ਮੁੰਬਈ: ਕੋਰੋਨਾ ਵਾਇਰਸ ਦੇ ਸੰਕਰਮਣ ਨੂੰ ਰੋਕਣ ਦੇ ਲਈ ਚੱਲ ਰਹੇ ਲੌਕਡਾਊਨ ਦੌਰਾਨ ਸਭ ਕੁੱਝ ਰੁੱਕ ਗਿਆ ਹੈ। ਪਰ ਇਸ ਦਰਮਿਆਨ ਟੈਲੀਵਿਜ਼ਨ ਦਾ ਸਭ ਤੋਂ ਮਸ਼ਹੂਰ ਰਿਐਲਟੀ ਕੁਇਜ਼ ਸ਼ੋਅ 'ਕੌਣ ਬਣੇਗਾ ਕਰੋੜਪਤੀ' ਦਾ 12ਵਾਂ ਸੀਜ਼ਨ ਸ਼ੁਰੂ ਹੋਣ ਜਾ ਰਿਹਾ ਹੈ।
ਸ਼ੋਅ ਲਈ ਰਜਿਸਟ੍ਰੇਸ਼ਨਾਂ ਸ਼ਨਿਚਰਵਾਰ ਨੂੰ ਤੋ ਸ਼ੁਰੂ ਹੋ ਗਈਆਂ ਹਨ। ਸਨਿਚਰਵਾਰ ਸ਼ਾਮ ਅਮਿਤਾਭ ਬੱਚਨ ਨੇ ਰਜਿਸਟ੍ਰੇਸ਼ਨ ਪ੍ਰਕਿਰਿਆ ਦੇ ਲਈ ਪਹਿਲਾ ਸਵਾਲ ਪੁੱਛਿਆ। ਇਹ ਸਵਾਲ ਕੋਰੋਨਾ ਨਾਲ ਸਬੰਧਿਤ ਸੀ। ਬਿੱਗ ਬੀ ਨੇ ਪੁੱਛਿਆ 2019 ਵਿੱਚ ਚੀਨ ਵਿੱਚ ਸਭ ਤੋਂ ਪਹਿਲਾਂ ਕਿੱਥੇ ਕੋਰੋਨਾ ਵਾਇਰਸ ਬੀਮਾਰੀ ਦੀ ਪਹਿਚਾਣ ਕੀਤੀ ਗਈ ਸੀ।
1. ਸ਼ੇਨਜੋਓ, ਵੁਹਾਨ, ਬੀਜ਼ਿੰਗ, ਸ਼ੰਘਾਈ
ਦੱਸ ਦਈਏ ਕਿ ਇਸ ਚਰਚਿਤ ਸ਼ੋਅ 'ਕੌਣ ਬਣੇਗਾ ਕਰੋੜਪਤੀ' ਦਾ 12ਵਾਂ ਸੀਜ਼ਨ ਜਲਦ ਹੀ ਸ਼ੁਰੂ ਹੋਣ ਵਾਲਾ ਹੈ। ਸ਼ੋਅ ਦਾ ਪ੍ਰੋਮੋ ਵੀ ਰੀਲੀਜ਼ ਕੀਤਾ ਜਾ ਚੁੱਕਿਆ ਹੈ। ਅਮਿਤਾਭ 22 ਮਈ ਤੱਕ ਹਰ ਰਾਤ ਇੱਕ ਨਵਾਂ ਸਵਾਲ ਪੁੱਛਣਗੇ। ਕੇਬੀਸੀ ਸੀਜ਼ਨ 12 ਦੇ ਲਈ ਖ਼ੁਦ ਨੂੰ ਰਜਿਸਟਰ ਕਰਨ ਵਾਲੇ ਉਮੀਦਵਾਰਾਂ ਨੂੰ ਇਨ੍ਹਾਂ ਸਵਾਲਾਂ ਦੇ ਸਹੀ ਜਵਾਬ ਐੱਸਐੱਮਐੱਸ ਜਾਂ ਸੋਨੀ ਲਾਇਵ ਐੱਪ ਦੇ ਮਾਧਿਅਮ ਰਾਹੀਂ ਦੇਣੇ ਹੋਣਗੇ।
ਲੌਕਡਾਊਨ ਦੇ ਦਰਮਿਆਨ 'ਕੇਬੀਸੀ' ਦੀ ਸ਼ੂਟਿੰਗ ਦੇ ਲਈ ਕਈ ਲੋਕਾਂ ਨੇ ਅਮਿਤਾਭ ਉੱਤੇ ਸਵਾਲ ਚੁੱਕੇ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਪੋਸਟ ਵਿੱਚ ਸਫ਼ਾਈ ਦਿੰਦੇ ਹੋਏ ਕਿਹਾ ਸੀ ਕਿ ਸਾਰੇ ਜ਼ਰੂਰੀ ਇਹਤਿਆਤੀ ਕਦਮਾਂ ਨਾਲ ਇਸ ਦੀ ਸ਼ੂਟਿੰਗ ਕੀਤੀ ਗਈ ਹੈ। ਅਮਿਤਾਭ ਨੇ ਆਪਣੇ ਬਲਾਗ ਵਿੱਚ ਕਿਹਾ ਕਿ ਹਾਂ ਮੈਂ ਕੰਮ ਕੀਤਾ ਹੈ... ਇਸ ਨਾਲ ਪ੍ਰੇਸ਼ਾਨੀ ਹੈ, ਤਾਂ ਇਸ ਨੂੰ ਆਪਣੇ ਤੱਕ ਹੀ ਸੀਮਿਤ ਰੱਖੋ। ਲੌਕਡਾਊਨ ਦੀ ਇਸ ਸਥਿਤੀ ਵਿੱਚ ਇਥੇ ਕੁੱਝ ਕਰਨ ਦੀ ਕੋਸ਼ਿਸ਼ ਨਾ ਕਰੋ.. ਜਿੰਨਾ ਸੰਭਵ ਹੋ ਸਕੇ, ਲੋੜੀਂਦੀਆਂ ਸਾਵਧਾਨੀਆਂ ਵਰਤੀਆਂ ਗਈਆਂ ਹਨ.. ਦੋ ਦਿਨ ਦੇ ਕੰਮ ਨੂੰ ਇੱਕ ਹੀ ਦਿਨ ਵਿੱਚ ਨਿਪਟਾ ਲਿਆ ਹੈ.. ਸ਼ਾਮ ਦੇ 6 ਵਜੇ ਕੰਮ ਸ਼ੁਰੂ ਕੀਤਾ ਗਿਆ ਹੈ ਅਤੇ ਕੁੱਝ ਹੀ ਦੇਰ ਵਿੱਚ ਖ਼ਤਮ ਕਰ ਲਿਆ ਗਿਆ ਹੈ।
ਵਰਕ ਫ਼ਰੰਟ ਦੀ ਗੱਲ ਕਰੀਏ ਤਾਂ ਅਮਿਤਾਭ ਬੱਚਨ ਜਲਦ ਹੀ ਬਾਲੀਵੁੱਡ ਵਿੱਚ ਚਾਰ ਫ਼ਿਲਮਾਂ ਦੇ ਰਾਹੀਂ ਧਮਾਲ ਮਚਾਉਣ ਵਾਲੇ ਹਨ। ਇਨ੍ਹਾਂ ਫ਼ਿਲਮਾਂ ਵਿੱਚ ਚਿਹਰੇ, ਝੰਡੂ, ਬ੍ਰਹਮਾਸਤਰ ਅਤੇ ਗੁਲਾਬੋ-ਸਿਤਾਬੋ ਸ਼ਾਮਲ ਹਨ। ਕੁੱਝ ਦਿਨ ਪਹਿਲਾਂ ਹੀ ਬਿੱਗ ਬੀ ਦੀ ਆਉਣ ਵਾਲੀ ਫ਼ਿਲਮ ਝੰਡੂ ਦਾ ਟ੍ਰੇਲਰ ਰੀਲੀਜ਼ ਹੋਇਆ ਸੀ, ਜਿਸ ਵਿੱਚ ਕੋਚ ਦੇ ਰੂਪ ਵਿੱਚ ਨਜ਼ਰ ਆਏ ਸਨ। ਫ਼ਿਲਮਾਂ ਦੇ ਐਕਟਰ ਕੋਰੋਨਾ ਵਾਇਰਸ ਕਰ ਕੇ ਏਕਾਂਤਵਾਸ ਵਿੱਚ ਹਨ। ਘਰ ਵਿੱਚ ਰਹਿਣ ਤੋਂ ਬਾਅਦ ਵੀ ਉਹ ਅਕਸਰ ਸੋਸ਼ਲ ਮੀਡਿਆ ਉੱਤੇ ਫ਼ੋਟੋਆਂ ਅਤੇ ਵੀਡੀਓ ਦਾ ਰਾਹੀਂ ਕੋਰੋਨਾ ਵਾਇਰਸ ਉੱਤੇ ਜਾਗਰੂਕਤਾ ਫ਼ੈਲਾਉਂਦੇ ਰਹਿੰਦੇ ਹਨ।