ਚੰਡੀਗੜ੍ਹ. ਦੀਪ ਸਿੱਧੂ ਦੀ ਦਰਦਨਾਰ ਮੌਤ ਤੋਂ ਬਾਅਦ ਗਰਲਫਰੈਂਡ ਰੀਨਾ ਰਾਏ ਨੇ ਪੋਸਟ ਸ਼ੇਅਰ ਕੀਤੀ ਹੈ। ਪੋਸਟ ਵਿੱਚ ਉਸ ਨੇ ਲਿਖਿਆ ਕਿ, "ਮੈਂ ਅੰਦਰੋ ਪੂਰੀ ਤਰ੍ਹਾਂ ਟੁੱਟ ਚੁੱਕੀ ਹਾਂ, ਮਰ ਚੁੱਕੀ ਹਾਂ, ਕਿਰਪਾ ਕਰਕੇ ਆਪਣੇ ਰੂਹਾਂ ਦੇ ਹਾਣੀ ਕੋਲ ਵਾਪਸ ਆ ਜਾਓ, ਤੁਸੀਂ ਮੇਰੇ ਨਾਲ ਵਾਅਦਾ ਕੀਤਾ ਸੀ ਕਿ ਤੁਸੀਂ ਮੈਨੂੰ ਛੱਡ ਕੇ ਨਹੀਂ ਜਾਓਗੇ। ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ, ਮੇਰੀ ਜਾਨ, ਤੁਸੀਂ ਮੇਰੇ ਦਿਲ ਦੀ ਧੜਕਨ ਹੋ।"
ਇਸਨੂੰ ਲੈ ਕੇ ਸਿਧੂ ਦੇ ਸਮਰਥਕਾਂ ਅਤੇ ਹੋਰ ਯੂਜਰਾਂ ਵੱਲੋਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ। ਪੰਜਾਬੀ ਸਿੰਗਰ ਰੁਪਿੰਦਰ ਹਾਂਡਾ ਵੱਲੋਂ ਹੌਂਸਲਾ ਦਿੰਦਿਆ ਲਿਖਿਆ ਹੈ, "ਤਕੜੇ ਬਣੋਂ"। ਦੂਜੇ ਪਾਸੇ ਇੱਕ ਹੋਰ ਯੂਜਰ jazzchoudhary13 ਨੇ ਕਿਹਾ ਹੈ, "ਇਹ ਨਾ ਪੂਰਾ ਹੋਣ ਵਾਲਾ ਘਾਟਾ ਹੈ"। ਇਸੇ ਤਰ੍ਹਾਂ ਇੱਕ ਹੋਰ ਯੂਜਰ official_gillpb02_ ਨੇ ਲਿਖਿਆ ਹੈ "ਸੂਰਮੇਂ ਮਰਦੇ ਨਹੀਂ ਅਮਰ ਹੋ ਜਾਂਦੇ।"