ਮੁੰਬਈ: ਦੂਰਦਰਸ਼ਨ 'ਤੇ ਦੁਬਾਰਾ ਟੈਲੀਕਾਸਟ ਕੀਤੇ ਗਏ ਰਾਮਾਨੰਦ ਸਾਗਰ ਦਾ ਮਸ਼ਹੂਰ ਟੀਵੀ ਸੀਰੀਅਲ 'ਰਾਮਾਇਣ' ਦੁਨੀਆ ਦਾ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਸ਼ੋਅ ਬਣ ਗਿਆ ਹੈ। ਡੀਡੀ ਇੰਡੀਆ ਨੇ ਵੀਰਵਾਰ ਰਾਤ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਇਸ ਦੀ ਜਾਣਕਾਰੀ ਸਾਂਝੀ ਕੀਤੀ। ਉਸ ਦਿਨ ਸੀਰੀਅਲ ਨੂੰ ਤਕਰੀਬਨ 7.7 ਕਰੋੜ ਦਰਸ਼ਕਾਂ ਨੇ ਵੇਖਿਆ।
ਦੇਸ਼ ਵਿੱਚ ਪਹਿਲੀ ਵਾਰ, ਸੀਰੀਅਲ 25 ਜਨਵਰੀ 1987 ਤੋਂ 31 ਜੁਲਾਈ 1988 ਦੇ ਵਿੱਚ ਪ੍ਰਸਾਰਿਤ ਕੀਤਾ ਗਿਆ ਸੀ। ਉਸ ਸਮੇਂ ਇਹ ਸ਼ੋਅ ਹਰ ਐਤਵਾਰ, ਸਵੇਰੇ ਸਾਢੇ 9 ਵਜੇ ਟੀਵੀ 'ਤੇ ਆਉਂਦਾ ਸੀ। 1987 ਤੋਂ 88 ਤੱਕ, 'ਰਮਾਇਣ' ਦੁਨੀਆ ਦੀ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਸੀਰੀਅਲ ਬਣਿਆ ਸੀ। ਜੂਨ 2003 ਤੱਕ, ਇਸ ਨੇ ਦੁਨੀਆ ਦਾ ਸਭ ਤੋਂ ਵੱਧ ਵੇਖਿਆ ਗਿਆ ਮਿਥਿਹਾਸਕ ਸੀਰੀਅਲ ਵਜੋਂ 'ਲਿਮਕਾ ਬੁੱਕ ਆਫ ਰਿਕਾਰਡ' ਵਿੱਚ ਆਪਣਾ ਸਥਾਨ ਬਰਕਰਾਰ ਰੱਖਿਆ।