ਮੁੰਬਈ: ਕਈ ਸਾਲ ਪਹਿਲਾ ਅਦਾਕਾਰ ਰਘੂਬੀਰ ਯਾਦਵ ਨੇ ਜਦ ਅਦਾਕਾਰੀ ਵਿੱਚ ਕਦਮ ਰੱਖਿਆ, ਉਦੋ ਤੋਂ ਹੀ ਉਨ੍ਹਾਂ ਨੇ ਕਈ ਹਿੱਟ ਤੇ ਫਲਾਪ ਫ਼ਿਲਮਾਂ ਵਿੱਚ ਕੰਮ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਆਮ ਤੌਰ 'ਤੇ ਪ੍ਰਾਜੈਕਟਾਂ ਵਿਚ ਜ਼ਿਆਦਾ ਚੰਗੀ ਜਾਂ ਬੁਰਾਈ ਨਹੀਂ ਵੇਖਦੇ ਹਨ।
ਚੰਗੇ ਪ੍ਰੋਜੈਕਟਸ 'ਚ ਕਮੀਆਂ ਕੱਢਦਾ ਹਾਂ: ਰਘੂਬੀਰ ਯਾਦਵ - ਪੰਚਾਇਤ
ਕਈ ਸਾਲ ਪਹਿਲਾ ਅਦਾਕਾਰ ਰਘੂਬੀਰ ਯਾਦਵ ਨੇ ਜਦ ਅਦਾਕਾਰੀ ਵਿੱਚ ਕਦਮ ਰੱਖਿਆ, ਉਦੋ ਤੋਂ ਹੀ ਉਨ੍ਹਾਂ ਨੇ ਕਈ ਹਿੱਟ ਤੇ ਫਲਾਪ ਫ਼ਿਲਮਾਂ ਵਿੱਚ ਕੰਮ ਕੀਤਾ ਹੈ। ਇਸ ਉੱੱਤੇ ਅਦਾਕਾਰ ਦਾ ਕਹਿਣਾ ਹੈ ਕਿ ਉਹ ਆਮ ਤੌਰ 'ਤੇ ਪ੍ਰਾਜੈਕਟਾਂ ਵਿਚ ਜ਼ਿਆਦਾ ਚੰਗਾਈ ਜਾਂ ਬੁਰਾਈ ਨਹੀਂ ਵੇਖਦੇ ਹਨ।
ਆਪਣੇ ਖ਼ਰਾਬ ਪ੍ਰੋਜੈਕਟਸ ਬਾਰੇ ਵਿੱਚ ਪੁੱਛੇ ਜਾਣ ਉੱਤੇ ਨੇ ਕਿਹਾ,"ਮੈਂ 1980 ਦੇ ਦਹਾਕੇ ਤੋਂ ਵੀ ਪਹਿਲਾ ਦਾ ਇਸ ਇੰਡਸਟਰੀ ਦਾ ਹਿੱਸਾ ਰਿਹਾ ਹਾਂ। ਮੈਂ ਮਨੋਰੰਜਨ ਦੇ ਖੇਤਰ ਵਿੱਚ ਕਈ ਪ੍ਰੋਜੈਕਟਸ ਨਾਲ ਜੁੜਿਆ। ਮੈਂ ਆਮਤੌਰ ਉੱਤੇ ਪ੍ਰੋਜੈਕਟਸ ਨੂੰ ਬਹੁਤ ਚੰਗਾ ਜਾ ਬੁਰਾ ਨਹੀਂ ਮਾਨਦਾ ਹਾਂ। ਮੈਂ ਖ਼ਰਾਬ ਪ੍ਰੋਜੈਕਟਸ ਵਿੱਚੋਂ ਵੀ ਕੁਝ ਚੰਗਾ ਲੱਭਣ ਦੀ ਕੋਸ਼ਿਸ਼ ਕਰਦਾ ਹਾਂ ਤੇ ਚੰਗਾ ਪ੍ਰੋਜੈਕਟਸ ਵਿੱਚ ਕਮੀਆਂ ਕੱਢਦਾ ਹਾਂ। ਇਹ ਸਭ ਸਿਰਫ਼ ਖ਼ੁਦ ਦੇ ਲਈ ਕਰਦਾ ਹਾਂ।"
ਇਨ੍ਹੀਂ ਦਿਨੀਂ ਉਹ ਵੈਬ ਸੀਰੀਜ਼ 'ਪੰਚਾਇਤ' ਵਿੱਚ ਨਜ਼ਰ ਆ ਰਹੇ ਹਨ। ਇਸ ਨੂੰ ਲੈ ਕੇ ਉਨ੍ਹਾਂ ਕਿਹਾ,"ਇਸ ਸੀਰੀਜ਼ ਨਾਲ ਜੁੜਣ ਦਾ ਮੁੱਖ ਕਾਰਨ ਇਸ ਦੀ ਕਹਾਣੀ, ਭਾਸ਼ਾ ਤੇ ਕਈ ਵੱਖਰੇ ਕਿਰਦਾਰ ਸਨ। ਇਹ ਤਾਜ਼ੀ ਹਵਾ ਵਿੱਚ ਸਾਹ ਲੈਣ ਵਰਗਾ ਸੀ।"