ਪੰਜਾਬ

punjab

ETV Bharat / sitara

ਪ੍ਰੇਮ ਢਿੱਲੋਂ ਦਾ ਨਵਾਂ ਗਾਣਾ Moon Bound Release - ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ

ਪੰਜਾਬੀ ਗਾਇਕ ਪ੍ਰੇਮ ਢਿੱਲੋ ਦਾ ਨਵਾਂ ਗੀਤ Moon Bound ਰਿਲੀਜ਼ ਹੋ ਗਿਆ ਹੈ। ਇਸ ਗੀਤ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

ਪ੍ਰੇਮ ਢਿੱਲੋਂ ਦਾ ਨਵਾਂ ਗਾਣਾ Moon Bound Release
ਪ੍ਰੇਮ ਢਿੱਲੋਂ ਦਾ ਨਵਾਂ ਗਾਣਾ Moon Bound Release

By

Published : Oct 7, 2021, 2:58 PM IST

ਚੰਡੀਗੜ੍ਹ:ਪੰਜਾਬੀ ਗਾਇਕ ਪ੍ਰੇਮ ਢਿੱਲੋ ਵੱਲੋਂ ਆਪਣੇ ਫੈਨਜ਼ ਲਈ ਇੱਕ ਨਵਾਂ ਗੀਤ ਲੈ ਕੇ ਆਏ ਹਨ। ਦੱਸ ਦਈਏ ਕਿ ਪੰਜਾਬੀ ਗਾਇਕ ਪ੍ਰੇਮ ਢਿੱਲੋ ਦਾ ਨਵਾਂ ਗਾਣਾ Moon Bound ਰਿਲੀਜ਼ ਹੋ ਗਿਆ ਹੈ। ਇਹ ਗੀਤ ਉਨ੍ਹਾਂ ਦੇ ਫੈਨਜ਼ ਨੂੰ ਖੂਬ ਪਸੰਦ ਆ ਰਿਹਾ ਹੈ। ਇਸ ਗਾਣੇ ਦੇ ਬੋਲ ਬੀਰ ਸਿੰਘ ਵੱਲੋਂ ਲਿਖਿਆ ਗਿਆ ਹੈ। ਜਦਕਿ ਇਸ ਗਾਣੇ ਨੂੰ ਸੰਗੀਤ ਓਪੀਆਈ ਮਿਉਜ਼ਿਕ ਵੱਲੋਂ ਦਿੱਤਾ ਗਿਆ ਹੈ।

ਦੱਸ ਦਈਏ ਕਿ ਇਸ ਵੀਡੀਓ ਨੂੰ ਸੁਹੀ ਫਿਲਮ ਵੱਲੋਂ ਤਿਆਰ ਕੀਤਾ ਗਿਆ ਹੈ। ਕਾਬਿਲੇਗੌਰ ਹੈ ਕਿ 4 ਘੰਟੇ ਪਹਿਲਾਂ ਰਿਲੀਜ਼ ਹੋਇਆ ਗਾਣੇ ਨੂੰ ਹੁਣ ਤੱਕ 2 ਲੱਖ ਤੋਂ ਵੀ ਜਿਆਦਾ ਵਾਰ ਦੇਖਿਆ ਜਾ ਚੁੱਕਿਆ ਹੈ।

ਇਹ ਵੀ ਪੜੋ: ਕਰਨ ਔਜਲਾ ਦੇ ਨਵੇਂ ਗਾਣੇ ਨੇ ਸੋਸ਼ਲ ਮੀਡੀਆ 'ਤੇ ਮਚਾਈ ਧੂਮ

ਕਾਬਿਲੇਗੌਰ ਹੈ ਕਿ ਲਿਵ ਇਨ, ਪ੍ਰਾਹੁਣੇ, ਜਸਟ ਏ ਡ੍ਰੀਮ ਅਤੇ ਕਈ ਹੋਰ ਵਰਗੇ ਸਫਲ ਗੀਤਾਂ ਤੋਂ ਬਾਅਦ ਪ੍ਰੇਮ ਢਿੱਲੋ ਨੇ ਆਪਣਾ ਗਾਣਾ Moon Bound ਰਿਲੀਜ਼ ਕੀਤਾ ਹੈ ਜਿਸ ਨੂੰ ਉਨ੍ਹਾਂ ਦੇ ਪੁਰਾਣੇ ਗੀਤਾਂ ਵਾਂਗ ਹੀ ਪਿਆਰ ਮਿਲ ਰਿਹਾ ਹੈ।

ABOUT THE AUTHOR

...view details