ਚੰਡੀਗੜ੍ਹ: ਪਿਛਲੇ ਬੀਤੇ ਕਈ ਦਿਨ ਪਹਿਲਾਂ ਭਾਰਤ-ਚੀਨ ਵਿਚਾਲੇ ਹੋਈ ਹਿੰਸਕ ਝੜਪ ਵਿੱਚ ਭਾਰਤੀ ਫੌਜ ਦੇ ਕਰਨਲ ਸਮੇਤ 20 ਜਵਾਨ ਸ਼ਹੀਦ ਹੋ ਗਏ ਸਨ, ਇਨ੍ਹਾਂ ਸ਼ਹੀਦਾਂ ਵਿੱਚੋਂ 4 ਜਵਾਨ ਪੰਜਾਬ ਦੇ ਰਹਿਣ ਵਾਲੇ ਸਨ, ਜਿਸ ਤੋਂ ਬਾਅਦ 4 ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਪੰਜਾਬੀ ਗਾਇਕ ਗੁਰੂ ਰੰਧਾਵਾ ਨੇ 1-1 ਲੱਖ ਰੁਪਏ ਦੀ ਮਾਲੀ ਸਹਾਇਤਾ ਦੇਣ ਦਾ ਐਲਾਨ ਕੀਤਾ ਸੀ । ਇਸ ਵਾਅਦੇ ਨੂੰ ਪੂਰਾ ਕਰਦੇ ਹੋਏ ਗੁਰੂ ਰੰਧਾਵਾ ਨੇ ਆਪਣੀ ਟੀਮ ਦੇ ਮੈਂਬਰਾਂ ਤੇ ਆਪਣੇ ਪਿਤਾ ਦੇ ਹੱਥ ਇਹ ਮਾਲੀ ਸਹਾਇਤਾ ਸ਼ਹੀਦ ਮਨਦੀਪ ਸਿੰਘ ਦੇ ਪਰਿਵਾਰ ਨੂੰ ਭਿਜਵਾਈ।
ਗੁਰੂ ਰੰਧਾਵਾ ਨੇ ਕੀਤਾ ਪੂਰਾ ਆਪਣਾ ਵਾਅਦਾ, ਕੀਤੀ ਸ਼ਹੀਦਾਂ ਦੀ ਮਾਲੀ ਸਹਾਇਤਾ - ਪੰਜਾਬ ਦੇ ਸ਼ਹੀਦ
ਭਾਰਤ-ਚੀਨ ਵਿਚਾਲੇ ਹੋਈ ਹਿੰਸਕ ਝੜਪ ਵਿੱਚ ਪੰਜਾਬ ਦੇ 4 ਜਵਾਨ ਸ਼ਹੀਦ ਹੋ ਗਏ, ਜਿਸ ਤੋਂ ਬਾਅਦ ਪੰਜਾਬੀ ਗਾਇਕ ਗੁਰੂ ਰੰਧਾਵਾ ਨੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ 1-1 ਲੱਖ ਰੁਪਏ ਦੀ ਮਾਲੀ ਸਹਾਇਤਾ ਦੇਣ ਦਾ ਐਲਾਨ ਕੀਤਾ ਸੀ। ਇਸ ਵਾਅਦੇ ਨੂੰ ਪੂਰਾ ਕਰਦੇ ਹੋਏ ਗੁਰੂ ਰੰਧਾਵਾ ਨੇ ਆਪਣੀ ਟੀਮ ਦੇ ਮੈਂਬਰਾਂ ਤੇ ਆਪਣੇ ਪਿਤਾ ਦੇ ਹੱਥ ਇਹ ਮਾਲੀ ਸਹਾਇਤਾ ਸ਼ਹੀਦ ਮਨਦੀਪ ਸਿੰਘ ਦੇ ਪਰਿਵਾਰ ਨੂੰ ਭਿਜਵਾਈ।
ਗੁਰੂ ਰੰਧਾਵਾ ਨੇ ਕੀਤਾ ਪੂਰਾ ਆਪਣਾ ਵਾਅਦਾ, ਕੀਤੀ ਸ਼ਹੀਦਾਂ ਦੀ ਮਾਲੀ ਸਹਾਇਤਾ
ਇਸ ਦੌਰਾਨ ਸ਼ਹੀਦ ਮਨਦੀਪ ਸਿੰਘ ਦੀ ਮਾਤਾ ਭਾਵੁਕ ਹੋ ਗਈ। ਇਸ ਦੌਰਾਨ ਗੁਰੂ ਰੰਧਾਵਾ ਦੇ ਪਿਤਾ ਨੇ ਕਿਹਾ ਕਿ ਉਹ ਅਸੀਂ ਹਮੇਸ਼ਾ ਇਨ੍ਹਾਂ ਪਰਿਵਾਰਾਂ ਦਾ ਹਾਲ ਜਾਨਣ ਅਤੇ ਸਹਾਇਤਾ ਲਈ ਕੰਮ ਕਰਦੇ ਰਹਾਂਗੇ। ਦੱਸ ਦੇਈਏ ਕਿ ਇਸ ਝੜਪ ਵਿੱਚ ਗੁਰਦਾਸਪੁਰ ਤੋਂ ਸਤਨਾਮ ਸਿੰਘ, ਪਟਿਆਲਾ ਤੋਂ ਮਨਦੀਪ ਸਿੰਘ, ਮਾਨਸਾ ਤੋਂ ਗੁਰਤੇਜ ਸਿੰਘ ਅਤੇ ਸੰਗਰੂਰ ਤੋਂ ਗੁਰਵਿੰਦਰ ਸਿੰਘ ਸ਼ਹੀਦ ਹੋ ਗਏ ਸਨ।
ਹੋਰ ਪੜ੍ਹੋ: ਡਿਜੀਟਲ ਪਲੇਟਫਾਰਮ 'ਤੇ ਮਨੋਜ ਵਾਜਪਾਈ: ਓਟੀਟੀ 'ਨਿਰਪੱਖ' ਤੇ 'ਲੋਕਤੰਤਰੀ' ਪਲੇਟਫਾਰਮ ਹੈ