ਪੰਜਾਬ

punjab

ETV Bharat / sitara

ਪ੍ਰੀਤ ਹਰਪਾਲ ਨੇ ਸਾਂਝੀ ਕੀਤੀ ਇੱਕ ਵੀਡੀਓ, ਬੱਚਿਆ ਨਾਲ ਖੇਡਦੇ ਹੋਏ ਨਜ਼ਰ ਆਏ - video with orphaned children social media

ਪੰਜਾਬੀ ਗਾਇਕ ਪ੍ਰੀਤ ਹਰਪਾਲ ਨੇ ਹਾਲ ਹੀ ਵਿੱਚ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਨੂੰ ਸਾਂਝਾ ਕੀਤਾ ਜਿਸ ਵਿੱਚ ਉਹ ਅਨਾਥ ਆਸ਼ਰਮ ਦੇ ਬੱਚਿਆਂ ਨਾਲ ਖੇਡਦੇ ਹੋਏ ਨਜ਼ਰ ਆ ਰਹੇ ਹਨ।

ਫ਼ੋਟੋ

By

Published : Nov 5, 2019, 11:38 AM IST

ਚੰਡੀਗੜ੍ਹ: ਪੰਜਾਬੀ ਗਾਇਕ ਪ੍ਰੀਤ ਹਰਪਾਲ ਨੇ ਹਾਲ ਹੀ ਵਿੱਚ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਨੂੰ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਪ੍ਰੀਤ ਕਿਸੇ ਅਨਾਥ ਆਸ਼ਰਮ ਦੇ ਬੱਚਿਆਂ ਨਾਲ ਖੇਡਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਪ੍ਰੀਤ ਨੇ ਕੈਪਸ਼ਨ ਵਿੱਚ ਲਿਖਿਆ ਕਿ “ਇਨਾਂ ਅਨਾਥ ਬੱਚਿਆਂ ‘ਚ ਜਾ ਕੇ ਹਮੇਸ਼ਾ ਸਕੂਨ ਮਿਲਦਾ ਹੈ।

ਹੋਰ ਪੜ੍ਹੋ: ਸਲਮਾਨ ਖ਼ਾਨ ਨੇ ਸਾਂਝਾ ਕੀਤਾ ਫ਼ਿਲਮ 'ਰਾਧੇ' ਦੇ ਪਹਿਲੇ ਦਿਨ ਦਾ ਸ਼ੂਟ

ਰੱਬ ਸਭ ਦੇ ਸੁਪਨੇ ਪੂਰੇ ਕਰੇ, ਲਵ ਯੂ ਬਾਬਾ ਜੀ,ਪਿਛਲੇ ਸਾਲ ਦਾ ਵੀਡੀਓ। ਇਸ ਗੱਲ ਤੋਂ ਜ਼ਾਹਿਰ ਹੁੰਦਾ ਹੈ ਕਿ ਇਹ ਵੀਡੀਓ ਪਿਛਲੇ ਸਾਲ ਦਾ ਹੈ। ਦੱਸ ਦਈਏ ਕਿ ਪ੍ਰੀਤ ਹਰਪਾਲ ਨੇ ਕਈ ਹਿੱਟ ਗਾਣੇ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ਅਤੇ ਉਹ ਚੰਗੇ ਗਾਇਕ ਹੋਣ ਦੇ ਨਾਲ-ਨਾਲ ਇੱਕ ਚੰਗੇ ਲਿਖਾਰੀ ਵੀ ਹਨ ।

ਹੋਰ ਪੜ੍ਹੋ: ਅਨੁਸ਼ਕਾ ਵਿਰਾਟ ਨੇ ਭੂਟਾਨ ਵਿੱਚ ਇੱਕ ਪਰਿਵਾਰ ਨਾਲ ਬਿਤਾਏ ਕੁਝ ਪਲ

ਪ੍ਰੀਤ ਹਰਪਾਲ ਦੇ ਗੀਤਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਹਰ ਇੱਕ ਪ੍ਰਕਾਰ ਦੇ ਗੀਤ ਗਾਏ ਹਨ, ਚਾਹੇ ਉਹ ਰੋਮਾਂਟਿਕ ਗਾਣੇ ਹੋਣ ਜਾਂ ਫੇਰ ਸੈਡ। ਅਕਸਰ ਉਨ੍ਹਾਂ ਦੀ ਇੱਕ ਪਾਤਰ ਦੇਖਣ ਨੂੰ ਮਿਲਦਾ ਹੈ ਕਿ ਉਹ ਜ਼ਮੀਨ ਨਾਲ ਜੁੜੇ ਹੋਏ ਕਲਾਕਾਰ ਹਨ, ਤੇ ਇਸ ਦੇ ਨਾਲ ਪ੍ਰੀਤ ਨੇ ਸੋਸ਼ਲ ਮੀਡੀਆ 'ਤੇ ਆਪਣੇ ਪਿੰਡ ਦੀਆਂ ਕੁਝ ਵੀਡੀਓਜ਼ ਵੀ ਸਾਂਝੀਆਂ ਕੀਤੀਆਂ ਸਨ, ਜਿਸ ‘ਚ ਉਹ ਪਿੰਡ ਦੇ ਲੋਕਾਂ ਨਾਲ ਮੁਲਾਕਾਤ ਕਰਦੇ ਨਜ਼ਰ ਆਏ ਸਨ ।

ABOUT THE AUTHOR

...view details