ਨਵੀਂ ਦਿੱਲੀ: ਭਾਵੇਂ TMC ਸੰਸਦ ਦੀ ਮੈਂਬਰ ਨੁਸਰਤ ਜਹਾਂ ਨੇ ਰਾਜਨੀਤੀ ਵੱਲ ਮੁੱਖ ਕਰ ਲਿਆ ਪਰ ਉਨ੍ਹਾਂ ਨੇ ਫ਼ਿਲਮਾਂ ਤੋਂ ਸੰਨਿਆਸ ਨਹੀਂ ਲਿਆ ਹੈ। ਨੁਸਰਤ ਲੰਮੇ ਸਮੇਂ ਤੋਂ ਆਪਣੇ ਵਿਆਹ ਕਾਰਨ ਫ਼ਿਲਮੀ ਪਰਦੇ ਤੋਂ ਦੂਰ ਰਹੀ ਪਰ ਹੁਣ ਉਹ ਜਲਦ ਇੱਕ ਫ਼ਿਲਮ ਵਿੱਚ ਨਜ਼ਰ ਆਵੇਗੀ।
ਹਾਲ ਹੀ ਵਿੱਚ ਨੁਸਰਤ ਨੇ ਸੰਸਦ ਮੈਂਬਰ ਬਣਨ ਅਤੇ ਵਿਆਹ ਤੋਂ ਬਾਅਦ ਆਪਣੀ ਪਹਿਲੀ ਫ਼ਿਲਮ ਸਾਈਨ ਕੀਤੀ ਹੈ ਜਿਸ ਦੀ ਜਾਣਕਾਰੀ ਨੁਸਰਤ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਸਾਂਝੀ ਕੀਤੀ ਹੈ। ਇਸ ਫ਼ਿਲਮ ਦਾ ਨਾਂਅ ‘ਅਸੁਰ’ ਹੈ। ਇਸ ਬੰਗਾਲੀ ਫ਼ਿਲਮ ਦਾ ਪਹਿਲਾ ਪੋਸਟਰ ਜਾਰੀ ਕੀਤਾ ਗਿਆ ਹੈ। ਫ਼ਿਲਮ ਦੇ ਪੋਸਟਰ ਵਿੱਚ ਮਾਂ ਦੁਰਗਾ ਦੀ ਤਸਵੀਰ ਦਿਖਾਈ ਦੇ ਰਹੀ ਹੈ ਤੇ ਇੱਕ ਵਿਅਕਤੀ ਉਸ ਦੀ ਆਰਤੀ ਕਰ ਰਿਹਾ ਹੈ।
ਹੋਰ ਪੜ੍ਹੋ : TMC ਦੀ ਸੰਸਦ ਮੈਂਬਰ ਨੁਸਰਤ ਜਹਾਂ ਹਨੀਮੂਨ ਦੀਆਂ ਤਸਵੀਰਾਂ ਆਈਆਂ ਸਾਹਮਣੇ
ਪੋਸਟਰ ਦੇ ਰਿਲੀਜ਼ ਤੋਂ ਬਾਅਦ ਦਰਸ਼ਕ ਨੁਸਰਤ ਜਹਾਂ ਦੀ ਲੁੱਕ ਦਾ ਇੰਤਜ਼ਾਰ ਕਰ ਰਹੇ ਹਨ। ਨੁਸਰਤ ਦੀ ਇਸ ਪੋਸਟ 'ਤੇ ਲੋਕਾਂ ਨੇ ਇਸ ਫ਼ਿਲਮ ਦੇ ਇੰਤਜ਼ਾਰ ਜਿਹੀਆਂ ਕਈ ਹੋਰ ਟਿੱਪਣੀਆਂ ਕੀਤੀਆਂ ਹਨ। ਦੱਸਣਯੋਗ ਹੈ ਕਿ ਨੁਸਰਤ ਆਖ਼ਰੀ ਵਾਰ ਸਾਲ 2018 ਵਿੱਚ ਫ਼ਿਲਮ ‘ਨਕਾਬ’ ਵਿੱਚ ਦੇਖੀ ਗਈ ਸੀ। ਉਦੋਂ ਤੋਂ ਹੀ ਉਹ ਰਾਜਨੀਤੀ ਅਤੇ ਵਿਆਹ ਕਾਰਨ ਕਿਸੇ ਹੋਰ ਪ੍ਰੋਜੈਕਟ ਵਿੱਚ ਸ਼ਾਮਲ ਨਹੀਂ ਹੋਈ ਸੀ ਪਰ ਹੁਣ ਦਰਸ਼ਕਾਂ ਨੂੰ ਉਨ੍ਹਾਂ ਦਾ ਇੰਤਜ਼ਾਰ ਕਰਨ ਦੀ ਜ਼ਰੂਰਤ ਨਹੀਂ ਹੈ। ਕਿਉਂਕਿ ਹੁਣ ਉਹ ਫ਼ਿਲਮ 'ਅਸੁਰ' ਵਿੱਚ ਨਜ਼ਰ ਆਵੇਗੀ।
ਦੱਸਣਯੋਗ ਹੈ ਕਿ ਨੁਸਰਤ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2011 ਵਿੱਚ 'ਸ਼ਤਰੂ' ਨਾਲ ਕੀਤੀ ਸੀ। ਇਸ ਤੋਂ ਬਾਅਦ, ਉਸ ਨੇ ਖਿਲਾੜੀ, ਐਕਸ਼ਨ, ਪਾਵਰ ਵਰਗੀਆਂ ਕਈ ਫ਼ਿਲਮਾਂ ਵਿੱਚ ਕੰਮ ਕੀਤਾ। ਕੁਝ ਦਿਨ ਪਹਿਲਾਂ ਉਹ ਨਿਖੀਲ ਜੈਨ ਨਾਲ ਆਪਣੇ ਵਿਆਹ ਨੂੰ ਲੈ ਕੇ ਕਾਫ਼ੀ ਚਰਚਾ ਵਿੱਚ ਸੀ। ਵਿਆਹ ਦੇ ਬਰੇਕ ਤੋਂ ਬਾਅਦ ਹੁਣ ਨੁਸਰਤ ਇੱਕ ਵਾਰ ਫਿਰ ਫ਼ਿਲਮ ਦੇ ਮੈਦਾਨ ਵਿੱਚ ਉਤਰ ਆਈ ਹੈ। ਇਹ ਦੇਖਣਯੋਗ ਹੋਵੇਗਾ ਕਿ ਉਹ ਆਪਣੇ ਰਾਜਨੀਤੀ ਤੇ ਫ਼ਿਲਮੀ ਕਰੀਅਰ ਨੂੰ ਕਿਸ ਤਰ੍ਹਾਂ ਸੰਭਾਲਦੀ ਹੈ।