ਮੁੰਬਈ: ਬਿਗ ਬੌਸ 13'ਚ ਫ਼ੈਮੀਲੀ ਵੀਕ ਦੇ ਤਹਿਤ ਸਾਰੇ ਪ੍ਰਤੀਯੋਗੀਆਂ ਦੇ ਪਰਿਵਾਰਕ ਮੈਂਬਰ ਬਿਗ ਬੌਸ ਘਰ 'ਚ ਐਂਟਰੀ ਕਰਨਗੇ। ਫ਼ੈਮੀਲੀ ਵੀਕ ਦੇ ਤਹਿਤ ਛੇਤੀ ਹੀ ਪਾਰਸ ਦੀ ਮੰਮੀ ਵੀ ਘਰ 'ਚ ਆਵੇਗੀ। ਹੈਰਾਨ ਕਰਨ ਵਾਲੀ ਗੱਲ ਇਹ ਸਾਹਮਣੇ ਆ ਰਹੀ ਹੈ ਕਿ ਆਉਂਦੇ ਸਾਰ ਹੀ ਪਾਰਸ ਦੀ ਮੰਮੀ ਉਸ ਨੂੰ ਗੇਮ 'ਤੇ ਧਿਆਣ ਦੇਣ ਦੀ ਸਲਾਹ ਦੇਵੇਗੀ।
ਮਾਂ ਤੋਂ ਸੁਣੀਆਂ ਪਾਰਸ ਨੇ ਖ਼ਰੀਆਂ-ਖ਼ਰੀਆਂ - TV News
ਬਿਗ ਬੌਸ ਸੀਜ਼ਨ 13 ਤੋਂ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ 'ਚ ਪ੍ਰਤੀਯੋਗੀ ਪਾਰਸ ਦੀ ਮਾਂ ਉਸ ਨੂੰ ਇਹ ਸੁਨੇਹਾ ਦੇ ਰਹੀ ਹੈ ਕਿ ਗੇਮ 'ਤੇ ਧਿਆਨ ਕੇਂਦਰਿਤ ਕਰ ਮਾਇਰਾ 'ਤੇ ਨਹੀਂ।
ਦੱਸਦਈਏ ਕਿ ਪਾਰਸ ਨੇ ਆਪਣੀ ਮੰਮੀ ਦੀ ਮੁਲਾਕਾਤ ਮਾਹਿਰਾ ਸ਼ਰਮਾ ਦੇ ਨਾਲ ਕਰਵਾਈ ਤਾਂ ਉਨ੍ਹਾਂ ਦੀ ਮੰਮੀ ਨੇ ਕਿਹਾ ਕਿ ਬੇਟਾ ਹੁਣ ਆਪਣੇ ਲਈ ਸਟੈਂਡ ਲੈਣ ਦਾ ਵੇਲਾ ਆ ਚੁੱਕਾ ਹੈ। ਪਾਰਸ ਦੀ ਮੰਮੀ ਦੀ ਇਹ ਗੱਲ ਸੁਣ ਕੇ ਮਾਹਿਰਾ ਉਦਾਸ ਹੋ ਜਾਂਦੀ ਹੈ। ਪਾਰਸ ਛਾਬੜਾ ਦਾ ਇਸ ਸਬੰਧੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਲੋਕਾਂ ਦਾ ਧਿਆਣ ਆਪਣੇ ਵੱਲ ਕੇਂਦਰਿਤ ਕਰ ਰਿਹਾ ਹੈ। ਇਸ ਵੀਡੀਓ 'ਚ ਪਾਰਸ ਦੀ ਮੰਮੀ ਉਸ ਨੂੰ ਕਹਿ ਰਹੀ ਹੈ ਕਿ ਬੇਟਾ 36 ਆਉਂਣਗੀਆਂ ਅਤੇ 36 ਜਾਣਗੀਆਂ ,ਪਰ ਤੇਰੇ ਵਾਲੀ ਤੇਰੀ ਮੰਮੀ ਹੀ ਲੈਕੇ ਆਵੇਗੀ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 'ਬਿਗ ਬੌਸ 13' ਦਾ ਇੱਕ ਵੀਡੀਓ ਵਾਇਰਲ ਹੋਇਆ ਸੀ, ਉਸ ਵਿੱਚ ਰਸ਼ਿਮ ਦੇਸਾਈ ਰੋਂਦੀ ਹੋਈ ਨਜ਼ਰ ਆ ਰਹੀ ਸੀ ਅਤੇ ਸਿਧਾਰਥ ਸ਼ੁਕਲਾ ਉਸ ਨੂੰ ਚੁੱਪ ਕਰਵਾ ਰਹੇ ਸੀ। ਰਸ਼ਿਮ ਦੇਸਾਈ ਦੇ ਭਤੀਜੇ ਅਤੇ ਭਤੀਜੀ ਨੇ ਸਿਧਾਰਥ ਸ਼ੁਕਲਾ ਤੋਂ ਉਸ ਦੀ ਮੁੜ ਤੋਂ ਦੋਸਤੀ ਵੀ ਕਰਵਾਈ ਸੀ।