ਪੰਜਾਬ

punjab

ETV Bharat / sitara

ਕ੍ਰਿਕਟ ਤੋਂ ਬਾਅਦ ਵਸੀਮ ਅਕਰਮ ਹੁਣ ਵੱਡੇ ਪਰਦੇ 'ਤੇ ਦੇਣਗੇ ਦਸਤਕ - sports latest news

ਸਾਬਕਾ ਪਾਕਿਸਤਾਨੀ ਦਿੱਗਜ ਤੇਜ਼ ਗੇਂਦਬਾਜ਼ ਵਸੀਮ ਅਕਰਮ ਨੇ ਇੱਕ ਪਾਕਿਸਤਾਨੀ ਕਾਮੇਡੀ ਫ਼ਿਲਮ ਸਾਈਨ ਕੀਤੀ ਹੈ। ਇਸ ਫ਼ਿਲਮ ਵਿੱਚ ਅਦਾਕਾਰ ਫ਼ਵਾਦ ਖ਼ਾਨ ਮੁੱਖ ਭੂਮਿਕਾ ਨਿਭਾ ਰਹੇ ਹਨ।

ਫ਼ੋਟੋ

By

Published : Oct 26, 2019, 7:20 PM IST

ਦੁਬਈ: ਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਸਵਿੰਗ ਬੋਲਿੰਗ ਦੇ ਸੁਲਤਾਨ ਵਸੀਮ ਅਕਰਮ ਹੁਣ ਖੇਡ ਦੇ ਮੈਦਾਨ ਵਿੱਚ ਇੱਕ ਸਫ਼ਲ ਪਾਰੀ ਖੇਡਣ ਤੋਂ ਬਾਅਦ ਅਦਾਕਾਰੀ ਦੀ ਦੁਨੀਆ ਵਿੱਚ ਆਪਣਾ ਜਾਦੂ ਦਿਖਾਉਣ ਲਈ ਤਿਆਰ ਹਨ।

ਹੋਰ ਪੜ੍ਹੋ: ਈਟੀਵੀ ਭਾਰਤ Exclusive, ਟੀਮ ਵਿੱਚ ਵਾਪਸੀ ਨੂੰ ਲੈ ਕੇ ਕੀ ਬੋਲੇ ਖ਼ਲੀਲ

ਉਨ੍ਹਾਂ ਨੇ ਪਾਕਿਸਤਾਨ ਵਿੱਚ ਇੱਕ ਕਾਮੇਡੀ ਫ਼ਿਲਮ ਸਾਈਨ ਕੀਤੀ ਹੈ ਜਿਸ ਵਿੱਚ ਉਨ੍ਹਾਂ ਦੀ ਪਤਨੀ ਸ਼ਨੇਰਾ ਵੀ ਉਨ੍ਹਾਂ ਦੇ ਨਾਲ ਨਜ਼ਰ ਆਵੇਗੀ। ਪਾਕਿਸਤਾਨੀ ਮੀਡੀਆ ਵਿੱਚ ਛਪੀਆਂ ਖ਼ਬਰਾਂ ਅਨੁਸਾਰ ਵਸੀਮ ਅਕਰਮ ਨੇ ਹੁਣ ਅਦਾਕਾਰੀ ਵਿੱਚ ਆਪਣੀ ਕਿਸਮਤ ਅਜ਼ਮਾਉਣ ਦਾ ਫ਼ੈਸਲਾ ਕੀਤਾ ਹੈ।

ਹੋਰ ਪੜ੍ਹੋ: ਰਿਸ਼ੀ ਨੇ ਬੱਪੀ ਲਹਿਰੀ ਦੀ ਫ਼ੋਟੋ ਕੀਤੀ ਸਾਂਝੀ, ਧਨਤੇਰਸ ਦੀਆਂ ਦਿੱਤੀਆਂ ਵਧਾਈਆਂ

ਅਕਰਮ ਨੇ ਕਾਮੇਡੀ ਫ਼ਿਲਮ 'ਮਨੀ ਬੈਕ ਗਰੰਟੀ' 'ਤੇ ਹਸਤਾਖ਼ਰ ਕੀਤੇ ਹਨ ਜਿਸ ਨੂੰ ਨਿਰਦੇਸ਼ਤ ਕਰਨ ਲਈ ਪਾਕਿਸਤਾਨੀ ਕਾਮੇਡੀਅਨ ਫ਼ੈਸਲ ਕੁਰੈਸ਼ੀ ਹੈ। ਬਤੌਰ ਨਿਰਦੇਸ਼ਕ ਕੁਰੈਸ਼ੀ ਦੀ ਇਹ ਪਹਿਲੀ ਫ਼ਿਲਮ ਵੀ ਹੈ। ਰਿਪੋਰਟ ਮੁਤਾਬਿਕ, ਅਦਾਕਾਰ ਫਵਾਦ ਖ਼ਾਨ ਇਸ ਫ਼ਿਲਮ ਵਿੱਚ ਮੁੱਖ ਭੂਮਿਕਾ ਨਿਭਾ ਰਹੇ ਹਨ। ਫ਼ਵਾਦ ਨੇ ਇਸ ਤੋਂ ਪਹਿਲਾ ਕਈ ਬਾਲੀਵੁੱਡ ਫ਼ਿਲਮਾਂ ਵਿੱਚ ਕੰਮ ਕੀਤਾ ਹੈ। ਫ਼ਿਲਮ ਵਿੱਚ ਵਸੀਮ ਅਕਰਮ ਆਪਣੀ ਪਤਨੀ ਸ਼ਨੇਰਾ ਅਕਰਮ ਦੇ ਨਾਲ ਛੋਟੇ ਕਿਰਦਾਰਾਂ ਵਿੱਚ ਨਜ਼ਰ ਆਉਣਗੇ। ਫੈਸਲ ਕੁਰੈਸ਼ੀ ਨੇ ਹੀ ਫ਼ਿਲਮ ਦੀ ਕਹਾਣੀ ਲਿਖੀ ਹੈ ਅਤੇ ਉਹ ਇਸ ਦਾ ਨਿਰਮਾਣ ਵੀ ਕਰ ਰਹੇ ਹਨ।

ABOUT THE AUTHOR

...view details