ਪੰਜਾਬ

punjab

ETV Bharat / sitara

ਬੰਦ ਕਰਵਾਉਣਾ ਚਾਹੁੰਦੇ ਹਨ ਲੋਕ ਬਿੱਗ ਬੌਸ 13 ਸ਼ੋਅ ਨੂੰ - Salman Khan Big Boss 13

ਬਿੱਗ ਬੌਸ 13 ਨੂੰ ਸ਼ੁਰੂ ਹੋਏ ਅਜੇ ਕੁਝ ਦਿਨ ਹੀ ਹੋਏ ਹਨ ਅਤੇ ਲੋਕ ਇਸ ਸ਼ੋਅ ਨੂੰ ਬੰਦ ਕਰਨ ਦੀ ਮੰਗ ਕਰ ਰਹੇ ਹਨ। ਕੀ ਹੈ ਕਾਰਨ ਲੋਕਾਂ ਦੇ ਵਿਰੋਧ ਦਾ ਉਸ ਲਈ ਪੜ੍ਹੋ ਪੂਰੀ ਖ਼ਬਰ

ਫ਼ੋਟੋ

By

Published : Oct 6, 2019, 6:34 PM IST

ਮੁੰਬਈ:ਰਿਐਲਿਟੀ ਸ਼ੋਅ ਬਿਗ ਬੌਸ ਨੂੰ ਟੀਵੀਂ ਇੰਡਸਟਰੀ ਦਾ ਸਭ ਤੋਂ ਵਿਵਾਦਿਤ ਸ਼ੋਅ ਮੰਨਿਆ ਜਾਂਦਾ ਹੈ। ਇਸ ਸ਼ੋਅ ਦੇ ਹਰ ਸੀਜ਼ਨ 'ਚ ਕੋਈ ਨਾ ਕੋਈ ਵੱਡਾ ਬਵਾਲ ਵੇਖਣ ਨੂੰ ਮਿਲ ਹੀ ਜਾਂਦਾ ਹੈ। ਤਾਜ਼ਾ ਵਿਵਾਦ ਇਸ ਕਦਰ ਵਧ ਗਿਆ ਹੈ ਕਿ ਸੋਸ਼ਲ ਮੀਡੀਆ 'ਤੇ ਲੋਕ ਸ਼ੋਅ ਨੂੰ ਬੰਦ ਕਰਨ ਦੀ ਮੰਗ ਕਰ ਰਹੇ ਹਨ। ਟਵਿੱਟਰ 'ਤੇ ਕੁਝ ਹੈਸ਼ਟੈਗ ਟ੍ਰੈਂਡ ਕਰ ਰਹੇ ਹਨ ਜਿਸ ਦੇ ਜ਼ਰੀਏ ਲੋਕ ਬਿਗ ਬੌਸ 13 ਦਾ ਵਿਰੋਧ ਕਰ ਰਹੇ ਹਨ। ਇਸ ਵਿਰੋਧ ਦੇ ਪਿੱਛੇ ਜੋ ਕਾਰਨ ਹੈ ਉਹ ਹੈਰਾਨੀਜ਼ਨਕ ਹੈ।

ਵੇਖੋ ਵੀਡੀਓ

ਕੀ ਹੈ ਕਾਰਨ?
ਦਰਅਸਲ ਇਸ ਵਾਰ ਸਲਮਾਨ ਖ਼ਾਨ ਨੇ ਕੰਟੇਸਟੇਂਟ ਦੇ ਘਰ 'ਚ ਐਂਟਰੀ ਕਰਨ ਤੋਂ ਪਹਿਲਾਂ ਹੀ ਇਹ ਤੈਅ ਕਰ ਦਿੱਤਾ ਸੀ ਕਿ ਉਨ੍ਹਾਂ ਦਾ ਬੀਐਫ਼ਐਫ਼ (ਬੈਸਟ ਫ਼ਰੈਂਡ ਫ਼ੌਰੇਵਰ) ਕੌਣ ਹੋਵੇਗਾ। ਬੀਐਫ਼ਐਫ਼ ਵਾਲੇ ਕਾਨਸੈਪਟ ਦੇ ਤਹਿਤ ਇਸ ਵਾਰ ਇੱਕ ਬੈਡ 'ਤੇ ਦੋ ਲੋਕ ਇੱਕਠੇ ਸੋਣਗੇ। ਸ਼ੁਰੂਆਤ ਤੋਂ ਹੀ 'ਬਿਗ ਬੌਸ 13' 'ਚ ਇੱਕ ਲੜਕਾ ਅਤੇ ਲੜਕੀ ਨਾਲ ਬੈਡ ਸ਼ੇਅਰ ਕਰਨਗੇ। ਲੋਕ ਇਸ ਫੋਰਮੇਟ ਦਾ ਵਿਰੋਧ ਕਰ ਰਹੇ ਹਨ।
ਲੋਕਾਂ ਦੀ ਟਿੱਪਣੀ
ਟਵਿੱਟਰ ਤੇ ਲੋਕ #Boycott_BigBoss ਟ੍ਰੈਂਡ ਕਰ ਰਹੇ ਹਨ। ਲੋਕ ਤਾਂ ਇਸ ਸ਼ੋਅ ਨੂੰ ਬੰਦ ਕਰਨ ਦੀ ਟਿੱਪਣੀ ਕਰ ਰਹੇ ਹਨ ਪਰ ਇਸ ਤੋਂ ਇਲਾਵਾ ਭਾਜਪਾ ਨੇਤਾ ਸਤਿਆਦੇਵ ਪਚੌਰੀ ਨੇ ਵੀ ਇਸ ਸ਼ੋਅ ਦੇ ਖ਼ਿਲਾਫ਼ ਟਵੀਟ ਕੀਤਾ ਹੈ।

ਸਲਮਾਨ ਖ਼ਾਨ ਖ਼ਿਲਾਫ਼ ਪ੍ਰਦਰਸ਼ਨ

: ਇਸ ਸ਼ੋਅ ਦੇ ਵਿਵਾਦ ਨੂੰ ਲੈਕੇ ਦਿੱਲੀ ਵਿਖੇ ਸਲਮਾਨ ਖ਼ਾਨ ਦੇ ਪੁੱਤਲੇ ਸਾੜੇ ਗਏ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਸਲਮਾਨ ਖ਼ਾਨ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਉਹ ਇਹ ਸ਼ੋਅ ਬੰਦ ਕਰਵਾਕੇ ਰਹਿਣਗੇ।

ABOUT THE AUTHOR

...view details