ਪੰਜਾਬ

punjab

ETV Bharat / sitara

ਕੁਲਵਿੰਦਰ ਬਿੱਲਾ ਲਈ ਨਵੀਂ ਮੁਸੀਬਤ ਖੜੀ ! - ਚੰਡੀਗੜ੍ਹ

ਇਸ ਗੀਤ ਵਿੱਚ ਕੁਲਵਿੰਦਰ ਬਿੱਲਾ ਸ਼ਰਾਬ ਪੀ ਰਿਹਾ ਹੈ, ਜੋ ਕਿ ਪੂਰੀ ਤਰ੍ਹਾਂ ਗਲਤ ਹੈ ਅਤੇ ਮੁਸਲਿਮ ਭਾਈਚਾਰੇ ਦੇ ਵਿਰੁੱਧ ਹੈ। ਉਨ੍ਹਾਂ ਕਿਹਾ ਕਿ ਇਸ ਗੀਤ ਵਿੱਚ ਉਹ ਬੁਰਕਾ ਪਾ ਕੇ ਹੱਥ ਵਿੱਚ ਹਥਿਆਰ ਲੈ ਕੇ ਨਜ਼ਰ ਆ ਰਹੇ ਹਨ। ਜੋ ਇੱਕ ਮੁਸਲਮਾਨ ਦੇ ਅਕਸ ਨੂੰ ਖਰਾਬ ਕਰ ਰਿਹਾ ਹੈ।

ਕੁਲਵਿੰਦਰ ਬਿੱਲਾ ਲਈ ਨਵੀਂ ਮੁਸੀਬਤ ਖੜੀ !
ਕੁਲਵਿੰਦਰ ਬਿੱਲਾ ਲਈ ਨਵੀਂ ਮੁਸੀਬਤ ਖੜੀ !

By

Published : Aug 27, 2021, 3:43 PM IST

ਚੰਡੀਗੜ੍ਹ :ਪੰਜਾਬ ਦੇ ਮੁਸਲਿਮ ਭਾਈਚਾਰੇ ਨੇ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਵਿਰੁੱਧ ਚੰਡੀਗੜ੍ਹ ਦੇ ਐਸਐਸਪੀ ਨੂੰ ਸ਼ਿਕਾਇਤ ਕੀਤੀ ਗਈ। ਮੁਸਲਿਮ ਭਾਈਚਾਰੇ ਨੇ ਬਿੱਲਾ ਦੇ ਖਿਲਾਫ਼ ਪਰਚਾ ਦਰਜ ਕਰਨ ਦੀ ਮੰਗ ਕੀਤੀ ਹੈ। ਦਰਅਸਲ, ਬਿੱਲਾ ਦਾ ਹਾਲ ਹੀ ਵਿੱਚ ਰਿਲੀਜ਼ ਹੋਇਆ ਨਵਾਂ ਗੀਤ ਡੁੱਲਦੀ ਸ਼ਰਾਬ ਵਿੱਚ ਮੁਸਲਿਮ ਪੋਸ਼ਾਕ ਪਹਿਨੇ ਹੋਏ ਹਨ।

ਮੁਸਲਿਮ ਭਾਈਚਾਰੇ ਦਾ ਕਹਿਣਾ ਹੈ ਕਿ ਇਸ ਗੀਤ ਵਿੱਚ ਕੁਲਵਿੰਦਰ ਨੇ ਮੁਸਲਮਾਨ ਦਾ ਰੂਪ ਧਾਰਨ ਕੀਤਾ ਹੈ ਅਤੇ ਇਸ ਵਿੱਚ ਸ਼ਰਾਬ ਦਾ ਜ਼ਿਕਰ ਕਰ ਰਿਹਾ ਹੈ।

ਉਨ੍ਹਾਂ ਕਿਹਾ ਕਿ ਇਸ ਗੀਤ ਵਿੱਚ ਕੁਲਵਿੰਦਰ ਬਿੱਲਾ ਸ਼ਰਾਬ ਪੀ ਰਿਹਾ ਹੈ, ਜੋ ਕਿ ਪੂਰੀ ਤਰ੍ਹਾਂ ਗਲਤ ਹੈ ਅਤੇ ਮੁਸਲਿਮ ਭਾਈਚਾਰੇ ਦੇ ਵਿਰੁੱਧ ਹੈ। ਉਨ੍ਹਾਂ ਕਿਹਾ ਕਿ ਇਸ ਗੀਤ ਵਿੱਚ ਉਹ ਬੁਰਕਾ ਪਾ ਕੇ ਹੱਥ ਵਿੱਚ ਹਥਿਆਰ ਲੈ ਕੇ ਨਜ਼ਰ ਆ ਰਹੇ ਹਨ। ਜੋ ਇੱਕ ਮੁਸਲਮਾਨ ਦੇ ਅਕਸ ਨੂੰ ਖਰਾਬ ਕਰ ਰਿਹਾ ਹੈ।

ਇਹ ਵੀ ਪੜ੍ਹੋ:ਲਓ ਜੀ ਆ ਗਿਆ 'ਸੱਜਣ ਅਦੀਬ' ਦਾ ਇਹ ਨਵਾਂ ਗਾਣਾ

ਇਸ ਦੇ ਨਾਲ ਹੀ ਮੁਸਲਿਮ ਭਾਈਚਾਰੇ ਨੇ ਮੰਗ ਕੀਤੀ ਹੈ ਕਿ ਕੁਲਵਿੰਦਰ ਬਿੱਲਾ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ।

ABOUT THE AUTHOR

...view details