ਚੰਡੀਗੜ੍ਹ: ਬਿੰਨੂ ਢਿੱਲੋਂ ਤੇ ਸਰਗੁਣ ਮਹਿਤਾ ਦੀ ਨਵੀਂ ਪੰਜਾਬੀ ਫ਼ਿਲਮ ਜਲਦ ਹੀ ਲੋਕਾਂ ਦਾ ਦਿਲ ਜਿੱਤਣ ਲਈ ਆ ਰਹੀ ਹੈ। ਇਸ ਫ਼ਿਲਮ ਦਾ ਨਾਂਅ ਝੱਲੇ ਹੈ। ਫ਼ਿਲਮ ਦੇ ਨਾਂਅ ਤੋਂ ਹੀ ਫ਼ਿਲਮ ਦੀ ਕਹਾਣੀ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ, ਜਿਸ ਤਰ੍ਹਾ ਦਾ ਨਾਂਅ ਉਸੇ ਤਰ੍ਹਾ ਦੀ ਕਹਾਣੀ।
ਝੱਲੇ ਹੋਏ ਸਰਗੁਣ ਮਹਿਤਾ ਤੇ ਬਿੰਨੂ ਢਿੱਲੋਂ ! - pollywood latest news
ਬਿੰਨੂ ਢਿੱਲੋਂ ਤੇ ਸਰਗੁਣ ਮਹਿਤਾ ਦੀ ਨਵੀਂ ਫ਼ਿਲਮ ਝੱਲੇ ਜ਼ਲਦ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ ਜਿਸ ਦਾ ਟੀਜ਼ਰ ਹਾਲ ਹੀ ਵਿੱਚ ਰਿਲੀਜ਼ ਕੀਤਾ ਗਿਆ ਹੈ। ਇਸ ਟੀਜ਼ਰ ਵਿੱਚ ਦੋਹਾਂ ਦੀ ਅਦਾਕਾਰੀ ਬਾਕਮਾਲ ਹੈ।
ਜ਼ਿਕਰੇਖ਼ਾਸ ਹੈ ਕਿ ਫ਼ਿਲਮ ਦਾ ਟੀਜ਼ਰ ਹਾਲ ਹੀ ਵਿੱਚ ਰੀਲੀਜ਼ ਹੋਇਆ ਹੈ ਜੋ ਕਿ ਲੋਕਾਂ ਨੂੰ ਕਾਫ਼ੀ ਪਸੰਦ ਆ ਰਿਹਾ ਹੈ। ਇਸ ਤੋਂ ਇਲਾਵਾ ਫ਼ਿਲਮ ਦੇ ਟੀਜ਼ਰ ਵਿੱਚ ਕਾਫ਼ੀ ਹਾਸ ਰੱਸ ਦੇਖਣ ਨੂੰ ਮਿਲ ਰਿਹਾ ਹੈ। ਫ਼ਿਲਮ ਦੇ ਵਿੱਚ ਬਿੰਨੂ ਤੇ ਸਰਗੁਣ ਦੀ ਲੁਕ ਨੂੰ ਦੇਖਿਆ ਜਾਵੇ ਤਾਂ ਇੰਝ ਲੱਗਦਾ ਹੈ ਕਿ ਸਰਗੁਣ ਕਾਫ਼ੀ ਗੁੱਸੇ ਵਾਲੀ ਹੋਵੇਗੀ ਪਰ ਦੂਜੇ ਪਾਸੇ ਹੀ ਜੇ ਬਿੰਨੂ ਦੀ ਲੁੱਕ ਬਾਰੇ ਗੱਲ ਕਰੀਏ ਤਾਂ ਬਿੰਨੂ ਕਾਫ਼ੀ ਸ਼ਾਂਤ ਤੇ ਭੋਲਾ ਜਿਹਾ ਜਾਪਦਾ ਹੈ।
ਫ਼ਿਲਮ ਦਾ ਨਿਰਦੇਸ਼ਨ ਅਮਰਜੀਤ ਸਿੰਘ ਸਾਰ੍ਹੋ ਕਰ ਰਹੇ ਹਨ ਤੇ ਇਸ ਫ਼ਿਲਮ ਦੇ ਨਿਰਮਾਤਾ ਵੀ ਬਿੰਨੂ ਢਿੱਲੋਂ ਹਨ। ਫ਼ਿਲਮ ਵਿੱਚ ਬਿੰਨੂ ਢਿੱਲੋਂ ਤੇ ਸਰਗੁਣ ਮਹਿਤਾ ਤੋਂ ਇਲਾਵਾ ਪਵਨ ਮਲਹੋਤਰਾ, ਜਤਿੰਦਰ ਕੌਰ, ਗੁਰਿੰਦਰ ਡਿੰਪੀ ਸਮੇਤ ਕਈ ਹੋਰ ਕਲਾਕਾਰ ਨਜ਼ਰ ਆਉਣਗੇ। ਇਹ ਫ਼ਿਲਮ 15 ਨਵੰਬਰ ਰਿਲੀਜ਼ ਹੋਵੇਗੀ।