ਮੁੰਬਈ: ਟੈਲੀਵਿਜ਼ਨ ਦਾ ਮਸ਼ਹੂਰ ਗੇਮ ਸ਼ੋਅ 'ਕੌਨ ਬਨੇਗਾ ਕਰੋੜਪਤੀ 12' ਦਰਸ਼ਕਾਂ ਨੂੰ ਬੇਹੱਦ ਪਸੰਦ ਆ ਰਿਹਾ ਹੈ। ਇਸ ਮੁਕਾਬਲੇ 'ਚ ਹਿੱਸਾ ਲੈ ਕੇ ਹੌਟ ਸੀਟ 'ਤੇ ਪਹੁੰਚੇ ਕਈ ਮੁਕਾਬਲੇਬਾਜ਼ ਆਪਣੇ ਗਿਆਨ ਦੇ ਜ਼ੋਰ 'ਤੇ ਵੱਡੀਆਂ-ਵੱਡੀਆਂ ਰਕਮਾਂ ਜਿੱਤ ਕੇ ਆਪਣੀ ਕਿਸਮਤ ਚਮਕਾ ਰਹੇ ਹਨ। ਉਨ੍ਹਾਂ 'ਚੋਂ ਨਾਜ਼ੀਆ ਨਸੀਮ ਨੇ ਇਸ ਸੀਜ਼ਨ ਵਿੱਚ ਇਤਿਹਾਸ ਰੱਚਿਆ ਹੈ। ਨਾਜ਼ੀਆ ਇਸ ਸੀਜ਼ਨ ਦੀ ਪਹਿਲੀ ਕਰੋੜਪਤੀ ਬਣ ਗਈ ਹੈ। ਉਹ ਸ਼ੋਅ 'ਚੋਂ 1 ਕਰੋੜ ਰੁਪਏ ਜਿੱਤ ਚੁੱਕੀ ਹੈ। ਖ਼ਾਸ ਗੱਲ ਇਹ ਹੈ ਕਿ 1 ਕਰੋੜ ਦੀ ਰਾਸ਼ੀ ਜਿੱਤਣ ਤੋਂ ਬਾਅਦ ਵੀ ਨਾਜ਼ੀਆ ਨੇ ਖੇਡਣਾ ਬੰਦ ਨਹੀਂ ਕੀਤਾ ਸਗੋਂ ਉਹ 7 ਕਰੋੜ ਦੇ ਸਵਾਲ ਤੱਕ ਵੀ ਪਹੁੰਚ ਗਈ ਹੈ। 7 ਕਰੋੜ ਦੇ ਸਵਾਲ ਦਾ ਉਸ ਨੇ ਸਹੀ ਜਵਾਬ ਦਿੱਤਾ ਹੈ ਜਾਂ ਨਹੀਂ, ਇਸ ਦਾ ਖ਼ੁਲਾਸਾ ਅੱਜ ਰਾਤ ਦੇ ਐਪੀਸੋਡ 'ਚ ਹੋਵੇਗਾ।
ਨਾਜ਼ੀਆ ਨਸੀਮ ਬਣੀ ਕੇਬੀਸੀ ਦੇ 12ਵੇਂ ਸੀਜ਼ਨ ਦੀ ਪਹਿਲੀ ਕਰੋੜਪਤੀ - 7 crore question
ਟੈਲੀਵਿਜ਼ਨ ਦਾ ਮਸ਼ਹੂਰ ਗੇਮ ਸ਼ੋਅ 'ਕੌਨ ਬਨੇਗਾ ਕਰੋੜਪਤੀ 12' ਦਰਸ਼ਕਾਂ ਨੂੰ ਬੇਹੱਦ ਪਸੰਦ ਆ ਰਿਹਾ ਹੈ। ਨਾਜ਼ੀਆ ਨਸੀਮ ਨੇ ਇਸ ਸੀਜ਼ਨ ਵਿੱਚ ਇਤਿਹਾਸ ਰੱਚਿਆ ਹੈ। ਨਾਜ਼ੀਆ ਇਸ ਸੀਜ਼ਨ ਦੀ ਪਹਿਲੀ ਕਰੋੜਪਤੀ ਬਣ ਗਈ ਹੈ। ਉਹ ਸ਼ੋਅ 'ਚੋਂ 1 ਕਰੋੜ ਰੁਪਏ ਜਿੱਤ ਚੁੱਕੀ ਹੈ। ਉਹ 7 ਕਰੋੜ ਦੇ ਸਵਾਲ ਤੱਕ ਵੀ ਪਹੁੰਚ ਗਈ ਹੈ। 7 ਕਰੋੜ ਦੇ ਸਵਾਲ ਦਾ ਉਸ ਨੇ ਸਹੀ ਜਵਾਬ ਦਿੱਤਾ ਹੈ ਜਾਂ ਨਹੀਂ, ਇਸ ਦਾ ਖ਼ੁਲਾਸਾ ਅੱਜ ਰਾਤ ਦੇ ਐਪੀਸੋਡ 'ਚ ਹੋਵੇਗਾ।
'ਕੇਬੀਸੀ' ਦੇ ਨਿਰਮਾਤਾਵਾਂ ਵੱਲੋਂ ਨਾਜ਼ੀਆ ਦੇ ਰੋਮਾਂਚਕ ਖੇਡ ਦਾ ਪ੍ਰੋਮੋ ਸੋਸ਼ਲ ਮੀਡੀਆ 'ਤੇ ਜਾਰੀ ਕੀਤਾ ਗਿਆ ਹੈ। ਇਸ ਪ੍ਰੋਮੋ 'ਚ ਅਮਿਤਾਭ ਨਾਜ਼ੀਆ ਦੇ ਸਾਹਮਣੇ 7 ਕਰੋੜ ਦਾ ਸਵਾਲ ਰੱਖਦੇ ਹਨ। ਇਸ ਸਵਾਲ ਨੂੰ ਵੇਖ ਕੇ ਨਾਜ਼ੀਆ ਕਹਿੰਦੀ ਹੈ, 'ਮੈਂ ਜ਼ਿੰਦਗੀ 'ਚ ਇੰਨਾ ਜੋਖਮ ਲਿਆ ਹੈ, ਇੱਕ ਹੋਰ ਸਹੀ। ਇਹ ਵੇਖਣਾ ਹੋਵੇਗਾ ਕੀ ਨਾਜ਼ੀਆ 7 ਕਰੋੜ ਦੇ ਸਵਾਲ ਦਾ ਸਹੀ ਜਵਾਬ ਦਿੰਦੀ ਹੈ ਜਂ ਨਹੀਂ?
ਦੱਸਣਯੋਗ ਹੈ ਕਿ ਗਾਜ਼ੀਆਬਾਦ ਤੋਂ ਆਈ ਛਵੀ ਕੁਮਾਰ ਨੇ 50 ਲੱਖ ਰੁਪਏ ਜਿੱਤ ਕੇ ਸ਼ੋਅ ਛੱਡ ਦਿੱਤਾ ਸੀ। ਇਸ ਤੋਂ ਬਾਅਦ ਆਏ ਮੁਕਾਬਲੇਬਾਜ਼ ਸੌਰਭ ਕੁਮਾਰ ਸਾਹੂ ਨੇ ਸ਼ੋਅ 'ਚ 25 ਲੱਖ ਰੁਪਏ ਜਿੱਤੇ ਸਨ ਪਰ ਉਹ 50 ਲੱਖ ਦੇ ਸਵਾਲ ਦਾ ਗਲ਼ਤ ਜਵਾਬ ਦੇ ਕੇ ਸਿਰਫ਼ 3.20 ਲੱਖ ਰੁਪਏ ਘਰ ਲੈ ਜਾ ਸਕਿਆ ਸੀ।