ਮੁੰਬਈ: ਕਾਮੇਡੀ ਕਿੰਗ ਕਹੇ ਜਾਣ ਵਾਲੇ ਕਪਿਲ ਸ਼ਰਮਾ ਦੇ ਸ਼ੋਅ 'ਦ ਕਪਿਲ ਸ਼ਰਮਾ ਸ਼ੋਅ' ਵਿੱਚ ਕੁਝ ਮਹੀਨਿਆਂ ਤੋਂ ਨਵਜੋਤ ਸਿੰਘ ਸਿੱਧੂ ਗਾਇਬ ਹਨ, ਜਿਸ ਤੋਂ ਬਾਅਦ ਸ਼ੋਅ ਵਿੱਚ ਉਨ੍ਹਾਂ ਦੀ ਜਗ੍ਹਾ ਅਰਚਨਾ ਸਿੰਘ ਨੇ ਲਈ ਹੈ। ਇਸੇ ਦੌਰਾਨ ਹੁਣ ਕਪਿਲ ਨੇ ਆਪਣੇ ਟਵਿੱਟਰ ਹੈਂਡਲ ਉੱਤੇ ਇੱਕ ਐਪੀਸੋਡ ਦਾ ਵੀਡੀਓ ਸ਼ੇਅਰ ਕੀਤਾ ਹੈ। ਜਿਸ ਵਿੱਚ ਕਪਿਲ ਸਿੱਧੂ ਦੇ ਕਿਰਦਾਰ ਵਿੱਚ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ, "ਸਿੱਧੂ ਪਾਜੀ @sherryontopp ਜਲਦ ਤੁਹਾਨੂੰ ਮਿਲਣ ਲਈ ਆ ਰਹੇ ਹਨ।" ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸ਼ੋਅ ਵਿੱਚ ਸਿੱਧੂ ਦੇ ਕਿਰਦਾਰ ਨੂੰ ਮੁੜ ਤੋਂ ਦੇਖਣ ਨੂੰ ਮਿਲ ਸਕਦਾ ਹੈ।
ਦਰਅਸਲ ਸ਼ੋਅ ਵਿੱਚ ਸ਼ਿਲਪਾ ਸ਼ੈੱਟੀ ਆਪਣੀ ਨਵੀਂ ਫ਼ਿਲਮ 'ਹੰਗਾਮਾ 2' ਦੀ ਪ੍ਰੋਮੋਸ਼ਨ ਲਈ ਆਪਣੀ ਪੂਰੀ ਟੀਮ ਨਾਲ ਆਈ, ਜਿਸ ਤੋਂ ਬਾਅਦ ਕਪਿਲ ਨੇ ਸਿੱਧੂ ਦੇ ਕਿਰਦਾਰ ਵਿੱਚ ਸਾਰਿਆਂ ਨੂੰ ਹਸਾ ਹਸਾ ਕੇ ਮਾਰ ਦਿੱਤਾ।