ਪੰਜਾਬ

punjab

ETV Bharat / sitara

ਇੱਕ ਵਾਰ ਫਿਰ ਲੜਦੇ ਨਜ਼ਰ ਆਏ ਸ਼ਹਿਨਾਜ਼ ਤੇ ਪਾਰਸ - ਮੂਝਸੇ ਸ਼ਾਦੀ ਕਰੋਗੇ

ਬਿੱਗ ਬੌਸ ਦੇ ਖ਼ਤਮ ਹੋਣ ਤੋਂ ਬਾਅਦ ਵੀ ਸ਼ਹਿਨਾਜ਼ ਗਿੱਲ ਤੇ ਪਾਰਸ ਛਾਬੜਾ ਦੀ ਲੜਾਈ ਖ਼ਤਮ ਨਹੀਂ ਹੋਈ ਹੈ। ਦੋਨੋਂ ਨੂੰ 'ਮੂਝਸੇ ਸ਼ਾਦੀ ਕਰੋਗੇ' ਸ਼ੋਅ ਦੌਰਾਨ ਆਪਸ 'ਚ ਬਹਿਸ ਕਰਦੇ ਨਜ਼ਰ ਆ ਰਹੇ ਹਨ।

mujhse shaadi karoge
ਫ਼ੋਟੋ

By

Published : Feb 23, 2020, 2:26 AM IST

ਨਵੀਂ ਦਿੱਲੀ: ਬਿੱਗ ਬੌਸ ਦੇ ਖ਼ਤਮ ਹੋਣ ਤੋਂ ਬਾਅਦ ਵੀ ਸ਼ਹਿਨਾਜ਼ ਗਿੱਲ ਤੇ ਪਾਰਸ ਛਾਬੜਾ ਦੀ ਲੜਾਈ ਖ਼ਤਮ ਨਹੀਂ ਹੋਈ ਹੈ। ਦੋਨੋਂ ਨੂੰ 'ਮੂਝਸੇ ਸ਼ਾਦੀ ਕਰੋਗੇ' ਸ਼ੋਅ ਦੌਰਾਨ ਆਪਸ 'ਚ ਬਹਿਸ ਕਰਦੇ ਨਜ਼ਰ ਆ ਰਹੇ ਹਨ।

ਕਲਰਸ ਚੈਨਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਜਾਰੀ ਕਰਦਿਆਂ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਵੀਡੀਓ ਸ਼ੇਅਰ ਕਰਨ ਦੇ ਨਾਲ ਉੁਨ੍ਹਾਂ ਲਿਖਿਆ ਹੈ, "ਇਸ ਹੱਸਦੇ ਖੇਡਦੇ ਮਾਹੌਲ 'ਚ ਕਿਉਂ ਲੜ ਰਹੇ ਹਨ ਸ਼ੀਹਨਾਜ਼ ਗਿੱਲ ਤੇ ਪਾਰਸ ਛਾਬੜਾ?"

ਹੋਰ ਪੜ੍ਹੋ: ਮਸ਼ਹੂਰ ਅਦਾਕਾਰਾ ਰਿਤੂਪਮਾ ਸੇਨ ਗੁਪਤਾ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ

ਇੰਸਟਾਗ੍ਰਾਮ 'ਤੇ ਕਲਰਸ ਟੀਵੀ ਵੱਲੋਂ ਸ਼ੇਅਰ ਕੀਤੇ ਗਏ ਵੀਡੀਓ 'ਚ ਪਾਰਸ ਤੇ ਸ਼ਹਿਨਾਜ਼ ਘਰ ਦੇ ਗਾਰਡਨ ਏਰੀਆ 'ਚ ਡੇਟ ਕਰਦੇ ਦਿਖ ਰਹੇ ਹਨ। ਜਿੱਥੇ ਦੋਨੋਂ ਹੀ ਇੱਕ ਟੇਬਲ 'ਤੇ ਬੈਠੇ ਨਜ਼ਰ ਆ ਰਹੇ ਹਨ। ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੇ ਗਏ ਇਸ ਵੀਡੀਓ ਦੀ ਫੈਨਸ ਵਿੱਚ ਕਾਫ਼ੀ ਚਰਚਾ ਛਿੜ ਗਈ ਹੈ।

ABOUT THE AUTHOR

...view details