'ਮੰਜੇ ਬਿਸਤਰੇ 2' ਦਾ ਨਵਾਂ ਗੀਤ 'ਕਰੰਟ' ਹੋਇਆ ਰਿਲੀਜ਼ - ਪੰਜਾਬੀ ਗੀਤਾਂ
ਮਸ਼ਹੂਰ ਅਦਾਕਰਾ ਗਿੱਪੀ ਗਰੇਵਾਲ ਦੀ ਆਉਣ ਵਾਲੀ ਫ਼ਿਲਮ 'ਮੰਜੇ ਬਿਸਤਰੇ 2' ਦੀ ਫ਼ਿਲਮ ਦਾ ਨਵਾਂ ਗੀਤ 'ਕਰੰਟ' ਹੋਇਆ ਰਿਲੀਜ਼। ਦਰਸ਼ਕਾਂ ਵਲੋਂ ਮਿਲ ਰਿਹਾ ਵਧੀਆ ਹੁੰਗਾਰਾ।
ਜਲੰਧਰ: ਆਪਣੀ ਅਦਾਕਾਰੀ ਤੇ ਪੰਜਾਬੀ ਗੀਤਾਂ ਨਾਲ ਲੋਕਾਂ ਦੇ ਦਿਲਾਂ ਨੂੰ ਟੁੰਬਣ ਵਾਲੇ ਗਾਇਕ ਗਿੱਪੀ ਗਰੇਵਾਲ ਦੀ ਆਉਣ ਵਾਲੀ ਫ਼ਿਲਮ 'ਮੰਜੇ ਬਿਸਤਰੇ 2' ਦਾ ਨਵਾਂ ਗੀਤ 'ਕਰੰਟ' ਰਿਲੀਜ਼ ਹੋ ਗਿਆ ਹੈ। ਗਿੱਪੀ ਦੇ ਇਸ ਗੀਤ ਨੂੰ ਦਰਸ਼ਕਾਂ ਵਲੋਂ ਵਧੀਆ ਹੁੰਗਾਰਾ ਮਿਲ ਰਿਹਾ ਹੈ।
ਦੱਸ ਦਈਏ, 'ਕਰੰਟ' ਗੀਤ ਨੂੰ ਗਿੱਪੀ ਗਰੇਵਾਲ ਨੇ ਖ਼ੁਦ ਗਾਇਆ ਜਿਸ ਵਿੱਚ ਉਨ੍ਹਾਂ ਦਾ ਸਾਥ ਸੁਦੇਸ਼ ਕੁਮਾਰੀ ਨੇ ਦਿੱਤਾ। ਇਸ ਦੇ ਨਾਲ ਹੀ ਗੀਤ ਦਾ ਮਿਊਜਿਕ ਜੱਸ ਕਟਿਆਲ ਵਲੋਂ ਦਿੱਤਾ ਗਿਆ ਤੇ ਨਾਮੀ ਗੀਤਕਾਰ ਹੈਪੀ ਰਾਏਕੋਟੀ ਦੀ ਕਲਮ ਵਲੋਂ ਸ਼ਿੰਗਾਰਿਆ ਗਿਆ ਹੈ।
ਦੱਸਣਯੋਗ ਹੈ ਕਿ ਗਿੱਪੀ ਗਰੇਵਾਲ ਤੇ ਸਿਮੀ ਚਾਹਲ ਦੀ ਫ਼ਿਲਮ 'ਮੰਜੇ-ਬਿਸਤਰੇ 2' 12 ਅਪ੍ਰੈਲ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਵਿੱਚ ਰਾਣਾ ਰਣਬੀਰ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ ਤੇ ਹੋਰ ਅਦਾਕਾਰਾਂ ਦੀ ਅਦਾਕਾਰੀ ਵੇਖਣ ਨੂੰ ਮਿਲੇਗੀ। ਇਸ ਤੋਂ ਇਲਾਵਾ 'ਮੰਜੇ-ਬਿਸਤਰੇ 2' ਮੋਸ਼ਨ ਪਿਕਚਰਸ ਦੇ ਬੈਨਰ ਹੇਠਾਂ ਰਿਲੀਜ਼ ਹੋ ਰਹੀ ਹੈ।