ਮੁੰਬਈ: ਫ਼ਿਲਮਕਾਰ ਮਹੇਸ਼ ਭੱਟ ਇੱਕ ਵੈੱਬ ਸੀਰੀਜ਼ ਦੇ ਨਾਲ ਡਿਜ਼ੀਟਲ ਖੇਤਰ ਵਿੱਚ ਡੈਬਿਓ ਕਰਨ ਵਾਲੇ ਹਨ। ਸੀਰੀਜ਼ ਦੀ ਕਹਾਣੀ 70 ਦਹਾਕੇ ਦੇ ਇੱਕ ਸੰਘਰਸ਼ਕਰਤਾ ਫ਼ਿਲਮ ਨਿਰਮਾਤਾ ਅਤੇ ਇੱਕ ਮਸ਼ਹੂਰ ਤੇ ਸਫ਼ਲ ਅਦਾਕਾਰਾ ਦੇ ਵਿਚਕਾਰ ਰਿਸ਼ਤੇ ਉੱਤੇ ਅਧਾਰਿਤ ਹੋਵੇਗੀ। ਇਸ ਪ੍ਰੋਜੈਕਟ ਦੇ ਨਿਰਮਾਣ ਲਈ ਮਹੇਸ਼ ਭੱਟ ਦੀ ਵਿਸ਼ੇਸ਼ ਫ਼ਿਲਮਸ ਅਤੇ ਜੀਓ ਸਟੂਡੀਓ ਨੇ ਇਸ ਦੂਜੇ ਨਾਲ ਹੱਥ ਮਿਲਾ ਲਿਆ ਹੈ।
ਹੋਰ ਪੜ੍ਹੋ: EXCLUSIVE: ਦਬੰਗ 3 ਦੀ ਮਸ਼ਹੂਰ ਅਦਾਕਾਰਾ ਸਈ ਮਾਂਜਰੇਕਰ ਦੀ ਈਟੀਵੀ ਨਾਲ ਖ਼ਾਸ ਮੁਲਾਕਾਤ
ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ, ਇੱਕ ਬੇਹਤਰੀਨ ਸ਼ੁਰੂਆਤ। ਸਾਡੇ ਡਿਜ਼ੀਟਲ ਡੈਬਿਓ 'ਤੇ ਜੀਓ ਸਟੂਡੀਓ ਦੇ ਨਾਲ ਖ਼ੁਸ਼ਹਾਲ ਸਾਂਝੇਦਾਰੀ। ਇੱਹ ਵੈੱਬ ਸੀਰੀਜ਼, ਜੋ 70 ਦੇ ਦਹਾਕੇ ਦੇ ਬਾਲੀਵੁੱਡ 'ਤੇ ਅਧਾਰਿਤ ਹੋਵੇਗੀ, ਜਿਸ ਵਿੱਚ ਉਸ ਸਮੇਂ ਦੇ ਇੱਕ ਸੰਘਰਸ਼ਕਰਤਾ ਫ਼ਿਲਮਕਾਰ ਅਤੇ ਇੱਕ ਸਫ਼ਲ ਅਦਾਕਾਰਾ ਦੇ ਵਿੱਚ ਰਿਸ਼ਤੇ ਨੂੰ ਦਿਖਾਇਆ ਜਾਵੇਗਾ।
ਹੋਰ ਪੜ੍ਹੋ: EXCLUSIVE INTERVIEW: ਮਸ਼ਹੂਰ ਅਦਾਕਾਰ ਸਤੀਸ਼ ਕੌਲ ਨੇ ਕੀਤੀ ਫ਼ਿਲਮੀ ਜਗਤ ਵਿੱਚ ਵਾਪਸੀ
ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਜਦ ਮਹੇਸ਼ ਕਿਸੀ ਬਾਲੀਵੁੱਡ ਅਦਾਕਾਰਾ ਦੀ ਜ਼ਿੰਦਗੀ 'ਤੇ ਫ਼ਿਲਮ ਬਣਾ ਰਹੇ ਹਨ। ਸਾਲ 2006 ਵਿੱਚ ਆਈ ਉਨ੍ਹਾਂ ਦੀ ਫ਼ਿਲਮ ਵੋ ਲਮਹੇ ਦੇ ਬਾਰੇ ਵਿੱਚ ਦੱਸਿਆ ਜਾਂਦਾ ਹੈ ਕਿ, ਇਹ ਮਸ਼ਹੂਰ ਅਦਾਕਾਰਾ ਪ੍ਰਵੀਨ ਬਾਬੀ ਦੀ ਜ਼ਿੰਦਗੀ 'ਤੇ ਅਧਾਰਿਤ ਹੈ। ਫਿਲਹਾਲ, ਇਸ ਵੈੱਬ ਸੀਰੀਜ਼ ਦੇ ਬਾਰੇ ਹਾਲੇ ਪੂਰੀ ਜਾਣਕਾਰੀ ਉਪਲੱਬਧ ਨਹੀਂ ਹੈ।