ਕੁਲਵਿੰਦਰ ਬਿੱਲਾ ਆਉਣਗੇ 'ਟੈਲੀਵਿਜ਼ਨ' ਵਿੱਚ ਨਜ਼ਰ - new punjabi movie
ਕੁਲਵਿੰਦਰ ਬਿੱਲੇ ਦੀ ਨਵੀਂ ਫ਼ਿਲਮ'Television' ਛੇਤੀ ਰਿਲੀਜ਼ ਹੋਵੇਗੀ। ਇਹ ਕੁਲਵਿੰਦਰ ਦੀ ਦੂਜੀ ਫ਼ਿਲਮ ਹੈ ਜਿਸ ਵਿੱਚ ਉਹ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ।
ਚੰਡੀਗੜ੍ਹ: ਪਾਲੀਵੁੱਡ ਦੇ ਮਸ਼ਹੂਰ ਗੀਤਕਾਰ ਤੇ ਅਦਾਕਾਰ ਕੁਲਵਿੰਦਰ ਬਿੱਲੇ ਦਾ ਹਾਲ ਹੀ ਵਿੱਚ ਗਾਣਾ ਆਇਆ ਹੈ ਜਿਸ ਨੂੰ ਲੋਕਾਂ ਨੇ ਕਾਫ਼ੀ ਪਿਆਰ ਦਿੱਤਾ ਹੈ। ਕੁਲਵਿੰਦਰ ਦੀ ਗਾਇਕੀ ਦਾ ਸ਼ੁਰੂਆਤੀ ਸਫ਼ਰ ਕੁਝ ਜ਼ਿਆਦਾ ਖ਼ਾਸ ਨਹੀਂ ਸੀ। ਕੁਲਵਿੰਦਰ ਨੇ ਆਪਣੀ ਜ਼ਿੰਦਗੀ ਵਿੱਚ ਕਾਫ਼ੀ ਮੁਸ਼ਕਿਲਾਂ ਤੋਂ ਬਾਅਦ ਇਸ ਮੁਕਾਮ ਨੂੰ ਹਾਸਲ ਕੀਤਾ ਹੈ।
ਦੱਸ ਦੇਈਏ ਕਿ ਕੁਲਵਿੰਦਰ ਨੇ ਗੀਤਕਾਰੀ ਤੋਂ ਬਾਅਦ ਅਦਾਕਾਰੀ ਵਿੱਚ ਆ ਕੇ ਲੋਕਾਂ ਵਿੱਚ ਆਪਣੀ ਇੱਕ ਵੱਖਰੀ ਪਹਿਚਾਣ ਬਣਾਈ ਹੈ। ਹਾਲ ਹੀ ਵਿੱਚ ਕੁਲਵਿੰਦਰ ਦੀ ਨਵੀਂ ਫ਼ਿਲਮ ਦਾ ਪੋਸਟਰ ਰਿਲੀਜ਼ ਕੀਤਾ ਗਿਆ ਹੈ। ਇਸ ਫ਼ਿਲਮ ਨੂੰ ਲੈ ਕੇ ਕੁਲਵਿੰਦਰ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ।