ਪੰਜਾਬ

punjab

ETV Bharat / sitara

ਮੁਕੇਸ਼ ਖੰਨਾ ਨੇ ਸੋਨਾਕਸ਼ੀ 'ਤੇ ਕਸਿਆ ਤੰਜ, ਕਿਹਾ ਅਜਿਹੇ ਲੋਕਾਂ ਲਈ ਹੋਇਆ ਹੈ ਰਾਮਾਇਣ-ਮਹਾਭਾਰਤ ਦਾ ਦੁਬਾਰਾ ਪ੍ਰਸਾਰਣ - ਰਾਮਾਇਣ

ਮਸ਼ਹੂਰ ਅਦਾਕਾਰ ਮੁਕੇਸ਼ ਖੰਨਾ ਨੇ ਹਾਲ ਹੀ ਵਿੱਚ 'ਮਹਾਭਾਰਤ' ਅਤੇ 'ਰਾਮਾਇਣ' ਦੇ ਦੁਬਾਰਾ ਪ੍ਰਸਾਰਣ 'ਤੇ ਬੋਲਦਿਆਂ ਅਦਾਕਾਰਾ ਸੋਨਾਕਸ਼ੀ ਸਿਨਹਾ 'ਤੇ ਵਿਅੰਗ ਕੱਸਿਆ ਹੈ।

ਫ਼ੋਟੋ
ਫ਼ੋਟੋ

By

Published : Apr 5, 2020, 9:49 AM IST

ਮੁੰਬਈ: ਦੇਸ਼ ਦੇ ਪਹਿਲੇ ਸੁਪਰਹੀਰੋ 'ਸ਼ਕਤੀਮਾਨ' ਦੇ ਕਿਰਦਾਰ ਨਾਲ ਮਸ਼ਹੂਰ ਮੁਕੇਸ਼ ਖੰਨਾ ਨੇ ਹਾਲ ਹੀ ਵਿੱਚ 'ਮਹਾਭਾਰਤ' ਅਤੇ 'ਰਾਮਾਇਣ' ਦੇ ਦੁਬਾਰਾ ਪ੍ਰਸਾਰਣ 'ਤੇ ਬੋਲਦਿਆਂ ਅਦਾਕਾਰਾ ਸੋਨਾਕਸ਼ੀ ਸਿਨਹਾ 'ਤੇ ਵਿਅੰਗ ਕੱਸਿਆ। ਉਨ੍ਹਾਂ ਕਿਹਾ ਕਿ ਇਸ ਦਾ ਦੁਬਾਰਾ ਪ੍ਰਸਾਰਣ ਅਜਿਹੇ ਲੋਕਾਂ ਲਈ ਕੀਤਾ ਗਿਆ ਹੈ ਜਿਨ੍ਹਾਂ ਨੇ ਇਹ ਪਹਿਲਾਂ ਨਹੀਂ ਦੇਖਿਆ।

ਦੱਸ ਦਈਏ ਕਿ ਡੀਡੀ 'ਤੇ ਪ੍ਰਸਾਰਿਤ ਹੋਣ ਵਾਲਾ ਮਸ਼ਹੂਰ ਧਾਰਾਵਾਹਿਕ ਮਹਾਭਾਰਤ ਵਿੱਚ ਮੁਕੇਸ਼ ਖੰਨਾ ਨੇ ਭੀਸ਼ਮ ਪਿਤਾਮਾ ਦਾ ਕਿਰਦਾਰ ਨਿਭਾਇਆ ਸੀ। ਹੁਣ 21 ਦਿਨਾਂ ਦੇ ਲਾਕਡਾਊਨ ਕਾਰਨ ਬੀਆਰ ਚੋਪੜਾ ਦੇ ਮਹਾਭਾਰਤ ਨੂੰ ਦੁਬਾਰਾ ਡੀਡੀ ਨੈਸ਼ਨਲ 'ਤੇ ਪ੍ਰਸਾਰਿਤ ਕਰਨ ਦਾ ਫੈਸਲਾ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਕਨਿਕਾ ਕਪੂਰ ਦੇ ਪ੍ਰਸ਼ੰਸਕਾਂ ਲਈ ਰਾਹਤ ਦੀ ਖ਼ਬਰ, ਕੋਰੋਨਾ ਰਿਪੋਰਟ ਆਈ ਨੈਗੇਟਿਵ

ਇਸ ਬਾਰੇ ਮੁਕੇਸ਼ ਖੰਨਾ ਨੇ ਕਿਹਾ, 'ਮੈਨੂੰ ਲਗਦਾ ਹੈ ਕਿ ਦੁਬਾਰਾ ਟੈਲੀਕਾਸਟ ਕਈ ਲੋਕਾਂ ਲਈ ਲਾਭਕਾਰੀ ਹੋਵੇਗਾ ਜਿੰਨਾ ਪਹਿਲਾਂ ਸ਼ੋਅ ਨਹੀਂ ਵੇਖਿਆ ਸੀ। ਇਹ ਸੋਨਾਕਸ਼ੀ ਸਿਨਹਾ ਵਰਗੇ ਲੋਕਾਂ ਦੀ ਵੀ ਸਹਾਇਤਾ ਕਰੇਗਾ, ਜਿਨ੍ਹਾਂ ਨੂੰ ਸਾਡੀਆਂ ਮਿਥਿਹਾਸਕ ਕਹਾਣੀਆਂ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਵਰਗੇ ਲੋਕ ਨਹੀਂ ਜਾਣਦੇ ਹਨੂਮਾਨ ਨੇ ਕਿਸ ਨੂੰ ਸੰਜੀਵਨੀ ਦਿੱਤੀ ਸੀ।

ABOUT THE AUTHOR

...view details