ਹੈਦਰਾਬਾਦ: ਟੀਵੀ ਦਾ ਪ੍ਰਸਿੱਧ ਕਵਿਜ਼ ਸ਼ੋਅ 'ਕੌਣ ਬਨੇਗਾ ਕਰੋੜਪਤੀ' ਘਰ -ਘਰ ਮਸ਼ਹੂਰ ਹੈ। ਸ਼ੋਅ ਵਿੱਚ ਜਦੋਂ ਛੋਟੇ ਪਿੰਡਾਂ ਅਤੇ ਕਸਬਿਆਂ ਤੋਂ ਆਉਣ ਵਾਲੇ ਅਦਾਕਾਰ ਆਪਣੇ ਸੰਘਰਸ਼ ਦੀ ਕਹਾਣੀ ਸੁਣਾਉਂਦੇ ਹਨ, ਤਾਂ ਦਰਸ਼ਕ ਹੰਝੂਆਂ ਨਾਲ ਭਰ ਜਾਂਦੇ ਹਨ ਅਤੇ ਸ਼ੋਅ ਦੇ ਮੇਜ਼ਬਾਨ ਬਿੱਗ ਬੀ ਦੀ ਵੀ ਅੱਖਾਂ ਭਰ ਆਉਂਦੀਆਂ ਹਨ। ਬਹੁਤ ਸਾਰੇ ਕਲਾਕਾਰ ਹਨ ਜੋ ਪਰਦੇ 'ਤੇ ਦਿਖਾਈ ਦਿੰਦੇ ਹਨ, ਜਿਨ੍ਹਾਂ ਦੀ ਸਫਲਤਾ ਦੇ ਪਿੱਛੇ ਇੱਕ ਸਖਤ ਸੰਘਰਸ਼ ਅਤੇ ਬਚਪਨ ਦੀ ਅਤਿ ਗਰੀਬੀ ਵਿੱਚ ਬੀਤਣ ਵਰਗੀ ਕਹਾਣੀ ਛੁਪੀ ਹੋਈ ਹੈ। ਅਜਿਹੀ ਹੀ ਇੱਕ ਕਹਾਣੀ ਬਾਲੀਵੁੱਡ ਦੇ ਸਰਬੋਤਮ ਕਲਾਕਾਰ ਪੰਕਜ ਤ੍ਰਿਪਾਠੀ ਦੀ ਹੈ।
ਕੇਬੀਸੀ 13 ਵਿੱਚ ਪਹੁੰਚੇ ਅਦਾਕਾਰ ਪੰਕਜ ਤ੍ਰਿਪਾਠੀ ਅਤੇ ਪ੍ਰਤੀਕ ਗਾਂਧੀ ਨੇ ਸ਼ੋਅ ਵਿੱਚ ਖੇਡਾਂ ਦੇ ਨਾਲ -ਨਾਲ ਉਨ੍ਹਾਂ ਦੇ ਸੰਘਰਸ਼ ਦੇ ਸਬੰਧ ਵਿੱਚ ਬਿੱਗ ਬੀ ਨੂੰ ਦੱਸਿਆ। ਬਿੱਗ ਬੀ ਦੋਵਾਂ ਅਦਾਕਾਰਾਂ ਨੂੰ ਅੰਦਰੋਂ ਬਹੁਤ ਜ਼ਿਆਦਾ ਟਟੋਲਦੇ ਹੋਏ ਦਿਖ ਰਹੇ ਹਨ, ਬਿੱਗ ਬੀ ਨੇ ਜਦੋਂ ਪੰਕਜ ਤ੍ਰਿਪਾਠੀ ਅਤੇ ਪ੍ਰਤੀਕ ਗਾਂਧੀ ਨੂੰ ਪੁੱਛਿਆ ਕਿ ਉਹ ਕਿੰਨੀ ਜ਼ਮੀਨ ਨਾਲ ਜੁੜੇ ਹੋਏ ਹਨ ਅਤੇ ਕੁਦਰਤ ਦੇ ਕਿੰਨੇ ਨੇੜੇ ਹਨ ਅਤੇ ਉਨ੍ਹਾਂ ਦੇ ਘਰ ਅਤੇ ਪਿੰਡ ਦਾ ਮਾਹੌਲ ਕੀ ਹੈ, ਯਕੀਨ ਕਰੇਓ ਪੰਕਜ ਤ੍ਰਿਪਾਠੀ ਦੀ ਕਹਾਣੀ ਸੁਣ ਕੇ ਪੱਥਰ ਦੀਆਂ ਅੱਖਾਂ ਚੋਂ ਵੀ ਹੰਝੂ ਆ ਜਾਣਗੇ।
ਰੁਲਾ ਦੇਵੇਗੀ ਪਕੰਟ ਤ੍ਰਿਪਾਠੀ ਦੀ ਕਹਾਣੀ
ਆਪਣੇ ਗਰੀਬੀ ਦੇ ਦਿਨਾਂ ਨੂੰ ਯਾਦ ਕਰਦੇ ਹੋਏ ਪੰਕਜ ਤ੍ਰਿਪਾਠੀ ਨੇ ਕਿਹਾ, 'ਮੇਰਾ ਇਲਾਕਾ ਇੰਨਾ ਪਛੜਿਆ ਹੋਇਆ ਸੀ ਕਿ ਹਰ ਘਰ ਵਿੱਚ ਮਾਚਿਸ ਵੀ ਨਹੀਂ ਸੀ, ਉਹ ਦੂਜੇ ਦੇ ਘਰ ਤੋਂ ਚੁੱਲ੍ਹਾ ਬਾਲਣ ਲਈ ਅੱਗ ਲਿਆਉਂਦੇ ਸੀ ਅਤੇ ਫਿਰ ਘਰ ਵਿੱਚ ਕੁਝ ਖਾਣਾ ਤਿਆਰ ਕਰਦੇ ਸੀ। ਮੇਰੇ ਘਰ ਤੋਂ ਅੱਠ ਕਿਲੋਮੀਟਰ ਦੂਰ ਇੱਕ ਰੇਲਵੇ ਸਟੇਸ਼ਨ ਤੋਂ ਹੈ, ਜਿਸਦੇ ਇੰਜਨ ਦੀ ਆਵਾਜ ਸੁਣਾਈ ਦਿੰਦੀ ਹੈ ਅਤੇ ਅਸੀਂ ਸੋਣ ਚਲੇ ਜਾਂਦੇ ਸੀ। ਅਸੀਂ ਇਨ੍ਹੇ ਸਾਧਾਰਣ ਅਤੇ ਕੁਦਰਤ ਦੇ ਕਰੀਬ ਸੀ, ਚੰਨ ਸਿਤਾਰੇ ਸਾਡੇ ਦੋਸਤ ਹੋਇਆ ਕਰਦੇ ਸੀ। ਇਹੀ ਕਾਰਣ ਹੈ ਮੈ ਉਹ ਸਹਿਜਤਾ ਅੱਜ ਵੀ ਬਰਕਰਾਰ ਰਖਦਾ ਹਾਂ, ਉਸਨੂੰ ਜਾਣ ਨਹੀਂ ਦਿੰਦਾ ਹਾਂ। ਪਕੰਜ ਦੀਆਂ ਗੱਲ੍ਹਾਂ ਹਰ ਉਸ ਮਨੁੱਖ ਨੂੰ ਅੱਗੇ ਵਧਣ ਦਾ ਜਜਬਾ ਜਰੂਰ ਦੇਵੇਗੀ ਜੋ ਦਿਨ ਰਾਤ ਸੰਘਰਸ਼ ਨਾਲ ਲੜ ਰਹੇ ਹਨ।