ਕਸੌਟੀ ਦੇ ਸੈੱਟ 'ਤੇ ਮਾਤਮ ਦਾ ਮਾਹੌਲ - set
ਅਨੁਰਾਗ ਦਾ ਕਿਰਦਾਰ ਅਦਾ ਕਰ ਰਹੇ ਪਾਰਥ ਦੇ ਪਿਤਾ ਦਾ ਦੇਹਾਂਤ ਹੋ ਗਿਆ ਹੈ।
ਮੁੰਬਈ: "ਕਸੌਟੀ ਜ਼ਿੰਦਗੀ ਕੀ 2" ਦੇ ਅਦਾਕਾਰ ਪਾਰਥ ਸਮਥਾਨ (ਅਨੁਰਾਗ) ਦੇ ਪਿਤਾ ਦਾ ਸ਼ੁਕਰਵਾਰ ਨੂੰ ਦੇਹਾਂਤ ਹੋ ਗਿਆ ਹੈ। ਪਾਰਥ ਦੇ ਪਿਤਾ ਲੰਬੇ ਸਮੇਂ ਤੋਂ ਬਿਮਾਰ ਸਨ। ਵੀਰਵਾਰ ਰਾਤ ਨੂੰ ਸੀਰੀਅਸ ਹਾਲਤ 'ਚ ਪੂਨੇ ਦੇ ਇਕ ਨਿਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਪਾਰਥ ਉਸ ਦੌਰਾਨ ਸ਼ੂਟ 'ਚ ਮਸ਼ਰੂਫ ਸਨ। ਪਿਤਾ ਦੀ ਹਾਲਤ ਬਾਰੇ ਸੁਣ ਕੇ ਉਹ ਸ਼ੂਟ ਛੱਡ ਹਸਪਤਾਲ ਪੁੱਜੇ ਤਾਂ ਕੁਝ ਸਮੇਂ ਬਾਅਦ ਉਨ੍ਹਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ ।
ਮੀਡੀਆ ਰਿਪੋਰਟਾਂ ਮੁਤਾਬਿਕ ਪਾਰਥ ਆਪਣੇ ਪਿਤਾ ਦੇ ਬਹੁਤ ਕਰੀਬ ਸਨ। ਹਾਲ ਹੀ ਦੇ ਵਿੱਚ ਪਾਰਥ ਨੇ ਮੁੰਬਈ 'ਚ ਘਰ ਖ਼ਰੀਦਿਆ ਸੀ ਉਹ ਘਰ ਉਨ੍ਹਾਂ ਆਪਣੇ ਮਾਂ-ਬਾਪ ਨੂੰ ਗਿਫ਼ਟ ਕੀਤਾ ਸੀ। ਕਸੌਟੀ ਦੇ ਸੈੱਟ ਤੇ ਇਸ ਵੇਲੇ ਮਾਤਮ ਦਾ ਮਾਹੌਲ ਬਣਿਆ ਹੋਇਆ ਹੈ।