ਮੁੰਬਈ : ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈਟੀ ਵੀ ਆਪਣੇ ਪਤੀ ਰਾਜ ਕੁੰਦਰਾਂ ਦੇ ਕਾਰਨ ਵਿਵਾਦਾਂ 'ਚ ਘਿਰੀ ਹੋਈ ਹੈ। ਉਨ੍ਹਾਂ ਦੇ ਪਤੀ ਰਾਜ ਕੁੰਦਰਾ ਨੂੰ ਮੁੰਬਈ ਕ੍ਰਾਈਮ ਬ੍ਰਾਂਚ ਨੇ ਅਸ਼ਲੀਲ ਫਿਲਮਾਂ ਬਣਾਉਣ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਹੈ।
ਪਤੀ ਦੇ ਵਿਵਾਦਾਂ 'ਚ ਆਉਣ ਮਗਰੋਂ ਅਦਾਕਾਰਾ ਸ਼ਿਲਪਾ ਸ਼ੈਟੀ ਨੂੰ ਸੋਸ਼ਲ ਮੀਡੀਆ 'ਤੇ ਟ੍ਰੋਲ ਹੋਣਾ ਪੈ ਰਿਹਾ ਹੈ। ਇਹ ਕਿਹਾ ਜਾ ਰਿਹਾ ਹੈ ਕਿ ਸ਼ਿਲਪਾ ਸ਼ੈਟੀ ਨੂੰ ਡਾਸਿੰਗ ਸ਼ੋਅ ' ਸੁਪਰ ਡਾਂਸਰ ਚੈਪਟਰ 4 ' 'ਚ ਰਿਪਲੇਸ ਕੀਤਾ ਜਾ ਸਕਦਾ ਹੈ। ਸ਼ਿਲਪਾ ਸ਼ੈਟੀ ਨੂੰ ਕਰਿਸ਼ਮਾ ਕਪੂਰ ਰਿਪਲੇਸ ਕਰੇਗੀ ਅਜਿਹੀ ਚਰਚਾ ਸੀ, ਪਰ ਹੁਣ ਕਰਿਸ਼ਮਾ ਕਪੂਰ ਸ਼ਿਲਪਾ ਸ਼ੈਟੀ ਨੂੰ ਨਹੀਂ ਰਿਪਲੇਸ ਕਰੇਗੀ।