ਪੰਜਾਬ

punjab

ETV Bharat / sitara

Indian Idol 11: ਗਰੀਬੀ ਤੋਂ ਉੱਠ ਬਣਿਆ ਪੂਰੇ ਪੰਜਾਬ ਦੀ ਸ਼ਾਨ ਬਠਿੰਡੇ ਦਾ ਸੰਨੀ ਹਿੰਦੋਸਤਾਨੀ - indian idol 11 sunny hindustani

ਬਠਿੰਡਾ ਦੀਆਂ ਗਲੀਆਂ ਵਿੱਚ ਜੁੱਤੇ ਪਾਲਿਸ਼ ਕਰਨ ਵਾਲਾ ਸੰਨੀ ਹਿੰਦੋਸਤਾਨੀ ਅੱਜ ਪੂਰੇ ਦੇਸ਼ ਵਿੱਚ ਛਾਇਆ ਹੋਇਆ ਹੈ। ਈਟੀਵੀ ਭਾਰਤ ਦੀ ਟੀਮ ਵੱਲੋਂ ਸੰਨੀ ਦੇ ਘਰਦਿਆਂ ਨਾਲ ਗੱਲਬਾਤ ਕੀਤੀ ਗਈ, ਜਿਸ ਵਿੱਚ ਉਨ੍ਹਾਂ ਨੇ ਸੰਨੀ ਨਾਲ ਜੁੜੀਆਂ ਕੁਝ ਗੱਲਾਂ ਦੱਸੀਆਂ।

Indian Ideal 11
ਫ਼ੋਟੋ

By

Published : Nov 27, 2019, 6:21 PM IST

Updated : Nov 27, 2019, 6:56 PM IST

ਬਠਿੰਡਾ: ਕਹਿੰਦੇ ਨੇ ਰੱਬ ਕਦੋਂ ਫਰਸ਼ ਤੋਂ ਅਰਸ਼ਾ ਤੱਕ ਪੁੰਹਚਾ ਦੇਵੇ ਪਤਾ ਨੀ ਲੱਗਦਾ। ਅਜਿਹਾ ਹੀ ਕੁਝ ਬਠਿੰਡਾ ਦੇ ਰਹਿਣ ਵਾਲੇ ਸੰਨੀ ਨਾਲ ਹੋਇਆ ਹੈ। ਬਠਿੰਡਾ ਦੀਆਂ ਗਲੀਆਂ ਵਿੱਚ ਜੁੱਤੇ ਪਾਲਿਸ਼ ਕਰਨ ਵਾਲਾ ਸੰਨੀ ਅੱਜ ਪੂਰੇ ਦੇਸ਼ ਵਿੱਚ ਛਾਇਆ ਹੋਇਆ ਹੈ। ਦੱਸ ਦੇਈਏ ਕਿ ਸੰਨੀ ਹੁਣ ਇੰਡੀਅਨ ਆਇਡਲ 11 ਵਿੱਚ ਟਾਪ ਫਾਈਵ ਵਿੱਚ ਪੁਹੰਚ ਗਿਆ ਹੈ ਜਿਸ ਦੀ ਖ਼ੁਸ਼ੀ ਨਾ ਸਿਰਫ਼ ਪੂਰੇ ਪੰਜਾਬ ਵਿੱਚ ਹੈ ਸਗੋਂ ਪੂਰੇ ਭਾਰਤ ਵਿੱਚ ਵੀ ਹੈ।

ਹੋਰ ਪੜ੍ਹੋ: ਤਮਿਲ ਅਦਾਕਾਰ ਬਾਲਾ ਸਿੰਘ ਦਾ ਹੋਇਆ ਦੇਹਾਂਤ

ਇਸ ਮੌਕੇ ਈਟੀਵੀ ਭਾਰਤ ਦੀ ਟੀਮ ਵੱਲੋਂ ਸੰਨੀ ਦੇ ਘਰਦਿਆਂ ਨਾਲ ਗੱਲਬਾਤ ਕੀਤੀ ਗਈ, ਜਿਸ ਵਿੱਚ ਉਨ੍ਹਾਂ ਨੇ ਸੰਨੀ ਨਾਲ ਜੁੜੀਆਂ ਕੁਝ ਗੱਲਾਂ ਦੱਸੀਆਂ।। ਗੱਲਬਾਤ ਕਰਦਿਆਂ ਸੰਨੀ ਦੀ ਭੈਣ ਨੇ ਕਿਹਾ ਕਿ, ਪੂਰੇ ਸ਼ਹਿਰ ਨੂੰ ਸੰਨੀ ਉੱਤੇ ਮਾਣ ਹੈ ਕਿ ਉਨ੍ਹਾਂ ਨੂੰ ਪੂਰੀ ਆਸ ਹੈ ਕਿ ਸੰਨੀ ਟਰਾਫ਼ੀ ਲੈਕੇ ਹੀ ਘਰ ਆਵੇਗਾ ਤੇ ਪੰਜਾਬ ਦਾ ਨਾਂਅ ਰੋਸ਼ਨ ਕਰੇਗਾ।

ਇਸ ਦੇ ਨਾਲ ਹੀ ਸੰਨੀ ਦੀ ਗੁਆਂਢਣ ਨੇ ਸੰਨੀ ਦੀ ਆਰਥਿਕ ਤੰਗੀ ਬਾਰੇ ਗੱਲ ਕਰਦਿਆਂ ਕਿਹਾ ਕਿ, ਉਨ੍ਹਾਂ ਦੇ ਘਰ ਵਿੱਚ ਕਾਫ਼ੀ ਤੰਗੀ ਸੀ, ਇੱਥੋਂ ਤੱਕ ਕਿ ਸੰਨੀ ਛੋਟਾ ਹੁੰਦਾ ਬੂਟ ਪਾਲਿਸ਼ ਕਰਦਾ ਹੁੰਦਾ ਸੀ ਤੇ ਉਸ ਦੀ ਮਾਤਾ ਗੁਬਾਰੇ ਵੇਚ ਤੇ ਚਾਵਲ ਮੰਗ ਕੇ ਗੁਜ਼ਾਰਾ ਕਰਦੀ ਸੀ।

ਹੋਰ ਪੜ੍ਹੋ: ਪ੍ਰਿੰਅਕਾ ਚੋਪੜਾ ਤੇ ਨਿਕ ਜੋਨਸ ਦੇ ਪਰਿਵਾਰ ਵਿੱਚ ਤੀਜੇ ਮੈਂਬਰ ਦੀ ਐਂਟਰੀ

ਸੰਨੀ ਦੀ ਗਾਇਕੀ ਬਾਰੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਸੰਨੀ ਕੋਲ ਛੋਟੇ ਹੁੰਦਿਆਂ ਇੱਕ ਫ਼ੋਨ ਸੀ, ਜਿਸ ਤੋਂ ਉਹ ਗਾਣੇ ਸੁਣਦਾ ਸੀ ਤੇ ਨਾਲ ਨਾਲ ਗਾਉਂਦਾ ਰਹਿੰਦਾ ਸੀ। ਸੰਨੀ ਨੇ ਕਿਸੇ ਤੋਂ ਵੀ ਗਾਇਕੀ ਨਹੀਂ ਸਿੱਖੀ। ਹੁਣ ਦੇਖਣਯੋਗ ਹੋਵੇਗਾ ਕਿ ਸੰਨੀ ਕਦ ਇੰਡੀਅਨ ਆਇਡਲ ਦੀ ਟਰਾਫੀ ਲੈਕੇ ਘਰ ਆਵੇ।

Last Updated : Nov 27, 2019, 6:56 PM IST

ABOUT THE AUTHOR

...view details