ਚੰਡੀਗੜ੍ਹ: ਸੋਨੂੰ ਨਿਗਮ ਦਾ ਜਨਮ 30 ਜੁਲਾਈ 1973 ਨੂੰ ਹਰਿਆਣਾ ਦੇ ਫਰੀਦਾਬਾਦ ਦੇ ਵਿੱਚ ਹੋਇਆ। ਦੱਸ ਦਈਏ ਕਿ ਸੋਨੂੰ ਨਿਗਮ ਹਿੰਦੀ ਫਿਲਮਾਂ ਤੋਂ ਇਲਾਵਾ, ਕੰਨੜ, ਉੜੀਆ, ਤਮਿਲ, ਆਸਾਮੀਜ, ਪੰਜਾਬੀ, ਬੰਗਾਲੀ ਤੇ ਹੋਰ ਕਈ ਭਾਸ਼ਾਵਾਂ ਦੇ ਵਿੱਚ ਵੀ ਗਾ ਚੁੱਕੇ ਹਨ। ਉਨ੍ਹਾਂ ਵੱਲੋਂ ਬਹੁਤ ਸਾਰੇ ਇੰਡੀ-ਪੌਪ ਐਲਬਮ ਬਣਾਏ ਗਏ ਹਨ ਅਤੇ ਕਈ ਹਿੰਦੀ ਫਿਲਮਾਂ ਦੇ ਵੀ ਸੋਨੂੰ ਨਿਗਮ ਵੱਲੋਂ ਕੰਮ ਕੀਤਾ ਜਾ ਚੁੱਕਾ ਹੈ।
Happy Birthday Sonu Nigam: ਪਾਰਟੀਆਂਂ ‘ਚ ਕਦੇ ਕਦੇ ਗਾਉਣ ਵਾਲੇ ਸੋਨੂੰ ਨਿਗਮ ਕਿਵੇਂ ਪਹੁੰਚੇ ਬੁਲੰਦੀਆਂ ਤੱਕ... - ਪਿਤਾ ਦੇ ਨਾਲ ਵਿਆਹਾਂ ਅਤੇ ਪਾਰਟੀਆਂ ਵਿੱਚ ਗਾਉਂਦੇ
ਬਾਲੀਵੁੱਡ ‘ਚ ਆਪਣੇ ਗਾਣਿਆਂ ਦੀ ਧੱਕ ਪਾਉਣ ਵਾਲੇ ਪ੍ਰਸਿੱਧ ਗਾਇਕ ਸੋਨੂੰ ਨਿਗਮ ਦਾ ਅੱਜ ਜਨਮ ਦਿਨ ਹੈ। ਉਨ੍ਹਾਂ ਦੇ ਇਸ ਜਨਮ ਦਿਨ ਮੌਕੇ ਬਾਲੀਵੁੱਡ ਦੀ ਪ੍ਰਸਿੱਧ ਹਸਤੀਆਂ ਤੋਂ ਇਲਾਵਾ ਉਨ੍ਹਾਂ ਦੇ ਚਾਹੁਣ ਵਾਲੇ ਵੱਖ ਵੱਖ ਤਰ੍ਹਾਂ ਨਾਲ ਜਨਮ ਦਿਨ ਦੀਆਂ ਵਧਾਈਆਂ ਭੇਜ ਰਹੇ ਹਨ।

ਪਾਰਟੀਆਂਂ ‘ਚ ਕਦੇ ਕਦੇ ਗਾਉਣ ਵਾਲੇ ਸੋਨੂੰ ਨਿਗਮ ਕਿਵੇਂ ਪਹੁੰਚੇ ਬੁਲੰਦੀਆਂ ਤੱਕ...
ਸੋਨੂੰ ਨਿਗਮ ਚਾਰ ਸਾਲ ਦੀ ਉਮਰ ਤੋਂ ਗਾਉਂਦੇ ਆ ਰਹੇ ਹਨ। ਉਨ੍ਹਾਂ ਨੇ ਸਭ ਤੋਂ ਪਹਿਲਾਂ ਆਪਣੇ ਪਿਤਾ ਦੇ ਨਾਲ ਮੰਚ ’ਤੇ ਮੁਹੰਮਦ ਰਫੀ ਦਾ ਗੀਤ 'ਕਿਆ ਹੁਆ ਤੇਰਾ ਵਾਅਦਾ' ਗਾਇਆ ਸੀ। ਉਸ ਸਮੇਂ ਉਹ ਆਪਣੇ ਪਿਤਾ ਦੇ ਨਾਲ ਵਿਆਹਾਂ ਅਤੇ ਪਾਰਟੀਆਂ ਵਿੱਚ ਗਾਉਣ ਲੱਗੇ। ਕੁੱਝ ਵੱਡੇ ਹੋਣ ’ਤੇ ਉਹ ਸੰਗੀਤ ਪ੍ਰਤੀਯੋਗਿਤਵਾਂ ਵਿੱਚ ਭਾਗ ਲੈਣ ਲੱਗੇ। ਇਸ ਤੋਂ ਬਾਅਦ ਗਾਇਕੀ ਨੂੰ ਪੇਸ਼ਾ ਬਣਾਉਣ ਲਈ ਉਹ ਆਪਣੇ ਪਿਤਾ ਨਾਲ ਮੁੰਬਈ ਆ ਗਏ। ਉਨ੍ਹਾਂ ਨੇ ਸ਼ਾਸਤਰੀ ਗਾਇਕ ਉਸਤਾਦ ਗੁਲਾਮ ਮੁਸਤਫਾ ਖਾਨ ਵੱਲੋਂ ਸਿੱਖਿਆ ਲਈ।
ਇਹ ਵੀ ਪੜ੍ਹੋ: ਅਦਾਕਾਰ ਸੰਜੇ ਦੱਤ ਲਈ ਪੰਜਾਬ ਤੋਂ ਊਜੈਨ ਪਹੁੰਚੀ ਮੁਟਿਆਰ, ਦੇਖੋ ਕਿਉਂ...