ਨਵੀਂ ਦਿੱਲੀ: ਕਾਮੇਡੀਅਨ ਕਪਿਲ ਸ਼ਰਮਾ ਦਾ ਕਹਿਣਾ ਹੈ ਕਿ ਉਹ ਟਰੋਲਜ਼ 'ਤੇ ਵਧੇਰਾ ਧਿਆਨ ਨਹੀਂ ਦਿੰਦੇ, ਸੱਗੋਂ ਆਪਣੇ ਚੁਟਕਲਿਆਂ ਰਾਹੀਂ ਦੁਨੀਆ 'ਚ ਇੱਕ ਵੱਖਰੀ ਥਾਂ ਬਣਾਉਣ 'ਚ ਯਕੀਨ ਰੱਖਦੇ ਹਨ।
ਕੁੱਝ ਸਮਾਂ ਪਹਿਲਾਂ ਕਪਿਲ ਸ਼ਰਮਾ ਨੂੰ ਇਸ ਗੱਲ ਨਿਸ਼ਾਨਾ ਬਣਾਇਆ ਗਿਆ ਕਿਉਂਕਿ ਉਨ੍ਹਾਂ ਨੇ ਆਪਣੇ ਕਿਸੇ ਸ਼ੋਅ 'ਚ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦਾ ਜ਼ਿਕਰ ਨਹੀਂ ਕੀਤਾ।
ਟਰੋਲਿੰਗ ਦਾ ਸਾਹਮਣਾ ਉਹ ਕਿਸ ਤਰ੍ਹਾਂ ਕਰਦੇ ਹਨ ਇਸ ਸਬੰਧੀ ਉਨ੍ਹਾਂ ਮੀਡੀਆ ਨਾਲ ਗੱਲਬਾਤ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ 'ਮੈਂ ਸਿਰਫ ਆਪਣੇ ਪ੍ਰਸ਼ੰਸਕਾਂ ਨੂੰ ਹਸਾਉਣ 'ਤੇ ਫੋਕਸ ਕਰਦਾ ਹਾਂ, ਮੈਂ ਆਪਣੇ ਚੁਟਕਲਿਆਂ ਰਾਹੀਂ ਦੁਨੀਆ 'ਚ ਇੱਕ ਬਹਿਤਰ ਥਾਂ ਬਣਾਉਣ ਚ ਯਕੀਨ ਰੱਖਦਾ ਹਾਂ।'
ਕਪਿਲ ਇਸ ਸਮੇਂ ਆਪਣੇ ਮੌਜੂਦ ਦੌਰ ਦਾ ਜੰਮ ਕੇ ਆਨੰਦ ਲੈ ਰਹੇ ਹਨ। ਬੀਤੇ ਸਾਲ ਉਹ ਪਿਤਾ ਬਣੇ ਅਤੇ ਹੁਣ ਬੱਚਿਆਂ ਦੇ ਇੱਕ ਸ਼ੋਅ ਨਾਲ ਜੁੜੇ ਹਨ।
ਕਪਿਲ ਕਹਿੰਦੇ ਹਨ ਕਿ , 'ਮੈਂ ਆਪਣੇ ਆਪ ਨੂੰ ਖ਼ੁਸ਼ ਨਸੀਬ ਮੰਨਦਾ ਹਾਂ ਕਿ ਹਰ ਰੋਜ਼ ਇੱਕ ਨਵਾਂ ਆਫਰ ਮਿਲ ਰਿਹਾ ਹੈ। ਪਿਤਾ ਬਣਨ ਤੋਂ ਪਹਿਲਾਂ ਵੀ ਮੇਰੇ ਅੰਦਰ ਬੱਚਿਆਂ ਲਈ ਕੁੱਝ ਕਰਨ ਦੀ ਇੱਛਾ ਸੀ, ਇਸੇ ਦਾ ਨਤੀਜਾ ਹੈ ਕਿ ਕਪਿਲ ਸ਼ਰਮਾ ਸ਼ੋਅ ਚ ਤੁਹਾਨੂੰ ਬੱਚਿਆਂ ਦਾ ਅਵਤਾਰ ਦੇਖਣ ਨੂੰ ਮਿਲ ਰਿਹਾ ਹੈ।'
ਸ਼ੋਅ ਬਾਰੇ ਗੱਲਬਾਤਚ ਕਰਦਿਆਂ ਉਨ੍ਹਾਂ ਕਿਹਾ ਕਿ 'ਮੈਂ ਪਹਿਲੀ ਵਾਰ ਕਿਸੇ ਐਨੀਮੇਟਡ ਸੋਅ ਦੀ ਸ਼ੂਟਿੰਗ ਕਰ ਰਿਹਾ ਹਾਂ। ਇਹ ਇੱਕ ਨਵਾਂ ਅਨੁਭਵ ਹੈ, ਮੈਨੂੰ ਹੁਣ ਇਸ ਚ ਮਜ਼ਾ ਆ ਰਿਹਾ ਹੈ ਇਹ ਇੱਕ ਅਨੋਖਾ ਅਤੇ ਰੋਮਾਂਚਕ ਅਨੁਭਵ ਹੈ।'