ਚੰਡੀਗੜ੍ਹ: ਅਰਮਾਨ ਮਲਿਕ ਅੱਜ ਕੋਈ ਪਹਿਚਾਣ ਦੇ ਮੁਹਤਾਜ ਨਹੀਂ। ਉਨ੍ਹਾਂ ਦਾ ਨਾਮ ਬਾਲੀਵੁੱਡ ਦੇ ਸਭ ਤੋਂ ਵੱਡੇ ਗਾਇਕਾਂ ਵਿੱਚ ਸ਼ੁਮਾਰ ਹੈ। ਅਰਮਾਨ ਮਲਿਕ ਦਾ ਜਨਮ 22 ਜੁਲਾਈ 1995 ਨੂੰ ਮੁੰਬਈ ਵਿੱਚ ਹੋਇਆ ਸੀ। ਇਸਦੇ ਚੱਲਦੇ ਹੀ ਅੱਜ ਉਹ ਆਪਣਾ 26 ਵਾਂ ਜਨਮਦਿਨ ਮਨਾ ਰਿਹਾ ਹੈ। ਅਰਮਾਨ ਮਲਿਕ ਦੇ ਪਰਿਵਾਰ ਦਾ ਸੰਗੀਤ ਨਾਲ ਲੰਮਾ ਸਬੰਧ ਹੈ। ਉਹ ਮਸ਼ਹੂਰ ਹਿੰਦੀ ਸਿਨੇਮਾ ਦੇ ਸੰਗੀਤਕਾਰ ਸਰਦਾਰ ਮਲਿਕ ਦਾ ਪੋਤਰਾ ਅਤੇ ਅਨੂ ਮਲਿਕ ਦਾ ਭਤੀਜਾ ਹੈ।
ਅਰਮਾਨ ਮਲਿਕ ਨੇ ਚਾਰ ਸਾਲ ਦੀ ਉਮਰ ਤੋਂ ਹੀ ਭਾਰਤੀ ਕਲਾਸੀਕਲ ਸੰਗੀਤ ਦੀ ਸਿਖਲਾਈ ਲੈਣੀ ਸ਼ੁਰੂ ਕੀਤੀ ਸੀ। ਜਦੋਂ 'ਸਾ ਰੇ ਗਾ ਮਾ ਪਾ ਲਿਟਿਲ ਚੈਂਪਸ' ਦਾ ਪਹਿਲਾ ਐਡੀਸ਼ਨ ਆਇਆ ਤਾਂ ਅਰਮਾਨ ਨੇ ਇਸ ਵਿਚ ਹਿੱਸਾ ਲਿਆ। ਉਸ ਸਮੇਂ ਅਰਮਾਨ ਸਿਰਫ 9 ਸਾਲਾਂ ਦਾ ਸੀ। ਇਸ ਸ਼ੋਅ ਵਿੱਚ, ਉਹ ਚੋਟੀ ਦੇ 7 ਵਿੱਚ ਪਹੁੰਚਣ ਤੋਂ ਬਾਅਦ ਬਾਹਰ ਹੋ ਗਿਆ ਸੀ।