ਮੁੰਬਈ: ਯੂਟਿਊਬਰ ਵਿਕਾਸ ਪਾਠਕ, ਜਿਸ ਨੂੰ ਹਿੰਦੁਸਤਾਨੀ ਭਾਊ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ, ਉਸ ਨੇ ਦੋਸ਼ ਲਾਏ ਹਨ ਕਿ ਨਿਰਮਾਤਾ ਏਕਤਾ ਕਪੂਰ ਵਿਰੁੱਧ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਉਸ ਨੂੰ ਕਈ ਨੰਬਰਾਂ ਤੋਂ ਫ਼ੋਨ ਆ ਰਹੇ ਹਨ। ਇਹ ਲੋਕ ਕਹਿ ਰਹੇ ਹਨ ਕਿ ਬੈਠੋ ਅਤੇ ਗੱਲ ਕਰੋ। ਭਾਊ ਨੇ ਬੀਤੇ ਦਿਨ ਏਕਤਾ ਅਤੇ ਉਨ੍ਹਾਂ ਦੀ ਮਾਂ ਸ਼ੋਬਾ ਕਪੂਰ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਸੀ।
ਬਿੱਗ ਬੌਸ-13 ਫ਼ੇਮ ਹਿੰਦੁਸਤਾਨੀ ਭਾਊ ਨੇ ਮੰਗਲਵਾਰ ਨੂੰ ਇੰਸਟਾਗ੍ਰਾਮ ਉੱਤੇ ਇੱਕ ਵੀਡੀਓ ਸਾਂਝੀ ਕੀਤੀ, ਜਿਸ ਵਿੱਚ ਉਹ ਦਾਅਵਾ ਕਰਦੇ ਹੋਏ ਨਜ਼ਰ ਆ ਰਹੇ ਹਨ ਕਿ ਵੱਡੇ-ਵੱਡੇ ਲੋਕ ਉਸ ਨੂੰ ਬੈਠ ਕੇ ਅਤੇ ਗੱਲ ਕਰਨ ਦੀ ਬੇਨਤੀ ਕਰ ਰਹੇ ਹਨ।
ਉਨ੍ਹਾਂ ਨੇ ਵੀਡੀਓ ਵਿੱਚ ਕਿਹਾ ਕਿ ਜਦ ਮੈਂ ਬਾਲੀਵੁੱਡ ਦੀ ਮਸ਼ਹੂਰ 'ਏਕ ਥਾ ਕਬੂਤਰ' ਯਾਨਿ ਏਕਤਾ ਕਪੂਰ ਵਿਰੁੱਧ ਖ਼ਾਰ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਕੀਤੀ, ਤਾਂ ਉਸ ਤੋਂ ਬਾਅਦ ਅਜਿਹੀਆਂ ਫ਼ੋਨ ਕਾਲਾਂ ਆ ਰਹੀਆਂ ਹਨ, ਜਿਸ ਤੋਂ ਲੱਗਦਾ ਹੈ ਕਿ ਉਹੀ ਉਨ੍ਹਾਂ ਦਾ ਘਰ ਚਲਾ ਰਹੀ ਹੈ। ਵੱਡੇ-ਵੱਡੇ ਲੋਕ ਕਾਲ ਕਰ ਕੇ ਬੋਲ ਰਹੇ ਹਨ ਕਿ ਭਾਊ ਬੈਠ ਕੇ ਗੱਲ ਕਰਦੇ ਹਾਂ। ਉਨ੍ਹਾਂ ਨੇ ਅੱਗੇ ਕਿਹਾ ਕਿ ਕੋਈ ਗੱਲਬਾਤ ਨਹੀਂ, ਸਿੱਧੇ-ਸਿੱਧੇ ਏਕਤਾ ਕਪੂਰ ਅਤੇ ਉਨ੍ਹਾਂ ਦੀ ਮਾਂ ਇੰਡੀਅਨ ਆਰਮੀ ਤੋਂ ਉਨ੍ਹਾਂ ਦੇ ਅਪਮਾਨ ਦੀ ਮੁਆਫ਼ੀ ਮੰਗੇ।
ਅੱਗੇ ਦੀ ਵੀਡੀਓ ਵਿੱਚ ਭਾਊ ਨੇ ਕਾਲ ਕਰਨ ਵਾਲਿਆਂ ਨੂੰ ਗਾਲੀ-ਗਲੋਚ ਕਰਦੇ ਹੋਏ ਖ਼ੂਬ ਸੁਣਾਇਆ। ਭਾਊ ਨੇ ਏਕਤਾ ਕਪੂਰ ਨੂੰ ਮਿਲੇ ਪਦਮ ਸ਼੍ਰੀ ਉੱਤੇ ਵੀ ਕਿੰਤੂ-ਪਰੰਤੂ ਕਰਦੇ ਹੋਏ ਕਿਹਾ ਕਿ ਜੇ ਏਕਤਾ ਕਪੂਰ ਨੂੰ ਥੋੜੀ ਜਿਹੀ ਵੀ ਸ਼ਰਮ ਹੈ ਤਾਂ ਉਹ ਪਦਮ ਸ਼੍ਰੀ ਵਾਪਸ ਕਰੇ, ਤੇਰੀ ਔਕਾਤ ਨਹੀਂ ਹੈ।
ਦੱਸ ਦਈਏ ਕਿ ਹਿੰਦੁਸਤਾਨੀ ਭਾਊ ਨੇ ਏਕਤਾ ਕਪੂਰ ਅਤੇ ਸ਼ੋਭਾ ਕਪੂਰ ਵਿਰੁੱਧ ਸ਼ਹਿਰ ਦੇ ਖਾਰ ਪੁਲਿਸ ਸਟੇਸ਼ਨ ਵਿੱਚ ਆਲਟ ਬਾਲਾਜੀ ਦੀ ਵੈਬ ਸੀਰੀਜ਼ 'XXX' ਵਿੱਚ ਇੱਕ ਸੈਕਸ ਸੀਨ ਉੱਤੇ ਟਿੱਪਣੀ ਕਰਦੇ ਹੋਏ ਸ਼ਿਕਾਇਤ ਕੀਤੀ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਇੱਕ ਸੈਕਸ ਸੀਨ ਨੂੰ ਗ਼ਲਤ ਤਰੀਕੇ ਨਾਲ ਬਣਾਇਆ ਗਿਆ ਹੈ, ਉਸ ਵਿੱਚ ਦਿਖਾਇਆ ਗਿਆ ਕਿ ਇੱਕ ਫ਼ੌਜੀ ਦੀ ਘਰਵਾਲੀ ਆਪਣੇ ਪਤੀ ਦੀ ਗ਼ੈਰ-ਮੌਜੂਦਗੀ ਵਿੱਚ ਉਸ ਦੇ ਦੌਸਤ ਨੂੰ ਬੁਲਾ ਕੇ ਇੰਟੀਮੇਟ ਹੁੰਦੀ ਹੈ।