ਚੰਡੀਗੜ੍ਹ: ਟੀਵੀ ਦੇ ਮਸ਼ਹੂਰ ਸ਼ੋਅ ਬਿੱਗ ਬੌਸ 13 ਸ਼ੁਰੂਆਤ ਹੋ ਚੁੱਕੀ ਹੈ, ਪਹਿਲੇ ਦਿਨ ਤੋਂ ਹੀ ਸ਼ੋਅ ਨੇ ਕਾਫ਼ੀ ਸੁਰਖੀਆਂ ਬਟੋਰੀਆਂ ਹਨ। ਹੁਣ ਤੱਕ ਦੋ ਮੁਕਾਬਲੇਬਾਜ਼ ਘਰੋਂ ਬਾਹਰ ਹੋ ਚੁੱਕੇ ਹਨ। ਇਸ ਦੇ ਨਾਲ ਹੀ ਸ਼ੋਅ ਆਪਣੇ ਫਾਈਨਲ ਵੀਕ ਦੇ ਨੇੜੇ ਆ ਗਿਆ ਹੈ, ਪਰ ਇਸ ਦੌਰਾਨ, ਖ਼ਬਰਾਂ ਆ ਰਹੀਆਂ ਹਨ ਕਿ ਬਿੱਗ ਬੌਸ ਵਿੱਚ ਵਾਈਲਡ ਕਾਰਡ ਐਂਟਰੀ ਹੋਣ ਜਾ ਰਹੀ ਹੈ।
ਕਿ ਆਵੇਗੀ ਹਿਮਾਂਸ਼ੀ ਬਿੱਗ ਬੌਸ ਵਿੱਚ ਨਜ਼ਰ ? - colors tv show
ਮਸ਼ਹੂਰ ਸ਼ੋਅ ਬਿੱਗ ਬੌਸ 13 ਵਿੱਚ ਹਿਮਾਂਸ਼ੀ ਦੀ ਐਂਟਰੀ ਨੇ ਚਾਰੇ ਪਾਸੇ ਧਮਾਲਾਂ ਪਾ ਦਿੱਤੀਆ ਹਨ, ਪਰ ਇਸ ਗੱਲ ਦੀ ਹਾਲੇ ਤੱਕ ਪੁਸ਼ਟੀ ਸਾਫ਼ ਤੌਰ 'ਤੇ ਨਹੀਂ ਹੋਈ ਹੈ।
ਹੋਰ ਪੜ੍ਹੋ: Bigg Boss 13: ਇਸ ਹਫ਼ਤੇ ਹੋਰ ਦਿਲਚਸਪ ਹੋਵੇਗਾ ਬਿੱਗ ਬੌਸ
ਸੂਤਰਾਂ ਅਨੁਸਾਰ ਹਿਮਾਂਸ਼ੀ ਖੁਰਾਣਾ ਦੀ ਸ਼ੋਅ 'ਚ ਐਂਟਰੀ ਹੋਣ ਜਾ ਰਹੀ ਹੈ। ਹਾਲਾਂਕਿ, ਕੋਈ ਇਸ ਖ਼ਬਰ ਦੀ ਪੁਸ਼ਟੀ ਨਹੀਂ ਕਰਦਾ। ਹਿਮਾਂਸ਼ੀ ਪੇਸ਼ੇ ਵੱਜੋਂ ਇੱਕ ਗਾਇਕਾ ਤੇ ਮਾਡਲ ਹਨ। ਉਨ੍ਹਾਂ ਦਾ ਪੰਜਾਬੀ ਇੰਡਸਟਰੀ ਵਿੱਚ ਇੱਕ ਚੰਗਾ ਨਾਂਅ ਹੈ।
ਸਾਲ ਦੀ ਸ਼ੁਰੂਆਤ ਤੋਂ ਹੀ ਹਿਮਾਂਸ਼ੀ ਖੁਰਾਨਾ ਤੇ ਸ਼ਹਿਨਾਜ਼ ਗਿੱਲ ਦਾ ਵਿਵਾਦ ਚੱਲ ਰਿਹਾ ਹੈ। ਇਸ ਵਿਵਾਦ ਦੀ ਸ਼ੁਰੂਆਤ ਵੀ ਸੋਸ਼ਲ ਮੀਡੀਆ 'ਤੇ ਹੀ ਹੋਈ ਸੀ ਜਿਸ ਤੋਂ ਬਾਅਦ ਦੋਹਾਂ ਦੀ ਕੁੱਤੇ ਬਿੱਲੀ ਵਾਲੀ ਲੜਾਈ ਖ਼ੂਬ ਸੁਰਖੀਆਂ 'ਚ ਰਹੀ ਸੀ।
ਸ਼ਹਿਨਾਜ਼ ਫਿਲਹਾਲ ਬਿੱਗ ਬੌਸ ਦੇ ਘਰ 'ਚ ਧਮਾਲਾਂ ਪਾ ਰਹੀ ਹੈ ਤੇ ਦਰਸ਼ਕਾਂ ਵੀ ਉਸ ਨੂੰ ਕਾਫ਼ੀ ਪਸੰਦ ਕਰ ਰਹੇ ਹਨ, ਕੋਇਨਾ ਮਿੱਤਰਾ, ਰਸ਼ਮੀ ਦੇਸਾਈ, ਅਤੇ ਦਲਜੀਤ ਕੌਰ ਵਰਗੀਆਂ ਮਸ਼ਹੂਰ ਹਸਤੀਆਂ ਨਾਲੋਂ ਸ਼ਹਿਨਾਜ਼ ਨੇ ਆਪਣਾ ਨਾਂਅ ਇਨ੍ਹਾਂ ਕਮ੍ਹਾ ਲਿਆ ਹੈ ਕਿ ਉਹ ਪਿਛਲੇ ਹਫ਼ਤੇ ਬੇ-ਦਖ਼ਲ ਹੋਣ ਦੇ ਬਾਵਜੂਦ ਵੀ ਸੁਰੱਖਿਅਤ ਹੋ ਗਈ ਸੀ। ਹੁਣ ਹਿਮਾਂਸ਼ੀ ਦੇ ਸ਼ੋਅ ਵਿੱਚ ਜਾਣ ਦੀਆਂ ਖ਼ਬਰਾਂ ਨੇ ਦਰਸ਼ਕਾਂ ਨੂੰ ਹੋਰ ਵੀ ਜ਼ਿਆਦਾ ਉਤਸ਼ਾਹਿਤ ਕਰ ਦਿੱਤਾ ਹੈ।