ਪੰਜਾਬ

punjab

ETV Bharat / sitara

ਪ੍ਰੇਮੀ ਜੋੜੇ ਦੀ ਮੁੁਲਾਕਾਤ - bigg boss 13 himanshi asim

ਆਸਿਮ, ਹਿਮਾਂਸ਼ੀ ਖੁਰਾਣਾ ਨੂੰ ਮਿਲਣ ਚੰਡੀਗੜ੍ਹ ਆਏ ਹੋਏ ਸਨ। ਦੋਨਾਂ ਨੂੰ ਡੇਟ ਉੱਤੇ ਸਪਾਟ ਕੀਤਾ ਗਿਆ। ਦੋਹਾਂ ਦੀਆਂ ਕੁਝ ਤਸਵੀਰਾਂ ਦੇ ਨਾਲ ਇੱਕ ਵੀਡੀਓ ਇੰਟਰਨੈੱਟ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

himanshi asim on coffee date at chandigarh
ਫ਼ੋਟੋ

By

Published : Mar 10, 2020, 4:13 AM IST

ਮੁੰਬਈ: ਟੀਵੀ ਦਾ ਸਭ ਤੋਂ ਮਸ਼ਹੂਰ ਤੇ ਚਰਚਿਤ ਰਿਐਲਿਟੀ ਸ਼ੋਅ 'ਬਿੱਗ ਬੌਸ 13' ਪਿਛਲੇ ਮਹੀਨੇ ਖ਼ਤਮ ਹੋ ਚੁੱਕਿਆ ਹੈ। ਦੱਸਣਯੋਗ ਹੈ ਕਿ ਸਿਧਾਰਥ ਸ਼ੁਕਲਾ ਨੇ ਇਸ ਸ਼ੋਅ 'ਤੇ ਕਬਜ਼ ਕੀਤਾ ਹੈ। ਪਰ ਹਾਲੇ ਵੀ ਸ਼ੋਅ ਦੇ ਕੰਟੈਸਟੈਂਟ ਖ਼ੂਬ ਸੁਰਖੀਆਂ ਬਟੋਰ ਰਹੇ ਹਨ। ਬਿੱਗ ਬੌਸ 13 ਦੇ ਘਰ ਵਿੱਚ ਦਰਸ਼ਕਾਂ ਨੂੰ ਆਸਿਮ ਰਿਆਜ ਅਤੇ ਹਿਮਾਂਸ਼ੀ ਖੁਰਾਣਾ ਦੀ ਜੋੜੀ ਬੇਹੱਦ ਪਸੰਦ ਆਈ ਸੀ।

ਸ਼ੋਅ ਖ਼ਤਮ ਹੋਣ ਤੋਂ ਬਾਅਦ ਵੀ ਦੋਨਾਂ ਨੂੰ ਇੱਕ-ਦੂਜੇ ਦੇ ਨਾਲ ਕਈ ਵਾਰ ਦੇਖਿਆ ਜਾ ਚੁੱਕਿਆ ਹੈ। ਹਾਲ ਹੀ ਵਿੱਚ ਫੈਨਜ਼ ਦੇ ਮਨਪਸੰਦ ਆਸਿਮ, ਹਿਮਾਂਸ਼ੀ ਖੁਰਾਣਾ ਨੂੰ ਮਿਲਣ ਚੰਡੀਗੜ੍ਹ ਆਏ ਹੋਏ ਸਨ। ਦੋਨਾਂ ਨੂੰ ਡੇਟ ਉੱਤੇ ਸਪਾਟ ਕੀਤਾ ਗਿਆ। ਦੋਹਾਂ ਦੀਆਂ ਕੁਝ ਤਸਵੀਰਾਂ ਦੇ ਨਾਲ ਇੱਕ ਵੀਡੀਓ ਇੰਟਰਨੈੱਟ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਜਿਸ ਵਿੱਚ ਆਸਿਮ ਅਤੇ ਹਿਮਾਂਸ਼ੀ ਚੰਡੀਗੜ੍ਹ ਦੀਆਂ ਸੜਕਾਂ ਉੱਤੇ ਕਾਰ ਵਿੱਚ ਘੁੰਮਦੇ ਹੋਏ ਨਜ਼ਰ ਆ ਰਹੇ ਹਨ। ਇਸ ਤੋਂ ਪਹਿਲਾਂ ਆਸਿਮ ਬਾਲੀਵੁੱਡ ਅਦਾਕਾਰਾ ਅਤੇ ਸ਼੍ਰੀਲੰਕਨ ਬਿਊਟੀ ਜੈਕਲੀਨ ਫਰਨਾਂਡਿਜ਼ ਦੇ ਨਾਲ ਇੱਕ ਗਾਣੇ ਦੀ ਸ਼ੂਟਿੰਗ ਕਰ ਚੁੱਕੇ ਹਨ। ਜੋ ਜਲਦ ਰਿਲੀਜ਼ ਹੋਵੇਗਾ।

ABOUT THE AUTHOR

...view details