ਚੰਡੀਗੜ੍ਹ: ਪੰਜਾਬ ਦੇ ਮਸ਼ਹੂਰ ਗਾਇਕ ਹਾਰਡੀ ਸੰਧੂ ਸੋਸ਼ਲ ਮੀਡੀਆ ਤੇ ਜ਼ਿਆਦਾ ਐਕਟਿਵ ਰਹਿੰਦੇ ਹਨ। ਉਹ ਆਪਣੇ ਗਾਣਿਆਂ ਦੇ ਨਾਲ-ਨਾਲ ਆਪਣੇ ਅੰਦਾਜ਼ ਕਾਰਨ ਵੀ ਚਰਚਾ ਵਿੱਚ ਰਹਿੰਦੇ ਹਨ। ਸੰਧੂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫ਼ੀ ਵਾਇਰਲ ਹੋ ਰਿਹਾ ਹੈ ਜਿਸ ਨੂੰ ਉਸ ਦੇ ਚਾਹੁੰਣ ਵਾਲਿਆਂ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ।
ਦਰਅਸਲ ਵੀਡੀਓ ਵਿੱਚ ਹਾਰਡੀ ਆਪਣੇ ਸਾਥੀਆਂ ਨਾਲ ਇੱਕ ਗੇਮ ਖੇਡਦੇ ਨਜ਼ਰ ਆ ਰਹੇ ਹਨ, ਇਸ ਦੌਰਾਨ ਮੀਂਹ ਵੀ ਪੈ ਰਿਹਾ ਸੀ ਅਤੇ ਖੇਡ ਦੌਰਾਨ ਸੰਧੂ ਦਾ ਦੋ ਵਾਰ ਪੈਰ ਤਿਲਕ ਜਾਂਦਾ ਹੈ ਉਹ ਥੱਲੇ ਡਿੱਗ ਪੈਂਦੇ ਹਨ, ਇਸ ਵੀਡੀਓ ਨੂੰ ਖ਼ੁਦ ਸੰਧੂ ਨੇ ਆਪਣੇ ਇੰਸਟਾਗ੍ਰਾਮ ਖਾਤੇ ਤੇ ਸਾਂਝਾ ਕੀਤਾ ਹੈ।