ਚੰਡੀਗੜ੍ਹ:ਪੰਜਾਬੀ ਗਾਇਕ, ਗੀਤਕਾਰ ਅਤੇ ਅਦਾਕਾਰ ਦਿਲਪ੍ਰੀਤ ਢਿੱਲੋਂ ਅੱਜ ਆਪਣਾ ਜਨਮਦਿਨ ਮਨਾਂ ਰਹੇ ਹਨ। ਇਹ ਬਹੁਤ ਘੱਟ ਲੋਕ ਜਾਣਦੇ ਹਨ ਕਿ ਦਿਲਪ੍ਰੀਤ ਢਿੱਲੋਂ ਦਾ ਅਸਲੀ ਨਾਮ ਅਮਰਿੰਦਰ ਸਿੰਘ ਹੈ। ਦਿਲਪ੍ਰੀਤ ਢਿੱਲੋਂ 2014 'ਚ ਆਪਣੇ ਪੰਜਾਬੀ ਗੀਤ "ਗੁੰਡੇ ਨੰਬਰ 1" ਦੇ ਨਾਲ ਸੁਰਖੀਆਂ ਵਿੱਚ ਆਇਆ ਸੀ।
ਦਿਲਪ੍ਰੀਤ ਢਿੱਲੋਂ ਦਾ ਗੀਤ "32 ਬੋਰ" ਦਰਸ਼ਕਾਂ ਨੇ ਬਹੁਤ ਹੀ ਪਸੰਦ ਕੀਤਾ। 2016 ਵਿੱਚ ਉਨ੍ਹਾਂ ਆਪਣੀ ਪਹਿਲੀ ਐਲਬਮ "8 ਕਾਰਤੂਸ" ਰਿਲੀਜ਼ ਕੀਤੀ। ਉਨ੍ਹਾਂ ਆਪਣੀ ਫਿਲਮੀ ਕਰੀਅਰ ਦੀ ਸ਼ੁਰੂਆਤ ਸਾਲ 2016 ਵਿੱਚ ਵਨਸ ਅਪੌਨ ਆ ਟਾਇਮ ਇਨ ਅੰਮ੍ਰਿਤਸਰ ਨਾਲ ਕੀਤੀ।