ਚੰਡੀਗੜ੍ਹ: ਅੱਜ ਪੰਜਾਬੀ ਫ਼ਿਲਮਾਂ 'ਚ ਕੰਮ ਕਰਨ ਵਾਲੇ ਮਸ਼ਹੂਰ ਅਦਾਕਾਰ ਬਿੰਨੂ ਢਿੱਲੋਂ ਦਾ ਜਨਮਦਿਨ ਹੈ। ਇਸ ਮੌਕੇ ਉਹਨਾਂ ਨੂੰ ਹਰ ਪਾਸੇ ਤੋਂ ਵਧਾਈਆਂ ਮਿਲ ਰਹੀਆਂ ਹਨ ਤੇ ਈਟੀਵੀ ਭਾਰਤ ਵੱਲੋਂ ਵੀ ਬਿੰਨੂ ਢਿੱਲੋਂ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ।
ਦੱਸ ਦਈਏ ਕਿ ਉਹਨਾਂ ਦਾ ਜਨਮ 29 ਅਗਸਤ 1975 ਨੂੰ ਧੂਰੀ ਵਿੱਚ ਹੋਇਆ। ਉਹਨਾਂ ਨੇ ਆਪਣੀ ਉਚੇਰੀ ਸਿੱਖਿਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਹਾਸਿਲ ਕੀਤੀ।
ਬਿੰਨੂ ਢਿੱਲੋਂ ਦੀ ਪੰਜਾਬੀ ਅਦਾਕਾਰ ਵੱਜੋਂ ਇੱਕ ਵੱਖਰੀ ਪਛਾਣ ਹੈ। ਉਨ੍ਹਾਂ ਨੂੰ ਇੱਕ ਕਮੇਡੀਅਨ ਅਦਾਕਾਰ ਵੱਜੋਂ ਜਾਣਿਆ ਜਾਂਦਾ ਹੈ। ਬਿੰਨੂ ਢਿੱਲੋਂ ਪੰਜਾਬੀ ਫ਼ਿਲਮਾਂ 'ਚ ਨਿਭਾਏ ਕਿਰਦਾਰਾਂ ਰਾਹੀਂ ਉਹ ਲੋਕਾਂ ਦੇ ਢਿੱਡੀ ਪੀੜਾ ਪਾਉਂਦੇ ਹਨ। ਉਨ੍ਹਾਂ ਦੀ ਅਦਾਕਾਰੀ ਨੂੰ ਹਰ ਉਮਰ ਦੇ ਲੋਕ ਪਸੰਦ ਕਰਦੇ ਹਨ।
ਬਿੰਨੂ ਢਿੱਲੋਂ ਹੁਣ ਤੱਕ ਪੰਜਾਬੀ ਦੀਆਂ ਕਈ ਨਾਮਵਰ ਫ਼ਿਲਮਾਂ ’ਚ ਕੰਮ ਕਰ ਚੁੱਕੇ ਹਨ। ਜਿੰਨਾਂ ਵਿੱਚ ਕੈਰੀ ਆਨ ਜੱਟਾ, ਤੂੰ ਮੇਰਾ ਬਾਈ ਮੈਂ ਤੇਰਾ ਬਾਈ, ਲੱਕੀ ਦੀ ਅਨਲੱਕੀ ਸਟੋਰੀ, ਵੇਖ ਬਰਾਤਾਂ ਚੱਲੀਆਂ, ਤੇਰਾ ਮੇਰਾ ਕੀ ਰਿਸ਼ਤਾ, ਮੁੰਡੇ ਯੂਕੇ ਦੇ, ਲਵ ਯੂ ਬੇਵੀ, ਜਿਹਨੇ ਮੇਰਾ ਦਿਲ ਲੁੱਟਿਆ, ਪੰਜਾਬ ਬੋਲਦਾ ਅਤੇ ਹੋਰ ਕਈ ਫ਼ਿਲਮਾਂ ਸ਼ਾਮਿਲ ਹਨ।
ਇਹ ਵੀ ਪੜ੍ਹੋ:ਲਓ ਜੀ ਆ ਗਿਆ 'ਸੱਜਣ ਅਦੀਬ' ਦਾ ਇਹ ਨਵਾਂ ਗਾਣਾ