ਚੰਡੀਗੜ੍ਹ : ਪੰਜਾਬੀ ਇੰਡਸਟਰੀ ਦੇ ਉੱਘੇ ਅਦਾਕਾਰ ਗੁੱਗੂ ਗਿੱਲ ਆਪਣੀ ਆਉਣ ਵਾਲੀ ਫ਼ਿਲਮ ਜ਼ੋਰਾ-ਦੂਜਾ ਅਧਿਆਇ -2 ‘ਚ ਹਰਿਆਣਵੀਂ ਜਾਟ ਦੇ ਕਿਰਦਾਰ ਦੇ ਵਿੱਚ ਨਜ਼ਰ ਆਉਣਗੇ। ਇਸ ਕਿਰਦਾਰ ਲਈ ਉਹ ਬਹੁਤ ਮਿਹਨਤ ਕਰ ਰਹੇ ਹਨ। ਇਸ ਕਿਰਦਾਰ ਦੀ ਜਾਣਕਾਰੀ ਉਨ੍ਹਾਂ ਆਪਣੇ ਫ਼ੇਸਬੁੱਕ ਪੇਜ ‘ਤੇ ਸਾਂਝੀ ਕਰ ਕੇ ਦਿੱਤੀ ਹੈ।
ਗੁੱਗੂ ਗਿੱਲ ਬਣਨਗੇ ਹਰਿਆਣਵੀਂ ਜਾਟ - japuji khehra
ਸਾਲ 2017 'ਚ ਆਈ ਜ਼ੋਰਾ 10 ਨੰਬਰੀਆ ਦਾ ਸੀਕੁਅਲ ‘ਜੋਰਾ ਦੂਜਾ ਅਧਿਆਇ’ ਦੀ ਸ਼ੂਟਿੰਗ ਜ਼ੋਰਾਂ-ਸ਼ੋਰਾਂ ਦੇ ਨਾਲ ਚੱਲ ਰਹੀ ਹੈ। ਇਸ ਦੇ ਚਲਦਿਆਂ ਪੰਜਾਬੀ ਇੰਡਸਟਰੀ ਦੇ ਉੱਘੇ ਅਦਾਕਾਰ ਗੁੱਗੂ ਗਿੱਲ ਨੇ ਫ਼ੇਸਬੁੱਕ 'ਤੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਕਿ ਸਾਰੀ ਟੀਮ ਇਸ ਫ਼ਿਲਮ ਲਈ ਬਹੁਤ ਮਿਹਨਤ ਕਰ ਰਹੀ ਹੈ।
ਫ਼ੋਟੋ
ਆਪਣੇ ਕਿਰਦਾਰ ਦੀ ਜਾਣਕਾਰੀ ਸਾਂਝੀ ਕਰਦੇ ਹੋਏ ਉਨ੍ਹਾਂ ਨੇ ਦੱਸਿਆ ,“ਜ਼ੋਰਾ ਅਧਿਆਇ -2 ‘ਚ ਮੈਨੂੰ ਤੁਸੀਂ ਹਰਿਆਣਵੀਂ ਜਾਟ ਦੇ ਰੂਪ ‘ਚ ਵੇਖੋਗੇ ।"
ਜ਼ਿਕਰਏਖ਼ਾਸ ਹੈ ਕਿ ਅਮਰਦੀਪ ਸਿੰਘ ਗਿੱਲ ਦੀ ਫ਼ਿਲਮ ‘ਜ਼ੋਰਾ ਦੂਜਾ ਅਧਿਆਇ’ ਸਾਲ 2017 'ਚ ਆਈ ਜ਼ੋਰਾ 10 ਨੰਬਰੀਆ ਦਾ ਸੀਕੁਅਲ ਹੈ।। ਇਸ ਫ਼ਿਲਮ ਦੇ ਵਿੱਚ ਦੀਪ ਸਿੱਧੂ, ਮਾਹੀ ਗਿੱਲ ਤੇ ਜਪਜੀ ਖਹਿਰਾ ਮੁੱਖ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ। ਇਸ ਫ਼ਿਲਮ ‘ਚ ਅਹਿਮ ਕਿਰਦਾਰ ਅਦਾ ਕਰਦੇ ਹੋਏ ਹੌਬੀ ਧਾਲੀਵਾਲ, ਗਾਇਕ ਸਿੰਗਾ, ਗੁੱਗੂ ਗਿੱਲ, ਯਾਦ ਗਰੇਵਾਲ,ਅਸ਼ੀਸ਼ ਦੁੱਗਲ ਵਰਗੇ ਕਲਾਕਾਰ ਵਿਖਾਈ ਦੇਣਗੇ।