ਪੰਜਾਬ

punjab

ETV Bharat / sitara

ਗੋਬਿੰਦਾ ਨੇ ਲਾਂਚ ਕੀਤਾ ਆਪਣਾ ਯੂਟਿਊਬ ਚੈੱਨਲ, ਖ਼ੁਦ ਦੇ ਗਾਏ ਗੀਤਾ ਨਾਲ ਕੀਤੀ ਸ਼ੁਰੂਆਤ - ਗੋਬਿੰਦਾ ਦਾ ਯੂਟਿਊਬ ਚੈੱਨਲ

'ਰਾਜਾ ਬਾਬੂ' ਅਦਾਕਾਰ ਗੋਬਿੰਦਾ ਹਮੇਸ਼ਾ ਆਪਣੇ ਖ਼ਾਸ ਤੇ ਵੱਖਰੇ ਅੰਦਾਜ਼ ਨਾਲ ਫੈਨਸ ਦਾ ਮਨੋਰੰਜਨ ਕਰਦੇ ਰਹਿੰਦੇ ਹਨ। ਇਸ ਵਾਰ ਉਨ੍ਹਾਂ ਨੇ ਆਪਣੇ ਫੈਨਸ ਦੇ ਮਨੋਰੰਜਨ ਲਈ ਆਪਣਾ ਇੱਕ ਯੂਟਿਊਬ ਚੈਨਲ ਖੋਲ੍ਹਿਆ ਹੈ।

govinda launches his youtube channel
ਫ਼ੋਟੋ

By

Published : Feb 15, 2020, 12:05 PM IST

ਮੁੰਬਈ: ਆਪਣੇ ਵੱਖਰੇ ਅੰਦਾਜ਼ ਨਾਲ ਸਾਰਿਆਂ ਨੂੰ ਹਸਾਉਣ ਵਾਲੇ ਬਾਲੀਵੁੱਡ ਅਦਾਕਾਰ ਗੋਬਿੰਦਾ ਨੇ ਟਿਕ-ਟਾਕ ਉੱਤੇ ਆਪਣੇ ਫੈਨਸ ਦਾ ਮਨੋਰੰਜਨ ਕਰਨ ਤੋਂ ਬਾਅਦ ਹੁਣ ਉਨ੍ਹਾਂ ਨੇ ਯੂਟਿਊਬ ਚੈੱਨਲ ਲਾਂਚ ਕੀਤਾ ਹੈ।

ਵੈਲੇਨਟਾਈਨ ਡੇਅ ਮੌਕੇ ਅਦਾਕਾਰ ਨੇ 'ਗੋਬਿੰਦਾ ਨੰਬਰ 1' ਦੇ ਨਾਂਅ ਤੋਂ ਆਪਣਾ ਖ਼ੁਦ ਦਾ ਯੂਟਿਊਬ ਚੈੱਨਲ ਲਾਂਚ ਕੀਤਾ ਹੈ ਤਾਂ ਜੋ ਉਨ੍ਹਾਂ ਦੇ ਪਸੰਦ ਕਰਨ ਵਾਲੇ ਉਨ੍ਹਾਂ ਦੇ ਨਾਲ ਜੋੜ ਕੇ ਰਹਿ ਸਕਣ ਤੇ ਉਨ੍ਹਾਂ ਦਾ ਮਨੋਰੰਜਨ ਹੋ ਸਕੇ।

ਹੋਰ ਪੜ੍ਹੋ: ਫ਼ਿਲਮ 'ਸ਼ੂਟਰ' ਨੂੰ ਬੈਨ ਕਰਨ ਦੀ ਪਟੀਸ਼ਨ 'ਤੇ ਹਰਿਆਣਾ ਤੇ ਚੰਡੀਗੜ੍ਹ ਪ੍ਰਸਾਸ਼ਨ ਛੇਤੀ ਫ਼ੈਸਲਾ ਲਵੇ: ਹਾਈ ਕੋਰਟ

ਉਸ ਤੋਂ ਪਹਿਲਾ ਟਿਕ-ਟੌਕ ਉੱਤੇ ਅਦਾਕਾਰ ਨੇ ਘੋਸ਼ਣਾ ਕੀਤੀ ਸੀ ਕਿ ਉਹ ਟਿਕ-ਟਾਕ ਉੱਤੇ ਇੱਕ ਚੈਂਲਜ ਕਰਨਗੇ, ਜਿਸ ਵਿੱਚ ਉਹ ਫੈਨਸ ਨੂੰ ਗਾਣਿਆਂ ਉੱਤੇ ਡਾਂਸ ਕਰਨ ਲਈ ਕਹਿਣਗੇ। ਉਸ ਵੇਲੇ ਗਾਣੇ ਦੀ ਵੀਡੀਓ ਦੀ ਸ਼ੂਟਿੰਗ ਦੇ ਦੌਰਾਨ ਸਭ ਤੋਂ ਚੰਗੇ ਸਟੈਪਸ ਨੂੰ ਉਹ ਕਾਪੀ ਕਰਨਗੇ।

ਗੋਬਿੰਦਾ ਨੇ ਕਿਹਾ,"ਹਰ ਵਾਰ, ਮੈਂ ਇਹ ਸਪਸ਼ਟ ਕੀਤਾ ਹੈ ਕਿ ਮੈਂ ਆਪਣੇ ਫੈਨਸ ਦਾ ਮਨੋਰੰਜਨ ਕਰਾਂ, ਜਿਨ੍ਹਾਂ ਨੇ ਮੈਨੂੰ ਆਪਣੇ ਪਿਆਰ ਅਤੇ ਅਸ਼ੀਰਵਾਦ ਨਾਲ ਨਵਾਜ਼ਿਆ ਹੈ ਤੇ ਇਸ ਦੇ ਲਈ ਸੋਸ਼ਲ ਮੀਡੀਆ ਸਭ ਤੋਂ ਜ਼ਿਆਦਾ ਚੰਗਾ ਤਰੀਕਾ ਹੈ।"

ਜੇ ਗੋਬਿੰਦਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਗੋਬਿੰਦਾ ਕਾਫ਼ੀ ਸਮੇਂ ਤੋਂ ਸਿਲਵਰ ਸਕ੍ਰੀਨ ਤੋਂ ਦੂਰ ਹਨ। ਉਨ੍ਹਾਂ ਨੇ ਅਖ਼ਰੀਲੀ ਫ਼ਿਲਮ 'ਰੰਗੀਲਾ ਰਾਜਾ' ਕੀਤੀ ਸੀ, ਜੋ ਪਿਛਲੇ ਸਾਲ ਰਿਲੀਜ਼ ਹੋਈ ਸੀ।

ABOUT THE AUTHOR

...view details