ਹੈਦਰਾਬਾਦ: ਆਸਟ੍ਰੇਲੀਆਈ ਕ੍ਰਿਕਟਰ ਗਲੇਨ ਮੈਕਸਵੈੱਲ ਨੇ 18 ਮਾਰਚ, 2022 ਨੂੰ ਆਪਣੀ ਭਾਰਤੀ ਮੰਗੇਤਰ ਵਿਨੀ ਰਮਨ ਨਾਲ ਕ੍ਰੀਸ਼ਚਨ ਰੀਤੀ ਰਿਵਾਜ ਨਾਲ ਵਿਆਹ ਕਰਵਾ ਲਿਆ ਹੈ। ਹੁਣ ਉਨ੍ਹਾਂ ਦੇ ਤਮਿਲ ਰੀਤੀ ਰਿਵਾਜ ਨਾਲ ਵਿਆਗ ਦੀ ਤਿਆਰੀ ਚੱਲ ਰਹੀ ਹੈ ਅਤੇ 27 ਮਾਰਚ ਨੂੰ ਉਨ੍ਹਾਂ ਦਾ ਵਿਆਹ ਤਮਿਲ ਰੀਤੀ ਰਿਵਾਜ ਨਾਲ ਹੋਣਾ ਹੈ। ਇਸ ਦੀ ਜਾਣਕਾਰੀ ਉਨ੍ਹਾਂ ਦੀ ਖੁਦ ਵਿਨੀ ਰਮਨ ਦਿੱਤੀ ਹੈ ਉਨ੍ਹਾਂ ਵੱਲੋਂ ਆਪਣੇ ਇੰਸਟਾਗ੍ਰਾਮ 'ਤੇ ਇੱਕ ਫੋਟੋ ਸ਼ੇਅਰ ਕੀਤੀ ਗਈ ਹੈ।
ਵੀਨੀ ਨੇ ਫੋਟੋ ਸੇਅਰ ਕਰਦਿਆਂ ਲਿਖਿਆ ਹੈ ਕਿ ਸਾਡੇ ਹਲਦੀ ਸਮਾਰੋਹ ਦੀ ਇੱਕ ਛੋਟੀ ਜਿਹੀ ਝਲਕ.... ਵਿਆਹ ਦਾ ਹਫ਼ਤਾ ਸ਼ੁਰੂ ਹੋ ਗਿਆ ਹੈ। ਇਸ ਫੋਟੋ ਵਿੱਚ ਜੋੜਾ ਰੋਮਾਂਟਿਕ ਪੋਜ ਦਿੰਦਾ ਨਜ਼ਰ ਆ ਰਿਆ ਹੈੈ। ਇਸ ਫੋਟੋ ਵਿੱਚ ਦੋਵਾਂ ਨੇ ਰਵਾਇਤੀ ਭਾਰਤੀ ਪੋਸ਼ਾਕ ਪਹਿਣੀ ਹੈ ਅਤੇ ਫੱਬ ਰਹੇ ਹਨ।