ਚੰਡੀਗੜ੍ਹ : ਪੌਲੀਵੁੱਡ ਦੇ ਮਸ਼ਹੂਰ ਗਾਇਕ ਗੀਤਾ ਜੈਲਦਾਰ ਨੇ ਫੈਨਜ਼ ਲਈ ਮੁੜ ਨਵਾਂ ਗੀਤ ਕੱਢਿਆ ਹੈ। ਹਾਲ ਹੀ 'ਚ ਗੀਤਾ ਜੈਲਦਾਰ ਦਾ ਨਵਾਂ ਗੀਤ ਸਿਰ੍ਹਾ ਰਿਲੀਜ਼ ਹੋਇਆ ਹੈ। ਲੋਕਾਂ ਵੱਲੋਂ ਉਨ੍ਹਾਂ ਦੇ ਇਸ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਇਸ ਗੀਤ ਨੂੰ ਗੀਤਾ ਜੈਲਦਾਰ ਦੇ ਨਾਲ ਮਿਸ ਪੂਜਾ ਨੇ ਵੀ ਆਪਣੀ ਆਵਾਜ਼ ਦਿੱਤੀ। ਹੈਪੀ ਰਾਏਕੋਟੀ ਵੀ ਇਸ ਗੀਤ 'ਚ ਸ਼ਾਮਲ ਹਨ। ਇਸ ਗੀਤ ਦੇ ਬੋਲ ਤੇ ਇਸ ਦਾ ਸੰਗੀਤ ਹੈਪੀ ਰਾਏਕੋਟੀ ਨੇ ਦਿੱਤਾ ਹੈ। ਇਹ ਗੀਤ ਹੰਬਲ ਮਿਊਜ਼ਿਕ ਹੇਠ ਰਿਲੀਜ਼ ਕੀਤਾ ਗਿਆ ਹੈ।