ਪੰਜਾਬ

punjab

ETV Bharat / sitara

Bigg Boss 13: ਪਾਰਸ ਵੱਲੋਂ ਹਿਮਾਂਸ਼ੀ ਬਾਰੇ ਗੱਲ ਕਰਨ 'ਤੇ ਭਗੜੀ ਗੌਹਰ ਖ਼ਾਨ - Bigg Boss 13 paras chhabra

ਬਿੱਗ ਬੌਸ 13 'ਚ ਸਿਧਾਰਥ ਸ਼ੁਕਲਾ ਅਤੇ ਆਸੀਮ ਰਿਆਜ਼ ਵਿਚਕਾਰ ਜ਼ਬਰਦਸਤ ਟੱਕਰ ਦੇਖਣ ਨੂੰ ਮਿਲੀ ਰਹੀ ਹੈ। ਇਨ੍ਹਾਂ ਦੋਵਾਂ ਦੀ ਲੜਾਈ 'ਤੇ ਗੌਹਰ ਖ਼ਾਨ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

gauhar khan lashes out on paras chhabra
ਫ਼ੋਟੋ

By

Published : Dec 30, 2019, 8:35 AM IST

ਮੁੰਬਈ: ਬਿੱਗ ਬੌਸ 13 'ਚ ਸਿਧਾਰਥ ਸ਼ੁਕਲਾ ਅਤੇ ਅਸੀਮ ਰਿਆਜ਼ ਵਿਚਕਾਰ ਜ਼ਬਰਦਸਤ ਟੱਕਰ ਦੇਖਣ ਨੂੰ ਮਿਲੀ ਰਹੀ ਹੈ। ਅਸੀਮ ਨੇ ਪਹਿਲਾਂ ਸ਼ਹਿਨਾਜ਼ ਨਾਲ ਘਰ ਦੇ ਕੰਮਾਂ ਕਰਕੇ ਲੜਾਈ ਸ਼ੁਰੂ ਕੀਤੀ ਤੇ ਫਿਰ ਇਸ ਤੋਂ ਬਾਅਦ ਅਸੀਮ ਨੇ ਲੜਾਈ ਵਿੱਚ ਸਿਧਾਰਥ ਸ਼ੁਕਲਾ ਨੂੰ ਨਿਸ਼ਾਨਾ ਬਣਾਇਆ। ਸਿਧਾਰਥ ਅਤੇ ਅਸੀਮ ਦੇ ਨਾਲ ਪਾਰਸ ਵੀ ਇਨ੍ਹਾਂ ਦੋਵਾਂ ਦੀ ਲੜਾਈ ਵਿੱਚ ਸ਼ਾਮਲ ਹੋ ਗਏ। ਲੜਾਈ ਖ਼ਤਮ ਹੋਣ ਤੋਂ ਬਾਅਦ, ਕੈਪਟਨ ਦੇ ਕਮਰੇ ਵਿੱਚ ਬੈਠੇ ਪਾਰਸ ਨੇ ਹਿਮਾਂਸ਼ੀ ਬਾਰੇ ਅਜਿਹੀ ਗੱਲ ਕਹੀ, ਜਿਸ ਨੂੰ ਸੁਣਦਿਆਂ ਗੌਹਰ ਖ਼ਾਨ ਭੜਕ ਉੱਠੇ। ਗੌਹਰ ਨੇ ਸੋਸ਼ਲ ਮੀਡੀਆ 'ਤੇ ਪਾਰਸ ਛਾਬੜਾ ਦੀ ਕਲਾਸ ਪੋਸਟ ਕੀਤੀ ਹੈ।

ਹੋਰ ਪੜ੍ਹੋ: ਚਮਕੀਲੇ ਦੀ ਬਾਇਓਪਿਕ 'ਚ ਕਾਰਤਿਕ ਨਿਭਾਉਣਗੇ ਮੁੱਖ ਭੂਮਿਕਾ ?

ਗੌਹਰ ਖ਼ਾਨ ਨੇ ਟਵੀਟ ਕੀਤਾ, "ਹਾਂ ਪਾਰਸ, ਲੜਕੀ ਬਾਰੇ ਗੱਲ ਕਰਨਾ ਆਸਾਨ ਹੈ! ਹਿਮਾਂਸ਼ੀ ਨੇ ਆਪਣੀ ਚਾਓ ਚਾਓ ਨੂੰ ਸਾਈਡ 'ਤੇ ਰੱਖਿਆ ਹੋਇਆ ਸੀ ਤੇ ਤੁਸੀਂ ਬਾਹਰ ਕਿਸ ਨੂੰ ਸਾਈਡ 'ਤੇ ਰੱਖਿਆ ? ਇਹ ਬਹੁਤ ਬੁਰਾ ਹੈ! ਹਿਮਾਂਸ਼ੀ ਹਮੇਸ਼ਾ ਘਰ ਵਿੱਚ ਕਹਿੰਦੀ ਰਹਿੰਦੀ ਸੀ ਕਿ ਉਹ ਪਹਿਲਾਂ ਹੀ ਮੰਗੀ ਹੋਈ ਸੀ। ਮੈਂ ਤੁਹਾਨੂੰ ਦੱਸਿਆ ਹੁੰਦਾ!"

ਗੌਹਰ ਖ਼ਾਨ ਨੇ ਇਹ ਜਵਾਬ ਪਾਰਸ ਛਾਬੜਾ ਦੇ ਬਿਆਨ 'ਤੇ ਦਿੱਤਾ ਹੈ। ਪਾਰਸ ਛਾਬੜਾ ਨੇ ਸ਼ਹਿਨਾਜ਼ ਅਤੇ ਸਿਧਾਰਥ ਸ਼ੁਕਲਾ ਨਾਲ ਗੱਲਬਾਤ ਕਰਦਿਆਂ ਕਿਹਾ, "ਹਿਮਾਂਸ਼ੀ ਨੂੰ ਮੰਨਣਾ ਪਏਗਾ। ਇਸ ਦੇ ਨਾਲ ਕਾਂਡ ਕਰ ਗਈ ਉਹ ਲੜਕੀ। ਇਕੱਲੀ ਖੇਡ ਗਈ ਇਸ ਦੇ ਨਾਲ। ਉਸ ਨੇ ਆਪਣਾ ਚਾਅ-ਚਾਓ ਸਾਈਡ 'ਤੇ ਰੱਖਿਆ, ਫਿਰ ਵੀ ਖੇਡ ਗਈ।"

ਹੋਰ ਪੜ੍ਹੋ: ਅਭਿਸ਼ੇਕ ਨੇ ਦਿੱਤੀ ਕੁਝ ਇਸ ਅੰਦਾਜ਼ 'ਚ ਦਿੱਤੀ ਬਿੱਗ ਬੀ ਨੂੰ ਵਧਾਈ

ਦਰਅਸਲ, ਆਸੀਮ ਹਿਮਾਂਸ਼ੀ ਖੁਰਾਣਾ ਨੂੰ ਪਸੰਦ ਕਰਦਾ ਸੀ। ਹਾਲਾਂਕਿ ਸ਼ੋਅ ਦੌਰਾਨ ਹਿਮਾਂਸ਼ੀ ਉਨ੍ਹਾਂ ਦੀ ਚੰਗੀ ਦੋਸਤ ਰਹੀ। ਉਹ ਸ਼ੋਅ ਦੌਰਾਨ ਆਸੀਮ ਨੂੰ ਲਗਾਤਾਰ ਕਹਿੰਦੀ ਰਹੀ ਕਿ ਤੁਹਾਨੂੰ ਪਤਾ ਹੈ ਕਿ ਮੇਰੀ ਮੰਗਣੀ ਹੋਈ ਹੈ। ਘਰ ਵਿੱਚ ਦੋਵਾਂ ਦੀ ਦੋਸਤੀ ਦੀ ਵੀ ਕਾਫ਼ੀ ਪ੍ਰਸ਼ੰਸਾ ਕੀਤੀ ਗਈ ਹੈ।

ABOUT THE AUTHOR

...view details