ਚੰਡੀਗੜ੍ਹ : ਅਕਸਰ ਹੀ ਪੰਜਾਬੀ ਗਾਇਕ ਵਿਵਾਦਾਂ 'ਚ ਘਿਰੇ ਨਜ਼ਰ ਆਉਂਦੇ ਹਨ। ਇੰਝ ਕਿਹਾ ਜਾ ਸਕਦਾ ਹੈ ਕਿ ਵਿਵਾਦਾਂ ਨਾਲ ਪੰਜਾਬੀ ਗਾਇਕਾਂ ਦਾ ਗਹਿਰਾ ਰਿਸ਼ਤਾ ਹੈ। ਹਾਲ ਹੀ 'ਚ ਮਸ਼ਹੂਰ ਪੰਜਾਬੀ ਗਾਇਕ ਵਿਵਾਦਾਂ 'ਚ ਘਿਰ ਗਏ ਹਨ, ਕਿਉਂਕਿ ਯੋ-ਯੋ ਹਨੀ ਸਿੰਘ ਦੀ ਪਤਨੀ ਨੇ ਉਨ੍ਹਾਂ ਖਿਲਾਫ ਘਰੇਲੂ ਹਿੰਸਾ ਦਾ ਮਾਮਲਾ ਦਰਜ ਕਰਾਵਾਇਆ ਹੈ।
ਹਨੀ ਸਿੰਘ
ਹਨੀ ਸਿੰਘ ਦੀ ਪਤਨੀ ਸ਼ਾਲਿਨੀ ਤਲਵਾਰ ਨੇ ਉਨ੍ਹਾਂ 'ਤੇ ਕੁੱਟਮਾਰ , ਮਾਨਸਿਕ ਤੌਰ 'ਤੇ ਪਰੇਸ਼ਾਨ ਕੀਤੇ ਜਾਣ ਦੇ ਦੋਸ਼ ਲਾਏ ਹਨ। ਸ਼ਾਲਿਨੀ ਨੇ ਹਨੀ ਕੋਲੋਂ 10 ਕਰੋੜ ਰੁਪਏ ਮੁਆਵਜ਼ੇ ਦੀ ਮੰਗ ਕੀਤੀ ਹੈ।
ਵਿਵਾਦਾਂ 'ਚ ਘਿਰੇ ਕਿਹੜੇ ਗਾਇਕ
ਪੰਜਾਬੀ ਗਾਇਕਾਂ ਦੇ ਵਿਵਾਦਾਂ 'ਚ ਆਉਣ ਦਾ ਇਹ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਗਾਇਕ ਲਹਿੰਬਰ ਹੁਸੈਨਪੁਰੀ, ਮਾਸਟਰ ਸਲੀਮ, ਗਿੱਪੀ ਗਰੇਵਾਲ, ਸ਼੍ਰੀ ਬਰਾੜ, ਕਰਨ ਔਜਲਾ ਵੀ ਵੱਖ-ਵੱਖ ਕਾਰਨਾਂ ਕਾਰਨ ਵਿਵਾਦਾਂ 'ਚ ਰਹੇ ਹਨ। ਇਨ੍ਹਾਂ ਗਾਇਕਾਂ 'ਤੇ ਲੌਕਡਾਊਨ ਦੀ ਉਲੰਘਣਾ ਕਰਨ, ਹਥਿਆਰਾਂ ਦੇ ਕਲਚਰ ਨੂੰ ਵਧਾਵਾ ਦੇਣ ਤੇ ਘਰੇਲੂ ਹਿੰਸਾ ਦੇ ਦੋਸ਼ ਲੱਗੇ ਹਨ।
ਲਹਿੰਬਰ ਹੁਸੈਨਪੁਰੀ
ਲਹਿੰਬਰ ਹੁਸੈਨਪੁਰੀ 'ਤੇ ਪਤਨੀ ਤੇ ਬੱਚਿਆਂ ਨਾਲ ਕੁੱਟਮਾਰ ਕਰਨ ਅਤੇ ਘਰੇਲੂ ਹਿੰਸਾ ਦੇ ਦੋਸ਼ ਲੱਗੇ ਸਨ। ਬਾਅਦ ਵਿੱਚ ਲਹਿੰਬਰ ਹੁਸੈਨਪੁਰੀ 'ਤੇ ਉਨ੍ਹਾਂ ਦੀ ਪਤਨੀ ਵਿਚਾਲੇ ਜਾਰੀ ਇਹ ਵਿਵਾਦ ਪੰਜਾਬ ਮਹਿਲਾ ਕਮਿਸ਼ਨ ਵੱਲੋਂ ਆਪਸੀ ਸਮਝੌਤੇ ਰਾਹੀਂ ਖ਼ਤਮ ਕਰਵਾਇਆ ਗਿਆ।