ਪੰਜਾਬ

punjab

By

Published : Jan 2, 2020, 9:47 AM IST

ETV Bharat / sitara

CAA ਅਤੇ NCR ਦੀ ਬਹਿਸ ਦੌਰਾਨ ਫ਼ਿਲਮ ਨਿਰਮਾਤਾ ਰੌਨੀ ਸੇਨ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ

ਕੋਲਕਾਤਾ ਦੇ ਫ਼ਿਲਮ ਨਿਰਮਾਤਾ ਅਤੇ ਫ਼ੋਟੋਗ੍ਰਾਫ਼ਰ ਰੌਨੀ ਸੇਨ ਦਾ ਕਹਿਣਾ ਹੈ ਕਿ ਸੀਏਏ ਵਿਰੋਧ ਦੌਰਾਨ ਹੋਈ ਇੱਕ ਦੌਰਾਨ ਇੱਕ ਵਿਅਕਤੀ ਵੱਲੋਂ ਉਸ ਨੂੰ ਮਾਰਨ ਦੀ ਧਮਕੀ ਦਿੱਤੀ ਗਈ।

ਫ਼ਿਲਮ ਨਿਰਮਾਤਾ ਰੌਨੀ ਸੇਨ
ਫ਼ੋਟੋ

ਨਵੀਂ ਦਿੱਲੀ: ਕੋਲਕਾਤਾ ਦੇ ਸਾਲਟ ਲੇਕ ਸਿਟੀ ਵਿੱਚ ਸੀਏਏ ਅਤੇ ਐਨਆਰਸੀ ਉੱਤੇ ਇੱਕ ਬਹਿਸ ਦੌਰਾਨ ਫ਼ਿਲਮ ਨਿਰਮਾਤਾ ਅਤੇ ਫ਼ੋਟੋਗ੍ਰਾਫਰ ਰੌਨੀ ਸੇਨ ਨੇ ਕਿਹਾ ਹੈ ਕਿ ਅਭਿਜੀਤ ਦਾਸਗੁਪਤਾ ਨਾਂਅ ਦਾ ਵਿਅਕਤੀ ਉਸ ਨੂੰ ਪ੍ਰੇਸ਼ਾਨ ਕਰ ਰਿਹਾ ਸੀ।

ਹੋਰ ਪੜ੍ਹੋ: ਬਿਗ ਬੌਸ ਦੇ ਘਰ 'ਚ ਨਵੇਂ ਸਾਲ ਦਾ ਜਸ਼ਨ, ਸਿਧਾਰਥ ਅਤੇ ਜੈਸਮੀਨ ਆਏ ਕਰੀਬ

ਪੁਲਿਸ ਨੇ ਬੁੱਧਵਾਰ ਨੂੰ ਫ਼ਿਲਮ ਨਿਰਮਾਤਾ ਦੀ ਸ਼ਿਕਾਇਤ ਕਰਨ ਤੋਂ ਬਾਅਦ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਇੱਕ ਸੀਨੀਅਰ ਪੁਲਿਸ ਅਧਿਕਾਰੀ ਦੇ ਅਨੁਸਾਰ ਸੋਧੇ ਹੋਏ ਨਾਗਰਿਕਤਾ ਕਾਨੂੰਨ (ਸੀਏਏ) ਅਤੇ ਪ੍ਰਸਤਾਵਿਤ ਰਾਸ਼ਟਰੀ ਸਿਵਲ ਰਜਿਸਟਰ (ਐਨਆਰਸੀ) ਬਾਰੇ ਬਹਿਸ ਫ਼ਿਲਮ ਨਿਰਮਾਤਾ ਨੇ ਸੋਸ਼ਲ ਮੀਡੀਆ ਉੱਤੇ ਇੱਕ ਪੋਸਟ ਲਿਖਣ ਤੋਂ ਬਾਅਦ ਸ਼ੁਰੂ ਕੀਤੀ। ਪੁਲਿਸ ਅਧਿਕਾਰੀ ਨੇ ਕਿਹਾ, "ਝਗੜੇ ਦੇ ਦੌਰਾਨ ਦੋਸ਼ੀ ਨੇ ਫ਼ਿਲਮ ਨਿਰਮਾਤਾ 'ਤੇ ਚਾਕੂ ਨਾਲ ਹਮਲਾ ਕੀਤਾ।"

ਹੋਰ ਪੜ੍ਹੋ : ਨੈਣ ਤਰਸਦੈ ਰਹਿੰਦੇ ਨਨਕਾਣਾ ਦੇਖਣ ਨੂੰ: ਭਗਵੰਤ ਮਾਨ

ਰੌਨੀ ਸੇਨ ਨੇ ਕਿਹਾ ਕਿ ਦੋਸ਼ੀ ਵਾਰ-ਵਾਰ ਧਮਕੀਆਂ ਦੇ ਰਿਹਾ ਸੀ। ਜਦੋਂ ਉਹ ਇਸ ਮਾਮਲੇ 'ਤੇ ਮੁਲਜ਼ਮ ਨਾਲ ਗੱਲ ਕਰਨ ਲਈ ਪਹੁੰਚੇ ਤਾਂ ਉਹ ਗੁੱਸੇ 'ਚ ਆ ਉਸਤੇ ਹਮਲਾ ਕਰ ਦਿੱਤਾ। ਰੌਨੀ ਸੇਨ ਦੀ ਪਹਿਲੀ ਫ਼ਿਲਮ ਕੈਟ ਸਟਿਕਸ ਦਾ ਹਾਲ ਹੀ ਵਿੱਚ ਸਲੈਡਮੈਂਸ ਫ਼ਿਲਮ ਫੈਸਟੀਵਲ ਵਿੱਚ ਪ੍ਰੀਮੀਅਰ ਹੋਇਆ ਅਤੇ ਇੱਕ ਜਿਊਰੀ ਐਵਾਰਡ ਜਿੱਤਿਆ। ਹਾਲ ਹੀ ਵਿੱਚ ਸਮਾਪਤ ਹੋਏ 25 ਵੇਂ ਕੋਲਕਾਤਾ ਅੰਤਰਰਾਸ਼ਟਰੀ ਫ਼ਿਲਮ ਉਤਸਵ ਵਿੱਚ ਵੀ ਫ਼ਿਲਮ ਨੂੰ ਚੋਟੀ ਦੇ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਸੀ।

ABOUT THE AUTHOR

...view details