ਪੰਜਾਬ

punjab

ETV Bharat / sitara

ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਫ਼ਿਲਮ ਅੜਬ ਮੁਟਿਆਰਾਂ

ਫ਼ਿਲਮ ਅੜਬ ਮੁਟਿਆਰਾਂ ਜਲਦ ਸਿਨੇਮਾਂ ਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਦੇਖਣਯੋਗ ਹੋਵੇਗਾ ਕਿ ਫ਼ਿਲਮ ਨੂੰ ਦਰਸ਼ਕਾਂ ਵਲੋਂ ਕਿੰਨਾ ਪਿਆਰ ਮਿਲਦਾ ਹੈ।

ਫ਼ੋਟੋ

By

Published : Oct 17, 2019, 5:29 PM IST

ਚੰਡੀਗੜ੍ਹ: ਫ਼ਿਲਮਾਂ ਦਾ ਸਿਲਸਿਲਾ ਲਗਾਤਾਰ ਚੱਲ ਰਿਹਾ ਹੈ ਚਾਹੇ ਉਹ ਪੰਜਾਬੀ ਫ਼ਿਲਮ ਹੋਵੇ ਜਾ ਫਿਰ ਬਾਲੀਵੁੱਡ ਦੀ ਫ਼ਿਲਮ। ਇਸ ਹਫ਼ਤੇ ਪੰਜਾਬੀ ਫ਼ਿਲਮ ਅੜਬ ਮੁਟਿਆਰਾਂ ਰਿਲੀਜ਼ ਹੋਣ ਜਾ ਰਹੀ ਹੈ ਜਿਸ ਵਿੱਚ ਸੋਨਮ ਬਾਜਵਾ ਮੁੱਖ ਭੂਮਿਕਾ ਵਿੱਚ ਨਜ਼ਰ ਆਵੇਗੀ। ਇਸ ਫ਼ਿਲਮ ਦੇ ਅਹਿਮ ਕਿਰਦਾਰਾਂ ਦੀ ਜੇ ਗੱਲ ਕਰੀਏ ਤਾਂ ਫ਼ਿਲਮ ਵਿੱਚ ਸੋਨਮ ਬਾਜਵਾ ਤੋਂ ਇਲਾਵਾ ਨਿੰਜਾ, ਅਜੇ ਸਰਕਾਰੀਆ ਅਤੇ ਮਹਿਰੀਨ ਪੀਰਜ਼ਾਦਾ, ਸੁਦੇਸ਼ ਲਹਿਰੀ, ਰਾਜੀਵ ਮਹਿਰਾ, ਬੀ-ਐਨ ਸ਼ਰਮਾ ਅਤੇ ਉਪਾਸਨਾ ਸਿੰਘ ਨਜ਼ਰ ਆਉਣਗੇ।

ਵੀਡੀਓ

ਹੋਰ ਪੜ੍ਹੋ: ਗ਼ਲਤ ਮੈਡੀਕਲ ਕਰਨ ਵਾਲੇ ਡਾਕਟਰਾਂ ਵਿਰੁੱਧ ਐਲੀ ਮਾਂਗਟ ਨੇ ਕੀਤੀ ਸ਼ਿਕਾਇਤ

ਫ਼ਿਲਮ ਦੇ ਟ੍ਰੇਲਰ ਦੀ ਜੇ ਗੱਲ ਕੀਤੀ ਜਾਵੇ ਤਾਂ ਟ੍ਰੇਲਰ ਵਿੱਚ ਜਿਸ ਤਰ੍ਹਾ ਸੋਨਮ ਨੇ ਆਪਣੇ ਅੜਬ ਸੁਭਾਅ ਨਾਲ ਲੋਕਾਂ ਦਾ ਦਿਲ ਜਿੱਤਿਆ ਹੈ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਫ਼ਿਲਮ ਵੀ ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਕਰਨ ਵਿੱਚ ਕਾਮਯਾਬ ਹੋਵੇਗੀ। ਫ਼ਿਲਮ ਵਿੱਚ ਜ਼ਿਆਦ ਹਾਸੇ ਭਰਿਆ ਹੀ ਮਾਹੌਲ ਦੇਖਣ ਨੂੰ ਮਿਲੇਗਾ। ਜੇ ਫ਼ਿਲਮ ਦੇ ਗਾਣਿਆਂ ਦੀ ਜੇ ਗੱਲ ਕੀਤੀ ਜਾਵੇ ਤਾਂ ਫ਼ਿਲਮ ਦੇ ਹਰ ਗਾਣੇ ਨੂੰ ਲੋਕਾਂ ਵਲੋਂ ਹਾਲੇ ਤੱਕ ਚੰਗਾ ਰਿਸਪੌਂਸ ਮਿਲ ਰਿਹਾ ਹੈ।

ਹੋਰ ਪੜ੍ਹੋ: ਪੰਜਾਬੀ ਵਿਰਸੇ ਨੂੰ ਦਰਸਾਉਂਦਾ ਹੈ ਗੀਤ 'ਪੰਜਾਬੀ ਬੋਲੀ'

ਫ਼ਿਲਮ ਨਿਰਮਾਤਾਵਾਂ ਵਲੋਂ ਫ਼ਿਲਮ ਦਾ ਕਾਫ਼ੀ ਪ੍ਰਚਾਰ ਕੀਤਾ ਜਾ ਰਿਹਾ ਹੈ। ਫ਼ਿਲਮ ਦੇ ਪ੍ਰਚਾਰ ਲਈ ਪੰਜਾਬ ਦੇ ਵੱਡੇ ਸ਼ਹਿਰ ਜਿਵੇਂ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਅਤੇ ਚੰਡੀਗੜ੍ਹ 'ਚ ਫ਼ਿਲਮ ਦੀ ਵੱਧ ਚੜ੍ਹ ਕੇ ਪ੍ਰਮੋਸ਼ਨ ਕੀਤੀ ਗਈ ਹੈ। ਫ਼ਿਲਮ ਦੀ ਆਨਲਾਈਨ ਬੁਕਿੰਗ ਵੀ ਸ਼ੁਰੂ ਹੋ ਚੁੱਕੀ ਹੈ। ਦੇਖਣਯੋਗ ਹੋਵੇਗਾ ਕਿ ਦਰਸ਼ਕਾਂ ਵਲੋਂ ਫ਼ਿਲਮ ਨੂੰ ਹੋਰ ਕਿਹਨਾ ਪਿਆਰ ਮਿਲਦਾ ਹੈ।

ABOUT THE AUTHOR

...view details