ਪੰਜਾਬ

punjab

ETV Bharat / sitara

ਮਸ਼ਹੂਰ ਪੰਜਾਬੀ ਗੀਤਕਾਰ ਜਾਨੀ ਦੀ ਕੋਰੋਨਾ ਰਿਪੋਰਟ ਆਈ ਪੌਜ਼ੀਟਿਵ - filhall singer

ਪੰਜਾਬੀ ਇੰਡਸਟਰੀ ਦੇ ਨਾਲ-ਨਾਲ ਬਾਲੀਵੁੱਡ ਵਿੱਚ ਵੀ ਆਪਣੀ ਛਾਪ ਛੱਡਣ ਵਾਲੇ ਮਸ਼ਹੂਰ ਪੰਜਾਬੀ ਗੀਤਕਾਰ ਜਾਨੀ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਈ ਹੈ। ਇਸ ਦੀ ਪੁਸ਼ਟੀ ਸਿਵਲ ਸਰਜਨ ਮੋਹਾਲੀ ਨੇ ਕੀਤੀ ਹੈ।

ਮਸ਼ਹੂਰ ਪੰਜਾਬੀ ਲੇਖਕ ਤੇ ਗੀਤਕਾਰ ਜਾਨੀ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ
ਮਸ਼ਹੂਰ ਪੰਜਾਬੀ ਲੇਖਕ ਤੇ ਗੀਤਕਾਰ ਜਾਨੀ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ

By

Published : Aug 17, 2020, 7:54 PM IST

Updated : Aug 17, 2020, 8:13 PM IST

ਚੰਡੀਗੜ੍ਹ: ਬਾਲੀਵੁੱਡ ਫ਼ਿਲਮ ਇੰਡਸਟਰੀ ਵਿੱਚ 'ਫਿਲਹਾਲ', 'ਪਛਤਾਓਗੇ' ਆਦਿ ਗੀਤਾਂ ਨਾਲ ਆਪਣੀ ਛਾਪ ਛੱਡਣ ਵਾਲੇ ਪੰਜਾਬੀ ਇੰਡਸਟਰੀ (ਪਾਲੀਵੁੱਡ) ਦੇ ਮਸ਼ਹੂਰ ਪੰਜਾਬੀ ਗੀਤਕਾਰ ਜਾਨੀ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ। ਉਨ੍ਹਾਂ ਦੇ ਕੋਰੋਨਾ ਪੌਜ਼ੀਟਿਵ ਹੋਣ ਦੀ ਪੁਸ਼ਟੀ ਸਿਵਲ ਸਰਜਨ ਮੋਹਾਲੀ ਮਨਜੀਤ ਸਿੰਘ ਨੇ ਕੀਤੀ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਪੰਜਾਬੀ ਗਾਇਕ ਤੇ ਅਦਾਕਾਰ ਕੁਲਵਿੰਦਰ ਬਿੱਲਾ ਵੀ ਕੋਰੋਨਾ ਪੌਜ਼ੀਟਿਵ ਪਾਏ ਗਏ ਸਨ।

ਮਸ਼ਹੂਰ ਪੰਜਾਬੀ ਲੇਖਕ ਤੇ ਗੀਤਕਾਰ ਜਾਨੀ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ

ਸਿਵਲ ਸਰਜਨ ਮੋਹਾਲੀ ਮਨਜੀਤ ਸਿੰਘ ਨੇ ਜਾਨੀ ਦੀ ਰਿਪੋਰਟ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਫਿਲਹਾਲ ਉਨ੍ਹਾਂ ਨੂੰ ਘਰ ਵਿੱਚ ਹੀ ਕੁਆਰੰਟਾਈਨ ਕੀਤਾ ਗਿਆ ਹੈ।

ਦੱਸ ਦਈਏ ਕਿ 2012 ਵਿੱਚ ਧਾਰਮਿਕ ਗੀਤ 'ਸੰਤ ਸਿਪਾਹੀ' ਨਾਲ ਆਪਣੇ ਗੀਤਕਾਰੀ ਸਫ਼ਰ ਦੀ ਸ਼ੁਰੂਆਤ ਕਰਨ ਵਾਲੇ ਪੰਜਾਬੀ ਗੀਤਕਾਰ ਜਾਨੀ ਗਿੱਦੜਬਾਹਾ ਸ਼ਹਿਰ ਨਾਲ ਸਬੰਧ ਰੱਖਦੇ ਹਨ, ਜਿਸ ਨੇ ਆਪਣੀ ਬਾ-ਕਮਾਲ ਗੀਤਕਾਰੀ ਨਾਲ ਬਾਲੀਵੁੱਡ ਵਿੱਚ ਵੀ ਵੱਖਰੀ ਪਛਾਣ ਬਣਾਈ ਹੋਈ ਹੈ।

ਜਾਨੀ ਨੂੰ ਪ੍ਰਸਿੱਧੀ ਗੀਤ 'ਸੋਚ' ਤੋਂ ਬਾਅਦ ਸ਼ੋਹਰਤ ਮਿਲੀ ਸੀ। ਇਸਤੋਂ ਇਲਾਵਾ ਉਨ੍ਹਾਂ ਨੇ ਕਈ ਸੁਪਰਹਿੱਟ ਗੀਤ 'ਜਾਨੀ ਤੇਰਾ ਨਾਂਅ', ਮਨ ਭਰਿਆ, ਦਿਲ ਤੋਂ ਬਲੈਕ, ਪਛਤਾਓਗੇ ਅਤੇ ਫਿਲਹਾਲ ਲਿਖੇ ਹਨ।

ਸੂਤਰਾਂ ਦੀ ਮੰਨੀਏ ਤਾਂ ਜਾਨੀ ਪ੍ਰਸਿੱਧ ਗੀਤਕਾਰ ਵੀ ਹਨ ਅਤੇ ਉਹ ਆਪਣਾ ਅਸਲ ਨਾਂਅ ਗੁਪਤ ਹੀ ਰੱਖਦੇ ਹਨ। ਲੋਕ ਉਨ੍ਹਾਂ ਨੂੰ 'ਜਾਨੀ' ਨਾਂਅ ਵਜੋਂ ਹੀ ਪਛਾਣਦੇ ਹਨ। ਇਸ ਕਰਕੇ ਉਨ੍ਹਾਂ ਨੇ ਹਾਲੇ ਤੱਕ ਖ਼ੁਦ ਇਸ ਖ਼ਬਰ ਦੀ ਪੁਸ਼ਟੀ ਨਹੀਂ ਕੀਤੀ।

Last Updated : Aug 17, 2020, 8:13 PM IST

ABOUT THE AUTHOR

...view details