ਕੋਰੋਨਾ ਵਾਇਰਸ ਕਾਰਨ ਪੂਰੀ ਦੁਨੀਆ ਵਿੱਚ ਪੀੜਤਾਂ ਦੇ ਨਾਲ-ਨਾਲ ਮਰਨ ਵਾਲਿਆਂ ਦਾ ਅੰਕੜਾ ਵੀ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ। ਇਸ ਵਾਇਰਸ ਨੇ ਆਮ ਆਦਮੀ ਤੋਂ ਲੈ ਕੇ ਦੁਨੀਆ ਭਰ ਦੀਆਂ ਮਸ਼ਹੂਰ ਸ਼ਖਸ਼ੀਅਤਾਂ ਨੂੰ ਵੀ ਆਪਣੀ ਚਪੇਟ ਵਿੱਚ ਲਿਆ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਆਓ ਝਾਂਤ ਮਾਰਦੇ ਹਾਂ ਕੁਝ ਸਿਤਾਰਿਆਂ 'ਤੇ ਜੋ ਕਿ ਕੋਰੋਨਾ ਵਾਇਰਸ ਤੋਂ ਜ਼ਿੰਦਗੀ ਦੀ ਜੰਗ ਹਾਰ ਕੇ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ।
ਐਡਮ ਸਲੇਜਿੰਗਰ ਸੰਗੀਤਕਾਰ ਅਤੇ ਗੀਤਕਾਰ ਸਨ, ਜੋ ਕਿ ਐਮੀ ਅਤੇ ਗ੍ਰੈਮੀ ਅਵਾਰਡ ਜੇਤੂ ਵੀ ਰਹਿ ਚੁੱਕੇ ਸਨ। ਉਨ੍ਹਾਂ ਦਾ ਜਨਮ 31 ਅਕਤੂਬਰ 1967 ਨੂੰ ਹੋਇਆ ਸੀ ਅਤੇ 1 ਅਪ੍ਰੈਲ ਨੂੰ ਉਨ੍ਹਾਂ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ।
ਟੈਰੇਂਸ ਮੈਕਨੈਲੀ ਇੱਕ ਅਮਰੀਕੀ ਨਾਟਕਕਾਰ, ਲਿਬਰੇਟਟਿਸਟ ਅਤੇ ਸਕਰੀਨਰਾਇਟਰ ਸੀ। ਮੈਕਨੈਲੀ ਨੂੰ 1996 ਵਿੱਚ ਅਮਰੀਕਨ ਥੀਏਟਰ ਹਾਲ ਆਫ ਫੇਮ ਵਿੱਚ ਸ਼ਾਮਲ ਕੀਤਾ ਗਿਆ। ਉਨ੍ਹਾਂ ਦਾ ਜਨਮ 3 ਨਵੰਬਰ 1938 ਨੂੰ ਹੋਇਆ ਸੀ ਅਤੇ 24 ਮਾਰਚ 2020 ਨੂੰ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ।
ਕੇਨ ਸ਼ਿਮੂਰਾ ਇੱਕ ਜਪਾਨੀ ਕਾਮੇਡੀਅਨ ਸੀ। ਉਹ "ਜਪਾਨ ਦੇ ਰੌਬਿਨ ਵਿਲੀਅਮਜ਼" ਅਤੇ ਬੰਗਲਾਦੇਸ਼ ਵਿੱਚ "ਕੈਸ਼ਾ" ਵਜੋਂ ਵਜੋਂ ਜਾਣਿਆ ਜਾਂਦੇ ਸਨ। ਉਨ੍ਹਾਂ ਦਾ ਜਨਮ 20 ਫਰਵਰੀ 1950 ਨੂੰ ਹੋਇਆ ਸੀ ਅਤੇ 29 ਮਾਰਚ 2020 ਨੂੰ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ।
ਮਨੂ ਦਿਬਾਂਗੋ ਇੱਕ ਕੈਮਰੂਨ ਸੰਗੀਤਕਾਰ ਅਤੇ ਗੀਤਕਾਰ ਸਨ ਜੋ ਸੈਕਸੋਫੋਨ ਅਤੇ ਵਾਈਬ੍ਰਾਫੋਨ ਵਜਾਉਂਦੇ ਸਨ। ਉਨ੍ਹਾਂ ਜੈਜ਼, ਫੰਕ ਅਤੇ ਰਵਾਇਤੀ ਕੈਮਰੂਨ ਦੇ ਸੰਗੀਤ ਨੂੰ ਮਿਲਾਉਣ ਲਈ ਇੱਕ ਸੰਗੀਤਕ ਸ਼ੈਲੀ ਵਿਕਸਿਤ ਕੀਤੀ। ਉਨ੍ਹਾਂ ਦਾ ਜਨਮ 12 ਦਸੰਬਰ 1933 ਨੂੰ ਹੋਇਆ ਸੀ ਅਤੇ 24 ਮਾਰਚ 2020 ਨੂੰ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ।
ਮਾਰਕ ਬਲੱਮ ਇੱਕ ਅਮਰੀਕੀ ਅਦਾਕਾਰ ਸੀ ਜਿਨ੍ਹਾਂ ਥੀਏਟਰ, ਫਿਲਮ ਅਤੇ ਟੈਲੀਵਿਜ਼ਨ ਵਿੱਚ ਕੰਮ ਕੀਤਾ। ਬਲੱਮ ਨੂੰ 1985 ਵਿੱਚ ਆਈ ਫਿਲਮ "ਡੈਸਪੀਰੇਟਲੀ ਸੀਕਿੰਗ ਸੂਜ਼ਨ" ਵਿਚ ਮੁੱਖ ਭੂਮਿਕਾ ਦੇ ਨਾਲ ਸਫਲਤਾ ਮਿਲੀ। ਉਨ੍ਹਾਂ ਦਾ ਜਨਮ 14 ਮਈ 1950 ਨੂੰ ਹੋਇਆ ਸੀ ਅਤੇ 25 ਮਾਰਚ 2020 ਨੂੰ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ।