ਪੰਜਾਬ

punjab

ETV Bharat / sitara

ਲੁਧਿਆਣਾ ਏਡੀਸੀਪੀ ਦਫ਼ਤਰ ਪਹੁੰਚੇ ਐਲੀ ਮਾਂਗਟ - ਐਲੀ ਮਾਂਗਟ ਦੀ ਵਾਇਰਲ ਵੀਡੀਓ

ਐਲੀ ਲੁਧਿਆਣਾ ਦੇ ਏਡੀਸੀਪੀ ਦਫ਼ਤਰ ਵਿਖੇ ਆਪਣੇ ਬਿਆਨ ਦਰਜ ਕਰਵਾਉਣ ਲਈ ਪਹੁੰਚੇ। ਇਸ ਮੌਕੇ ਐਲੀ ਮਾਂਗਟ ਨੇ ਸੋਸ਼ਲ ਮੀਡੀਆ 'ਤੇ ਫਾਇਰਿੰਗ ਦੀ ਵਾਇਰਲ ਹੋ ਰਹੀ ਵੀਡੀਓ ਬਾਰੇ ਸਫਾਈ ਵੀ ਦਿੱਤੀ।

Elly Mangat
ਫ਼ੋਟੋ

By

Published : Nov 26, 2019, 7:42 PM IST

ਲੁਧਿਆਣਾ: ਸੋਸ਼ਲ ਮੀਡੀਆ 'ਤੇ ਪੰਜਾਬੀ ਗਾਇਕ ਐਲੀ ਮਾਂਗਟ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫ਼ੀ ਵਾਇਰਲ ਹੋ ਰਹੀ ਹੈ। ਦਰਅਸਲ ਇਸ ਵੀਡੀਓ ਵਿੱਚ ਐਲੀ ਆਪਣੇ ਦੋਸਤ ਦੇ ਘਰ ਗੋਲੀਆਂ ਚਲਾਉਂਦੇ ਨਜ਼ਰ ਆ ਰਹੇ ਸਨ, ਜਿਸ ਤੋਂ ਬਾਅਦ ਐਲੀ ਮਾਂਗਟ 'ਤੇ ਲੁਧਿਆਣਾ ਪੁਲਿਸ ਨੇ ਕਾਰਵਾਈ ਕੀਤੀ।

ਵੀਡੀਓ

ਹੋਰ ਪੜ੍ਹੋ: ਕੰਗਨਾ ਦੇ ਹੱਕ ਵਿੱਚ ਆਈ ਭੈਣ ਰੰਗੋਲੀ, ਦਿੱਤਾ ਟ੍ਰੋਲਰਾਂ ਨੂੰ ਕਰਾਰਾ ਜਵਾਬ

ਹੁਣ ਐਲੀ ਲੁਧਿਆਣਾ ਦੇ ਏਡੀਸੀਪੀ ਦਫ਼ਤਰ ਵਿੱਖੇ ਆਪਣੇ ਬਿਆਨ ਦਰਜ ਕਰਵਾਉਣ ਲਈ ਪਹੁੰਚੇ ਹਨ। ਇਸ ਮੌਕੇ ਐਲੀ ਮਾਂਗਟ ਨੇ ਸੋਸ਼ਲ ਮੀਡੀਆ ਤੇ ਫਾਇਰਿੰਗ ਦੀ ਵਾਇਰਲ ਹੋ ਰਹੀ ਵੀਡੀਓ ਬਾਰੇ ਸਫਾਈ ਵੀ ਦਿੱਤੀ। ਐਲੀ ਮਾਂਗਟ ਨੇ ਕਿਹਾ ਕਿ ਇਹ ਵੀਡੀਓ ਇੱਕ ਸ਼ੂਟ ਦੇ ਦੌਰਾਨ ਬਣਾਈ ਗਈ ਸੀ ਅਤੇ ਕਿਸੇ ਨੇ ਜਾਣ ਬੁੱਝ ਕੇ ਉਸ ਨੂੰ ਫਸਾਉਣ ਦੇ ਲਈ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ।

ਹੋਰ ਪੜ੍ਹੋ: ਕਾਮੇਡੀਅਮ ਚੰਦਨ ਪ੍ਰਭਾਕਰ ਨੇ ਸਾਂਝਾ ਕੀਤਾ 'ਦ ਕਪਿਲ ਸ਼ਰਮਾ ਸ਼ੋਅ' ਦਾ ਤਜਰਬਾ

ਹਾਲਾਂਕਿ ਲੁਧਿਆਣਾ ਜ਼ਿਲ੍ਹਾ ਅਦਾਲਤ ਨੇ ਪਹਿਲਾਂ ਹੀ 27 ਨਵੰਬਰ ਤੱਕ ਐਲੀ ਦੀ ਗ੍ਰਿਫ਼ਤਾਰੀ 'ਤੇ ਰੋਕ ਲੱਗਾ ਚੁੱਕੀ ਹੈ, ਪਰ ਇਸ ਦੇ ਬਾਵਜੂਦ ਐਲੀ ਮਾਂਗਟ ਲੁਧਿਆਣਾ ਏਡੀਸੀਪੀ ਦਫ਼ਤਰ ਪੇਸ਼ ਹੋ ਕੇ ਵੀਡੀਓ ਬਾਰੇ ਪੂਰੀ ਜਾਣਕਾਰੀ ਪੁਲਿਸ ਨੂੰ ਦਿੱਤੀ।

ABOUT THE AUTHOR

...view details