ਚੰਡੀਗੜ੍ਹ: ਕੋਰੋਨਾ ਵਾਇਰਸ ਦੀ ਮਹਾਂਮਾਰੀ ਕਾਰਨ ਫਿਲਮ ਜਗਤ 'ਚ ਵੀ ਸੁੰਨ ਪਸਰ ਗਈ ਹੈ। ਇਸ ਬਾਬਤ ਈਟੀਵੀ ਭਾਰਤ ਨੇ ਐਕਟਰ ਦਰਸ਼ਨ ਔਲਖ ਨਾਲ ਖਾਸ ਗੱਲਬਾਤ ਕੀਤੀ। ਦਰਸ਼ਨ ਔਲਖ ਨੇ ਦੱਸਿਆ ਕਿ ਮਹਾਂਮਾਰੀ ਕਾਰਨ ਪ੍ਰੋਡਕਸ਼ਨ ਹਾਊਸ 'ਚ ਕੰਮ ਕਰਨ ਵਾਲੇ ਕਾਮਿਆਂ 'ਤੇ ਤਾਂ ਪ੍ਰਭਾਵ ਪਿਆ ਹੈ, ਉੱਥੇ ਹੀ ਕੁੱਝ ਲਾਈਨਮੈਨ, ਟੈਕਨੀਕਲ ਸਪੋਰਟ ਵਿੱਚ ਕੰਮ ਕਰਦੇ ਵਰਕਰ ਮਾਨਸਿਕ ਤੌਰ 'ਤੇ ਬਿਮਾਰ ਹੁੰਦੇ ਜਾ ਰਹੇ ਹਨ। ਕੰਮ ਨਾ ਹੋਣ ਕਾਰਨ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਗਿਆ ਹੈ।
ਕੋਰੋਨਾ ਵਾਇਰਸ ਦੀ ਮਹਾਂਮਾਰੀ ਕਾਰਨ ਪ੍ਰੋਡਕਸ਼ਨ ਹਾਊਸ 'ਚ ਕੰਮ ਹੋਇਆ ਠੱਪ - Bollywood Film Industry
ਦਰਸ਼ਨ ਔਲਖ ਮੁਤਾਬਕ ਮਹਾਂਮਾਰੀ ਕਾਰਨ ਪ੍ਰੋਡਕਸ਼ਨ ਹਾਊਸ 'ਚ ਕੰਮ ਕਰਨ ਵਾਲੇ ਕਾਮਿਆਂ 'ਤੇ ਜਿੰਨ੍ਹਾਂ ਪ੍ਰਭਾਵ ਪਿਆ ਉੱਥੇ ਹੀ ਕੰਮ ਨਾ ਮਿਲਣ ਕਾਰਨ ਕੁੱਝ ਲਾਈਨਮੈਨ ਅਤੇ ਹੋਰ ਟੈਕਨੀਕਲ ਸਪੋਰਟ ਬੁਆਏ ਮਾਨਸਿਕ ਤੌਰ 'ਤੇ ਵੀ ਬੀਮਾਰ ਹੁੰਦੇ ਜਾ ਰਹੇ ਹਨ।
ਕੋਰੋਨਾ ਵਾਇਰਸ ਦੀ ਮਹਾਂਮਾਰੀ ਕਾਰਨ ਪ੍ਰੋਡਕਸ਼ਨ ਹਾਊਸ 'ਚ ਕੰਮ ਦਾ ਪਿਆ ਪ੍ਰਭਾਵ
ਦਰਸ਼ਨ ਔਲਖ ਨੇ ਸਿੱਧੂ ਮੂਸੇਵਾਲਾ ਵਿਵਾਦ 'ਤੇ ਬੋਲਦਿਆਂ ਕਿਹਾ ਕਿ ਉਹ ਸਿੱਧੂ ਨੂੰ ਪਰਸਨਲੀ ਤੌਰ 'ਤੇ ਮਿਲੇ ਵੀ ਨੇ, ਉਹ ਇੱਕ ਚੰਗਾ ਇਨਸਾਨ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਵੀਰ ਰਸ ਗਾਣੇ ਸੁਣਨਾ ਪਸੰਦ ਹਨ, ਸ਼ਾਇਦ ਇਹੀ ਕਾਰਨ ਹੈ ਕਿ ਚਮਕੀਲੇ ਤੋਂ ਲੈ ਕੇ ਹੁਣ ਤੱਕ ਕਈ ਸਿੰਗਰਾਂ ਦੇ ਹਥਿਆਰ ਵਾਲੇ ਗਾਣੇ ਅੱਜ ਵੀ ਲੋਕ ਸੁਣਦੇ ਹਨ।
ਕੋਰੋਨਾ ਵਾਇਰਸ ਦੇ ਕਾਰਨ ਬਦਲਦੇ ਹਾਲਾਤਾਂ ਨੂੰ ਵੇਖਦਿਆਂ ਦਰਸ਼ਨ ਔਲਖ ਵੱਲੋਂ ਜਾਣਕਾਰੀ ਦਿੰਦਿਆ ਕਿਹਾ ਕਿ ਉਨ੍ਹਾਂ ਵੱਲੋਂ ਆਸਟ੍ਰੇਲੀਆ ਪੋਲੈਂਡ ਤੇ ਸਵਿਟਜ਼ਰਲੈਂਡ 'ਚ ਆਪਣਾ ਪ੍ਰੋਡਕਸ਼ਨ ਹਾਊਸ ਖੋਲ੍ਹਿਆ ਹੈ।