ਪੰਜਾਬ

punjab

ETV Bharat / sitara

ਨਹੀਂ ਰਹੇ ਸੀਰੀਅਲ 'ਪ੍ਰਤਿਗਿਆ' ਦੇ ਸੱਜਣ ਸਿੰਘ - ਸੀਰੀਅਲ 'ਪ੍ਰਤਿਗਿਆ'

ਫਿਲਮ ਨਿਰਮਾਤਾ ਅਸ਼ੋਕ ਪੰਡਿਤ ਨੇ ਸੋਸ਼ਲ ਮੀਡੀਆ 'ਤੇ ਟੀਵੀ ਅਦਾਕਾਰ ਅਨੁਪਮ ਸ਼ਿਆਮ ਓਝਾ (Anupam Shyam Ojha passes away) ਦੀ ਮੌਤ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਲਿਖਿਆ ਕਿ ਫਿਲਮ ਅਤੇ ਟੀਵੀ ਉਦਯੋਗ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਹੈ।

ਨਹੀਂ ਰਹੇ ਸੀਰੀਅਲ 'ਪ੍ਰਤਿਗਿਆ' ਦੇ ਸੱਜਣ ਸਿੰਘ
ਨਹੀਂ ਰਹੇ ਸੀਰੀਅਲ 'ਪ੍ਰਤਿਗਿਆ' ਦੇ ਸੱਜਣ ਸਿੰਘ

By

Published : Aug 9, 2021, 10:39 AM IST

ਹੈਦਰਾਬਾਦ: ਟੀਵੀ ਅਦਾਕਾਰ ਅਨੁਪਮ ਸ਼ਿਆਮ ਓਝਾ (Anupam Shyam Ojha passes away) ਜੋ ਕਿ ਕਿਡਨੀ ਦੀ ਬੀਮਾਰੀ ਤੋਂ ਲੜ ਰਹੇ ਸੀ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ ਲਾਈਫ ਲਾਈਨ ਹਸਪਤਾਲ ਚ ਆਪਣੇ ਆਖਿਰੀ ਸਾਹ ਲਏ।

ਕਿਡਨੀ ਦੀ ਸਮੱਸਿਆ ਦੇ ਚੱਲਦੇ ਅਨੁਪਮ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਉਹ ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਦੇ ਰਹਿਣ ਵਾਲੇ ਸਨ। ਉਨ੍ਹਾਂ ਨੇ ਟੈਲੀਵਿਜ਼ਨ ਸੀਰੀਅਲ 'ਪ੍ਰਤਿਗਿਆ' ਵਿੱਚ ਸੱਜਣ ਸਿੰਘ ਦਾ ਕਿਰਦਾਰ ਨਿਭਾ ਕੇ ਸੁਰਖੀਆਂ ਬਟੋਰੀਆਂ ਸਨ। ਉਨ੍ਹਾਂ ਨੂੰ ਭਾਰਤੇਂਦੂ ਨਾਟਯ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।

ਅਸ਼ੋਕ ਪੰਡਿਤ ਨੇ ਦਿੱਤੀ ਜਾਣਕਾਰੀ

ਫਿਲਮ ਨਿਰਮਾਤਾ ਅਸ਼ੋਕ ਪੰਡਿਤ ਨੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਮੌਤ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਲਿਖਿਆ ਕਿ ਫਿਲਮ ਅਤੇ ਟੀਵੀ ਉਦਯੋਗ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਹੈ। ਬਜ਼ੁਰਗ ਅਦਾਕਾਰ ਅਨੁਪਮ ਸ਼ਿਆਮ ਦਾ ਮਲਟੀਪਲ ਆਰਗਨਾਂ ਦੇ ਫੇਲ੍ਹ ਹੋਣ ਕਾਰਨ ਦਿਹਾਂਤ ਹੋ ਗਿਆ।

ਇਹ ਵੀ ਪੜੋ: ਪੰਜਾਬੀ ਗਾਇਕ ਦਲੇਰ ਮਹਿੰਦੀ ਪਹੁੰਚੇ ਜੈਸਲਮੇਰ, ਮਾਮੇ ਖਾਨ ਨੇ ਕੀਤਾ ਸਵਾਗਤ

ਅਨੁਪਮ ਸ਼ਿਆਮ ਦੀ ਮੌਤ 'ਤੇ ਅਦਾਕਾਰ ਯਸ਼ਪਾਲ ਸ਼ਰਮਾ ਨੇ ਕਿਹਾ ਹੈ ਕਿ ਮੈਨੂੰ ਪਤਾ ਲੱਗਾ ਕਿ ਉਹ ਨਹੀਂ ਰਹੇ। ਇਸ ਲਈ ਅਸੀਂ ਇੱਥੇ ਜਲਦੀ ਪਹੁੰਚੇ ਅਤੇ ਪਾਇਆ ਕਿ ਉਹ ਸਾਹ ਲੈ ਰਿਹਾ ਸੀ। ਪਰ ਬਾਅਦ ਵਿਚ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਉਹ ਚਾਰ ਦਿਨਾਂ ਤੋਂ ਹਸਪਤਾਲ ਵਿੱਚ ਦਾਖਲ ਸੀ। ਉਨ੍ਹਾਂ ਨੂੰ ਹਾਈ ਬਲੱਡ ਸ਼ੂਗਰ ਸੀ।

ਇਸ ਤੋਂ ਪਹਿਲਾਂ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਪਿਛਲੇ ਸਾਲ ਉਨ੍ਹਾਂ ਦੇ ਇਲਾਜ ਲਈ 'ਮੁੱਖ ਮੰਤਰੀ ਰਾਹਤ ਫੰਡ' ਤੋਂ ਅਨੁਪਮ ਸ਼ਿਆਮ ਨੂੰ ਇਲਾਜ ਦੇ ਲਈ 20 ਲੱਖ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਸੀ।

ਪ੍ਰਤਿਗਿਆ 2 ਦੀ ਕਰ ਰਹੇ ਸੀ ਸ਼ੂਟਿੰਗ

ਰਿਪੋਰਟ ਦੇ ਮੁਤਾਬਿਕ ਅਨੁਪਮ ਸ਼ਿਆਮ ਸਟਾਰ ਭਾਰਤ ਦੇ ਸ਼ੋਅ ਪ੍ਰਤਿਗਿਆ ਦੇ ਦੂਜੇ ਸੀਜ਼ਨ ਦੀ ਸ਼ੂਟਿੰਗ ਕਰ ਰਹੇ ਸੀ। ਉਹ ਮੁੰਬਈ ਦੇ ਲਾਈਫ ਲਾਈਨ ਹਸਪਤਾਲ ਚ ਆਪਣਾ ਇਲਾਜ ਕਰਵਾ ਰਹੇ ਸੀ। ਉਨ੍ਹਾਂ ਨੇ ਤਕਰੀਬਨ ਐਤਵਾਰ ਰਾਤ 8 ਵਜੇ ਆਖਿਰੀ ਸਾਹ ਲਏ।

ABOUT THE AUTHOR

...view details