ਮੁੰਬਈ: ਲੌਕਡਾਊਨ ਤੋਂ ਬਾਅਦ ਦੂਰਦਰਸ਼ਨ 'ਤੇ ਰਾਮਾਇਣ ਤੇ ਮਹਾਭਾਰਤ ਦੇ ਪੁਰਾਣੇ ਪ੍ਰੋਗਰਾਮਾਂ ਦਾ ਪ੍ਰਸਾਰ ਕੀਤਾ ਜਾ ਰਿਹਾ ਹੈ। ਖ਼ਾਸ ਗੱਲ ਇਹ ਹੈ ਕਿ ਲੋਕ ਇਨ੍ਹਾਂ ਪ੍ਰੋਗਰਾਮਾਂ ਨੂੰ ਪਸੰਦ ਵੀ ਕਰਦੇ ਹਨ, ਕਿਉਂਕਿ ਦੂਰਦਰਸ਼ਨ ਦੀ ਟੀਆਰਪੀ 'ਚ ਕਾਫ਼ੀ ਵਾਧਾ ਹੋਇਆ ਹੈ। ਇਸ ਮਗਰੋਂ ਦੂਰਦਰਸ਼ਨ ਨੇ ਪਿਛਲੇ ਹਫ਼ਤੇ 'ਚ ਸਾਰਿਆਂ ਚੈਨਲਾਂ ਨੂੰ ਪਿੱਛੇ ਛੱਡ ਦਿੱਤਾ ਹੈ। ਹਾਲਾਂਕਿ, ਟਵਿੱਟਰ 'ਤੇ ਇੱਕ ਯੂਜ਼ਰ ਨੇ ਇਸ ਦੇ ਪ੍ਰਸਾਰਨ ਨੂੰ ਲੈ ਕੇ ਸਵਾਲ ਚੁੱਕੇ ਹਨ ਜਿਸ ਮਗਰੋਂ ਦੂਰਦਰਸ਼ਨ ਦੇ ਸੀਈਓ ਨੇ ਇਸ ਦਾ ਜਵਾਬ ਵੀ ਦਿੱਤਾ ਹੈ।
ਰਾਮਾਇਣ ਦੇ ਪ੍ਰਸਾਰਣ 'ਤੇ ਯੂਜ਼ਰ ਨੇ ਚੁੱਕੇ ਸਵਾਲ, ਹੋਈ ਖ਼ੁਦ ਹੀ ਹੋਈ ਟ੍ਰੋਲ
ਟਵਿੱਟਰ 'ਤੇ ਇੱਕ ਯੂਜ਼ਰ ਨੇ ਇਸ ਦੇ ਪ੍ਰਸਾਰਨ ਨੂੰ ਲੈ ਕੇ ਸਵਾਲ ਚੁੱਕੇ ਹਨ ਜਿਸ ਮਗਰੋਂ ਦੂਰਦਰਸ਼ਨ ਦੇ ਸੀਈਓ ਨੇ ਇਸ ਦਾ ਜਵਾਬ ਵੀ ਦਿੱਤਾ ਹੈ। ਇਸ ਤੋਂ ਬਾਅਦ ਯੂਜ਼ਰ ਦੇ ਟਵੀਟ 'ਤੇ ਲੋਕਾਂ ਦੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ ਤੇ ਹਜ਼ਾਰਾਂ ਲੋਕਾਂ ਨੇ ਕੁਮੈਂਟ ਕਰ ਕੇ ਉਨ੍ਹਾਂ ਨੂੰ ਟ੍ਰੋਲ ਕਰ ਦਿੱਤਾ।
ਟਵਿੱਟਰ 'ਤੇ ਯੂਜ਼ਰ ਨੇ ਦੂਰਦਰਸ਼ਨ 'ਤੇ ਸਵਾਲ ਚੁੱਕਦਿਆਂ ਲਿਖਿਆ,"ਇਸ ਟੱਵੀਟ ਲਈ ਮੈਂ ਮਾਫ਼ੀ ਚਾਹੁੰਦੀ ਹਾਂ ਪਰ ਦੂਰਦਰਸ਼ਨ ਰਾਮਾਇਣ ਨੂੰ ਇੱਕ ਮੇਜਰ ਬੋਯਰ ਡੀਵੀਡੀ ਰਾਹੀਂ ਚਲਾ ਰਿਹਾ ਹੈ ਉਹ ਵੀ ਵਾਟਰਮਾਰਕ ਨਾਲ।" ਇਸ ਮਗਰੋਂ ਦੂਰਦਰਸ਼ਨ ਸੀਈਓ ਨੇ ਇਸ ਦਾ ਜਵਾਬ ਵੀ ਦਿੱਤਾ ਤੇ ਉਨ੍ਹਾਂ ਦੇ ਦਾਅਵਿਆਂ ਨੂੰ ਗ਼ਲਤ ਦੱਸਿਆ। ਯੂਜ਼ਰ ਨੇ ਟਵੀਟ ਦੇ ਨਾਲ ਇੱਕ ਫੋਟੋ ਵੀ ਸ਼ੇਅਰ ਕੀਤੀ ਸੀ ਜਿਸ 'ਚ ਮੇਜਰਬੀਯਰ ਦਾ ਲੋਗੋ ਸੀ।
ਸੀਈਓ ਨੇ ਜਵਾਬ ਦਿੰਦੇ ਹੋਏ ਲਿਖਿਆ,"ਇਹ ਦੂਰਦਰਸ਼ਨ ਦਾ ਤਾਂ ਨਹੀਂ ਲੱਗਦਾ। ਤੁਸੀਂ ਕ੍ਰਿਪਾ ਆਪਣਾ ਸੋਰਸ ਦੁਬਾਰਾ ਚੈੱਕ ਕਰੋ।" ਯੂਜ਼ਰ ਦੇ ਟਵੀਟ 'ਤੇ ਲੋਕਾਂ ਦੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ ਤੇ ਹਜ਼ਾਰਾਂ ਲੋਕਾਂ ਨੇ ਕੁਮੈਂਟ ਕਰ ਕੇ ਉਨ੍ਹਾਂ ਨੂੰ ਟ੍ਰੋਲ ਕਰ ਦਿੱਤਾ।