ਮੁੰਬਈ: ਟੀਵੀ ਦੀ ਮਸ਼ਹੂਰ ਅਦਾਕਾਰਾ ਦਿਵਿਅੰਕਾ ਅਤੇ ਵਿਵੇਕ ਛੋਟੇ ਪਰਦੇ ਦੇ ਸਭ ਤੋਂ ਕਿਊਟ ਜੋੜਿਆਂ ਵਿੱਚੋਂ ਇੱਕ ਹਨ। ਦੋਵੇਂ ਅਕਸਰ ਇੱਕ-ਦੂਜੇ ਦੇ ਨਾਲ ਖਿੱਚੀਆਂ ਫ਼ੋਟੋਆਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕਰਦੇ ਰਹਿੰਦੇ ਹਨ।
ਦਿਵਿਅੰਕਾ ਅਤੇ ਵਿਵੇਕ ਦੀਆਂ ਤਸਵੀਰਾਂ ਵੇਖ ਫੈਨਜ਼ ਹੋਏ ਦੀਵਾਨੇ - entertainment
ਟੀਵੀ ਦੀ ਮਸ਼ਹੂਰ ਅਦਾਕਾਰਾ ਦਿਵਿਅੰਕਾ ਸੋਸ਼ਲ ਮੀਡੀਆ 'ਤੇ ਕਾਫ਼ੀ ਐਕਟਿਵ ਰਹਿੰਦੀ ਹੈ ਹਾਲ ਹੀ ਦੇ ਵਿੱਚ ਉਸਨੇ ਆਪਣੇ ਪਤੀ ਵਿਵੇਕ ਦੇ ਨਾਲ ਖਿੱਚੀਆਂ ਫ਼ੋਟੋਆਂ ਜਨਤਕ ਕੀਤੀਆਂ ਜਿਸ ਤੋਂ ਬਾਅਦ ਇਹ ਵਾਇਰਲ ਹੋ ਰਹੀਆਂ ਹਨ।
ਫ਼ੋਟੋ
ਉਹ ਆਪਣੇ ਪਤੀ ਵਿਵੇਕ ਦੇ ਨਾਲ ਛੁੱਟੀ ਮਨਾਉਣ ਮਕਾਓ ਗਈ ਹੋਈ ਹੈ। ਉਨ੍ਹਾਂ ਨੇ ਤਸਵੀਰਾਂ ਸਾਂਝੀਆਂ ਕਰ ਇਸ ਦੀ ਜਾਣਕਾਰੀ ਆਪਣੇ ਫੈਨਜ਼ ਦੇ ਨਾਲ ਸਾਂਝੀ ਕੀਤੀ ਹੈ। ਦਿਵਿਅੰਕਾ ਨੇ ਇਸ ਛੁੱਟੀ ਦੀ ਇਕ ਤਸਵੀਰ ਪੋਸਟ ਕੀਤੀ ਅਤੇ ਲਿਖਿਆ, "ਤੇਰਾ ਧਿਆਨ ਕਿਦਰ ਹੈ, ਤੇਰੀ ਹੀਰੋਇਨ ਇੱਧਰ ਹੈ। "
ਦਿਵਿਅੰਕਾ ਅਤੇ ਵਿਵੇਕ ਦੀਆਂ ਤਸਵੀਰਾਂ ਵੇਖ ਉਨ੍ਹਾਂ ਦੇ ਫੈਨਜ਼ ਬਹੁਤ ਖੁਸ਼ ਹੁੰਦੇ ਹਨ। ਦੱਸ ਦਈਏ ਕਿ ਇਸ ਜੋੜੇ ਦੀ ਪ੍ਰੇਮ ਕਹਾਣੀ ਮਸ਼ਹੂਰ ਟੀਵੀ ਸ਼ੋਅ 'ਯੇ ਹੈ ਮੁਹੱਬਤੇਂ' ਤੋਂ ਸ਼ੁਰੂ ਹੋਈ ਸੀ। ਇਸ ਟੀਵੀ ਸੀਰੀਅਲ ਦੇ ਵਿੱਚ ਵਿਵੇਕ ਅਤੇ ਦਿਵਿਅੰਕਾ ਉਸ ਵੇਲੇ ਇੱਕਠੇ ਕੰਮ ਕਰ ਰਹੇ ਸਨ।