ਮੁੰਬਈ: ਕੋਰੋਨਾ ਵਾਇਰਸ ਦੇ ਕਹਿਰ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਿੱਚ ਤਾਲਾਬੰਦੀ ਦੀ ਮਿਆਦ 19 ਦਿਨਾਂ ਲਈ ਵਧਾ ਦਿੱਤੀ ਹੈ। ਇਸ ਲਈ ਹੁਣ ਦੇਸ਼ ਵਿੱਚ 3 ਮਈ ਤੱਕ ਤਾਲਾਬੰਦੀ ਜਾਰੀ ਰਹੇਗੀ।
ਪ੍ਰਧਾਨ ਮੰਤਰੀ ਦੇ ਐਲਾਨ ਤੋਂ ਬਾਅਦ, ਰਾਮਾਇਣ ਵਿੱਚ ਸੀਤਾ ਦਾ ਕਿਰਦਾਰ ਨਿਭਾਉਣ ਵਾਲੀ ਦੀਪਿਕਾ ਨੇ ਆਪਣੀ ਪ੍ਰਤੀਕ੍ਰਿਆ ਦਿੱਤੀ ਹੈ। ਦੀਪਿਕਾ ਨੇ ਵੀਡੀਓ ਸਾਂਝੀ ਕੀਤੀ ਹੈ ਅਤੇ ਲੋਕਾਂ ਨੂੰ ਇਸ ਮੁਸ਼ਕਲ ਵਿੱਚ 'ਲਕਸ਼ਮਣ ਰੇਖਾ' ਨੂੰ ਪਾਰ ਨਾ ਕਰਨ ਦੀ ਸਲਾਹ ਦਿੱਤੀ ਹੈ।
ਦੀਪਿਕਾ ਨੇ ਵੀਡੀਓ ਵਿੱਚ ਕਿਹਾ ਕਿ ਇਹ ਤਾਲਾਬੰਦੀ ਅੱਗੇ ਵੱਧ ਗਈ ਹੈ। ਕਿਉਂਕਿ ਕੁਝ ਲੋਕ ਕੰਮ ਨਾ ਹੋਣ ਦੇ ਬਾਵਜੂਦ ਘਰ ਤੋਂ ਬਾਹਰ ਨਿਕਲ ਰਹੇ ਹਨ। ਸਾਨੂੰ ਇਹ ਸਭ ਬੰਦ ਕਰਨਾ ਚਾਹੀਦਾ ਹੈ। ਸਾਨੂੰ ਹੁਣ ਆਪਣੇ ਪਰਿਵਾਰ ਅਤੇ ਦੇਸ਼ ਦੀ ਸੁਰੱਖਿਆ ਬਾਰੇ ਸੋਚਣਾ ਚਾਹੀਦਾ ਹੈ।
ਦੀਪਿਕਾ ਨੇ ਅੱਗੇ ਕਿਹਾ ਕਿ ਇਹ ਬਹੁਤ ਚਿੰਤਾ ਦੀ ਗੱਲ ਹੈ ਕਿ ਕੋਰੋਨਾ ਇਸ ਹੱਦ ਤੱਕ ਕਾਬੂ ਵਿੱਚ ਨਹੀਂ ਆਇਆ, ਜਿੰਨੀ ਅਸੀਂ ਸੋਚਿਆ ਸੀ। ਹਾਲਾਂਕਿ ਸਾਡੀ ਸਥਿਤੀ ਦੂਜੇ ਦੇਸ਼ਾਂ ਤੋਂ ਚੰਗੀ ਹੈ, ਪਰ ਇਹ ਲੌਕਡਾਊਨ ਅੱਗੇ ਵਧਿਆ, ਕਿਉਂਕਿ ਅਸੀਂ ਕਿਤੇ ਗ਼ਲਤੀ ਕੀਤੀ ਹੈ।
ਦੀਪਿਕਾ ਨੇ ਸਾਰਿਆਂ ਨੂੰ ਅਪੀਲ ਕੀਤੀ, "ਜੇ ਤੁਹਾਡੇ ਘਰ 'ਚ ਬਜ਼ੁਰਗ ਹਨ ਤਾਂ ਕਿਰਪਾ ਕਰਕੇ ਉਨ੍ਹਾਂ ਦਾ ਖਿਆਲ ਰੱਖੋ। ਨਾਲ ਹੀ, ਆਪਣੇ ਇਮਿਊਨ ਸਿਸਟਮ ਯਾਨੀ ਪ੍ਰਤੀਰੋਧ ਸ਼ਕਤੀ ਦਾ ਖਿਆਲ ਰੱਖੋ। ਸਾਡੇ ਕੋਲ ਇਸ ਯੁੱਧ ਵਿੱਚ ਇੰਨਾ ਕੰਮ ਕਰਨਾ ਹੈ ਕਿ ਸਾਨੂੰ ਘਰ ਰਹਿਣਾ ਪਵੇਗਾ।"