ਚੰਡੀਗੜ੍ਹ: ਪੰਜਾਬੀ ਗਾਇਕ ਦਲਜੀਤ ਦੁਸਾਂਝ ਹਮੇਸ਼ਾਂ ਹੀ ਆਪਣੀਆਂ ਵੀਡੀਓ ਅਤੇ ਕੁਮੈਟਾਂ ਕਾਰਨ ਸੋਸ਼ਲ ਮੀਡੀਆ ਉੱਤੇ ਚਰਚਾ ਵਿੱਚ ਰਹਿੰਦਾ ਹੈ। ਹੁਣ ਦਲਜੀਤ ਦੀ ਇੱਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਗਾਇਕ ਦਾ ਅਲੈਕਸਾ ਨਾਲ ਗੀਤ ਕਲੈਸ਼ ਨੂੰ ਲੈ ਕੇ ਕਲੈਸ਼ ਹੋ ਗਿਆ।
ਇਹ ਵੀਡੀਓ ਇੰਸਟਾਗ੍ਰਾਮ ਤੇ ਸੀ ਜੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ।
ਇਸ ਵੀਡੀਓ ਵਿੱਚ ਦਲਜੀਤ ਰਸੋਈ ਵਿੱਚ ਹੈ ਅਤੇ ਅਲੈਕਸਾ ਨੂੰ ਆਪਣਾ ਗਾਣਾ ਕਲੈਸ਼ ਪਲੇਅ ਕਰਨ ਨੂੰ ਕਹਿੰਦਾ ਹੈ ਪਰ ਅਲੈਕਸਾ ਨੂੰ ਉਹ ਸਮਝ ਨਹੀਂ ਆਉਂਦਾ ਹੈ ਤੇ ਉਹ ਕਹਿੰਦੀ ਹੈ ਇਹ ਗਾਣਾ ਨਹੀਂ ਮਿਲ ਰਿਹਾ।
ਇਸ ਵੀਡੀਓ ਵਿੱਚ ਦਲਜੀਤ ਵਾਰ-ਵਾਰ ਆਪਣਾ ਗਾਣਾ ਚਲਾਉਣ ਦੀ ਗੱਲ ਕਹਿੰਦੇ ਨੇ ਪਰ ਅਲੈਕਸਾ ਉਸ ਦੀ ਜਗ੍ਹਾ ਹੋਰ ਹੀ ਗਾਣਾ ਚਲਾ ਦਿੰਦੀ ਹੈ, ਇਸ ਤੋਂ ਦੁਸਾਂਝ ਛੇਤੀ ਹੀ ਅੱਕ ਜਾਂਦਾ ਹੈ ਅਤੇ ਕਹਿੰਦਾ, ਜੇ ਅੰਗਰੇਜ਼ੀ ਨਹੀਂ ਆਉਂਦੀ ਤਾਂ ਅਲੈਕਸਾ ਬੜਾ ਤੰਗ ਕਰਦੀ ਹੈ, ਇਸ ਤੋਂ ਬਾਅਦ ਦਲਜੀਤ ਮੁੜ ਤੋਂ ਗਾਣਾ ਲਾਉਣ ਲਈ ਕਹਿੰਦਾ ਉਸ ਨੂੰ ਫਿਰ ਨਹੀਂ ਮਿਲਦਾ, ਦਲਜੀਤ ਮੁੜ ਕਹਿੰਦਾ ਕਿੰਨੀ ਭੈੜੀ ਐ ਹੁਣੀ ਲਾਇਆ ਸੀ, ਭੈਣ ਮੇਰੀਏ, ਫਿੱਟੇ ਮੂੰਹ ਐਮਾਜ਼ਮ ਮਿਊਜ਼ਿਕ ਦੇ
ਇਸ ਤੋਂ ਬਾਅਦ ਅਲੈਕਸਾ ਨੂੰ ਦਲਜੀਤ ਦਾ ਗਾਣਾ ਮਿਲ ਜਾਂਦਾ ਹੈ ਤੇ ਉਹ ਕਹਿੰਦਾ ਮੰਨ ਗਈ ਓਏ, ਇਹ ਮੇਰਾ ਦਿਮਾਗ਼ ਖਾ ਗਈ।
ਦਲਜੀਤ ਦੀ ਅਲੈਕਸਾ ਨਾਲ ਇਹ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਵਾਇਰਲ ਹੋ ਰਹੀ ਹੈ।